ਜਲੰਧਰ—ਚਾਲੂ ਵਿੱਤ ਸਾਲ ਦੀ ਪਹਿਲੀ ਛਮਾਹੀ 'ਚ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਨੇ ਬਜਾਜ ਆਟੋ ਨੂੰ ਪਿੱਛੇ ਛੱਡ ਦਿੱਤਾ ਹੈ। ਘਰੇਲੂ ਬਾਜ਼ਾਰ 'ਚ ਬਾਈਕ ਵਿਕਰੀ ਦੇ ਮਾਮਲੇ 'ਚ ਹੁਣ ਐੱਚ.ਐੱਮ.ਐੱਸ.ਆਈ. ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਚਾਲੂ ਵਿੱਤ ਸਾਲ ਦੀ ਅਪ੍ਰੈਲ-ਸਤੰਬਰ ਦੀ ਮਿਆਦ 'ਚ ਐੱਚ.ਐੱਮ.ਐੱਸ.ਆਈ. ਨੇ ਘਰੇਲੂ ਬਾਜ਼ਾਰ 'ਚ 10,48,143 ਮੋਟਰਸਾਈਕਲਸ ਵੇਚੀਆਂ ਹਨ। ਪਿਛਲੇ ਸਾਲ ਦੀ ਸਾਮਾਨ ਮਿਆਦ ਦੀ ਤੁਲਨਾ 'ਚ ਕੰਪਨੀ ਦੀ ਵਿਕਰੀ 'ਚ 19.8 ਫੀਸਦੀ ਦਾ ਵਾਧਾ ਹੋਇਆ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਦੇ ਅੰਕੜਿਆਂ ਮੁਤਾਬਕ ਇਕ ਮਿਆਦ 'ਚ ਬਜਾਜ ਆਟੋ ਦੀ ਵਿਕਰੀ 10.45 ਫੀਸਟੀ ਘਟ ਕੇ 10,10,559 ਇਕਾਈ ਰਹਿ ਗਈ। ਇਸ ਤੋਂ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ 'ਚ ਐੱਚ.ਐੱਮ.ਐੱਸ.ਆਈ. ਦੀ ਵਿਕਰੀ 8,74,852 ਇਕਾਈ ਅਤੇ ਬਜਾਜ ਆਟੋ ਦੀ 11,28,425 ਇਕਾਈ ਰਹੀ ਸੀ। ਚਾਲੂ ਵਿੱਤ ਸਾਲ ਦੀ ਪਹਿਲੀ ਛਮਾਹੀ 'ਚ ਹੀਹੋ ਮੋਟੋਕਾਰਪ ਨੇ 33,44,292 ਵਾਹਨ ਵੇਚੇ, ਜਦਕਿ ਇਕ ਸਾਲ ਪਹਿਲੇ ਸਮਾਨ ਮਿਆਦ 'ਚ ਕੰਪਨੀ ਦੀ ਵਿਕਰੀ 30,34,504 ਇਕਾਈ ਰਹੀ ਸੀ। ਇਸ ਤਰ੍ਹਾਂ ਉਸ ਦੀ ਵਿਕਰੀ 'ਚ 10.2 ਫੀਸਦੀ ਦਾ ਵਾਧਾ ਹੋਇਆ। ਹਾਲਾਂਕਿ ਸਕੂਟਰ ਵਿਕਰੀ ਦੇ ਮਾਮਲੇ'ਚ ਹੀਹੋ ਮੋਟੋਕਾਰਪ ਨੇ ਚੇਨਈ ਦੀ ਟੀ.ਵੀ.ਐੱਸ. ਮੋਟਰ ਕੰਪਨੀ ਤੋਂ ਦੂਜਾ ਸਥਾਨ ਗੁਆ ਦਿੱਤਾ ਹੈ। ਅਪ੍ਰੈਲ-ਸਤੰਬਰ 'ਚ ਹੀਹੋ ਮੋਟੋਕਾਰਪ ਦੀ ਸਕੂਟਰ ਵਿਕਰੀ 4,43,321 ਇਕਾਈ ਰਹੀ, ਜੋ ਇਸ ਤੋਂ ਪਿੱਛਲੇ ਵਿੱਤ ਸਾਲ ਦੀ ਸਮਾਨ ਮਿਆਦ ਦੇ 4,48,321 ਇਕਾਈ ਤੋਂ 1.12 ਫੀਸਦੀ ਘਟ ਹੈ। ਉੱਥੇ, ਟੀ.ਵੀ.ਐੱਸ. ਮੋਟਰ ਕੰਪਨੀ ਦੀ ਵਿਕਰੀ ਇਸ ਮਿਆਦ 'ਚ 41.3 ਫੀਸਦੀ ਵਧ ਕੇ 5,66,362 ਇਕਾਈ ਤੇ ਪਹੁੰਚ ਗਈ, ਜੋ ਕਿ ਇਕ ਸਾਲ ਪਹਿਲੇ ਸਮਾਨ ਮਿਆਦ'ਚ 4,00,804 ਇਕਾਈ ਰਹੀ ਸੀ। ਮੋਟਰਸਾਈਕਲ ਬਾਜ਼ਾਰ 'ਚ ਚਾਲੂ ਵਿੱਤ ਦੀ ਪਹਿਲੀ ਛਮਾਹੀ 'ਚ ਰਾਇਲ ਐਨਫੀਲਡ ਦੀ ਵਿਕਰੀ 23.17 ਫੀਸਦੀ ਵਧ ਕੇ 3,78,304 ਇਕਾਈ ਰਹੀ, ਜੋ ਇਕ ਸਾਲ ਸਮਾਨ ਮਿਆਦ 'ਚ 3,07,150 ਇਕਾਈ ਰਹੀ ਸੀ।
ਬੈਂਕਾਂ ਦੀ ਸਥਿਤੀ ਮਜ਼ਬੂਤ ਕਰਨ ਲਈ ਸਰਕਾਰ ਦੇਵੇਗੀ 2 ਲੱਖ 11 ਹਜ਼ਾਰ ਕਰੋੜ
NEXT STORY