ਮੁੰਬਈ — ਬੈਂਕ ਇਸ ਹਫਤੇ ਹਾਊਸਿੰਗ ਲੋਨ ਨੂੰ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਬਾਹਰੀ ਬੈਂਚਮਾਰਕ ਨਾਲ ਲਿੰਕ ਕਰਨ ਦਾ ਸਿਸਟਮ ਅਪਣਾ ਲੈਣਗੇ। ਇਸ ਨਾਲ ਉਧਾਰ ਲੈਣ ਵਾਲਿਆਂ ਲਈ ਫੰਡਿੰਗ ਕਾਸਟ ਘੱਟੋ-ਘੱਟ 30 ਬੇਸਿਸ ਪੁਆਇੰਟ ਘੱਟ ਹੋ ਜਾਵੇਗੀ।
ਸਟੇਟ ਬੈਂਕ ਆਫ ਇੰਡੀਆ ਨੇ ਰੈਪੋ ਰੇਟ ਤੋਂ ਉੱਪਰ 2.65 ਫੀਸਦੀ ਦਾ ਸਪਰੈੱਡ ਤੈਅ ਕੀਤਾ ਹੈ। ਰੈਪੋ ਰੇਟ ਮੌਜੂਦਾ ਸਮੇਂ 'ਚ 5.40 ਫੀਸਦੀ ਹੈ। ਇਸ ਤਰ੍ਹਾਂ ਨਾਲ ਐਕਸਟਰਨਲ ਬੈਂਚਮਾਰਕ ਰੇਟ 8.05 ਫੀਸਦੀ ਹੋ ਰਿਹਾ ਹੈ। ਇਸ ਨਾਲ ਇਫੈਕਟਿਵ ਰੇਟ ਘੱਟ ਕੇ 8.20 ਫੀਸਦੀ ਰਹਿ ਜਾਵੇਗਾ, ਜਿਹੜਾ ਮਾਰਜਨਲ ਕਾਸਟ ਆਫ ਫੰਡਸ ਬੇਸਡ ਲੈਂਡਿੰਗ ਰੇਟ(MCLR) ਸਿਸਟਮ ਦੇ ਤਹਿਤ 30 ਲੱਖ ਰੁਪਏ ਤੱਕ ਦੇ ਹੋਮ ਲੋਨ ਤੇ ਸੈਲਰੀਡ ਬਾਰੋਅਰਸ ਲਈ 8.30 ਫੀਸਦੀ ਹੈ।
ਵਾਧੂ ਚਾਰਜ ਜੋੜੇ ਜਾ ਸਕਦੇ ਹਨ
ਹਾਲਾਂਕਿ ਕਸਟਮਰ ਦੀ ਪ੍ਰੋਫਾਈਲ ਦੇ ਆਧਾਰ 'ਤੇ ਇਸ 'ਤੇ ਕੁਝ ਵਾਧੂ ਚਾਰਜ ਜੋੜੇ ਜਾ ਸਕਦੇ ਹਨ। ਸਟੇਟ ਬੈਂਕ ਨਾਨ-ਸੈਲਰੀਡ ਬਾਰੋਅਰਸ ਤੋਂ 15 ਬੇਸਿਸ ਪੁਆਇੰਟ ਵਾਧੂ ਚਾਰਜ ਕਰੇਗਾ। ਉੱਚੇ ਰਿਸਕ ਗ੍ਰੇਡ 4-6 ਵਾਲਿਆਂ 'ਤੇ ਇਸ ਦੇ ਵਾਧੂ 10 ਬੇਸਿਸ ਪੁਆਇੰਟ 'ਤੇ ਚਾਰਜ ਲੱਗੇਗਾ।
ITC ਹੋਟਲਾਂ 'ਚ 31 ਦਸੰਬਰ ਤੋਂ ਨਹੀਂ ਇਸਤੇਮਾਲ ਹੋਵੇਗਾ ਪਲਾਸਟਿਕ
NEXT STORY