ਨਵੀਂ ਦਿੱਲੀ - ਵਿੱਤੀ ਸਾਲ 2018-19 ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਐਕਸਪੋਰਟ 'ਚ ਵਾਧਾ ਹੋਣ ਦੇ ਆਸਾਰ ਹਨ। ਇਹ ਗੱਲ ਮੈਨੂਫੈਕਚਰਿੰਗ ਸੈਕਟਰ 'ਤੇ ਕੀਤੇ ਗਏ ਫੈੱਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਤਿਮਾਹੀ ਸਰਵੇ ਤੋਂ ਸਾਹਮਣੇ ਆਈ ਹੈ। ਸਰਵੇ 'ਚ ਭਾਗ ਲੈਣ ਵਾਲਿਆਂ 'ਚੋਂ 44 ਫ਼ੀਸਦੀ ਨੇ ਐਕਸਪੋਰਟ ਨੂੰ ਲੈ ਕੇ ਪਾਜ਼ੀਟਿਵ ਆਊਟਲੁਕ ਵਿਖਾਇਆ ਅਤੇ ਇਸ 'ਚ ਵਾਧਾ ਰਹਿਣ ਦੀ ਉਮੀਦ ਜਤਾਈ। ਸਰਵੇ ਮੁਤਾਬਕ ਮੈਨੂਫੈਕਚਰਿੰਗ ਸੈਕਟਰ ਦੇ ਅਪ੍ਰੈਲ-ਜੂਨ ਤਿਮਾਹੀ 'ਚ ਪਾਜ਼ੀਟਿਵ ਰਹਿਣ ਦੀ ਗੱਲ ਕਹੀ ਗਈ।
ਸਰਵੇ 'ਚ ਇਹ ਵੀ ਕਿਹਾ ਗਿਆ ਕਿ ਆਟੋਮੋਟਿਵ, ਕੈਪੀਟਲ ਗੁਡਸ, ਮੈਟਲਸ, ਮੈਟਲ ਪ੍ਰੋਡਕਟਸ ਅਤੇ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲਸ 'ਚ ਚੋਖਾ ਵਾਧਾ ਦਰਜ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ। ਉਥੇ ਹੀ ਟੈਕਸਟਾਈਲ, ਐੱਫ. ਐੱਮ. ਸੀ. ਜੀ., ਸੀਮੈਂਟ ਅਤੇ ਸਿਰੈਮਿਕਸ, ਕੈਮੀਕਲਸ ਐਂਡ ਫਾਰਮਾਸਿਊਟੀਕਲਸ, ਲੈਦਰ ਅਤੇ ਫੁੱਟਵੀਅਰ ਅਤੇ ਟੈਕਸਟਾਈਲਸ ਮਸ਼ੀਨਰੀ ਸੈਕਟਰ 'ਚ 2018-19 ਦੇ ਅਪ੍ਰੈਲ-ਜੂਨ ਦੌਰਾਨ ਵਾਧਾ ਠੀਕ-ਠਾਕ ਰਹਿਣ ਦੀ ਗੱਲ ਕਹੀ ਗਈ। ਪੇਪਰ ਪ੍ਰੋਡਕਟਸ 'ਚ ਘੱਟ ਵਾਧਾ ਦਰਜ ਕੀਤੇ ਜਾਣ ਦੀ ਗੱਲ ਕਹੀ ਗਈ।
ਮੈਨੂਫੈਕਚਰਿੰਗ ਸਮਰੱਥਾ ਦਾ ਸਿਰਫ 77 ਫ਼ੀਸਦੀ ਹੋਇਆ ਇਸਤੇਮਾਲ
ਸਰਵੇ 'ਚ ਸਾਹਮਣੇ ਆਇਆ ਕਿ ਮੈਨੂਫੈਕਚਰਿੰਗ ਸੈਕਟਰ 'ਚ 2018-19 ਦੀ ਅਪ੍ਰੈਲ-ਜੂਨ ਦੌਰਾਨ ਸਮਰੱਥਾ ਦਾ ਲਗਭਗ 77 ਫ਼ੀਸਦੀ ਇਸਤੇਮਾਲ ਹੋਇਆ, ਜੋ ਪਿਛਲੀ ਤਿਮਾਹੀ 'ਚ ਵੀ ਇਸ ਪੱਧਰ 'ਤੇ ਸੀ। ਕੈਪੀਟਲ ਗੁਡਸ, ਟੈਕਸਟਾਈਲਸ, ਟੈਕਸਟਾਈਲਸ ਮਸ਼ੀਨਰੀ, ਕੈਮੀਕਲਸ ਅਤੇ ਫਾਰਮਾਸਿਊਟੀਕਲਸ ਵਰਗੇ ਸੈਕਟਰਸ 'ਚ ਐਵਰੇਜ ਕੈਪੇਸਿਟੀ ਯੂਟੀਲਾਈਜ਼ੇਸ਼ਨ ਦੇ ਵਧਣ ਜਾਂ 2017-18 ਅਤੇ 2018-19 ਦੀ ਅਪ੍ਰੈਲ-ਜੂਨ ਤਿਮਾਹੀ ਵਰਗਾ ਹੀ ਰਹਿਣ ਦੀ ਗੱਲ ਕਹੀ ਗਈ। ਉਥੇ ਹੀ ਇਹ ਵੀ ਕਿਹਾ ਗਿਆ ਕਿ ਆਟੋਮੋਟਿਵ, ਸੀਮੈਂਟ ਅਤੇ ਸਿਰੈਮਿਕਸ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲਸ, ਲੈਦਰ ਅਤੇ ਫੁੱਟਵੀਅਰ, ਮੈਟਲ ਅਤੇ ਮੈਟਲ ਪ੍ਰੋਡਕਟਸ 'ਚ ਕੈਪੇਸਿਟੀ ਯੂਟੀਲਾਈਜ਼ੇਸ਼ਨ 2017-18 ਦੀ ਜਨਵਰੀ-ਮਾਰਚ ਤਿਮਾਹੀ ਅਤੇ 2018-19 ਦੀ ਅਪ੍ਰੈਲ-ਜੂਨ ਤਿਮਾਹੀ 'ਚ 2017-18 ਦੀ ਅਕਤੂਬਰ-ਦਸੰਬਰ ਦੇ ਮੁਕਾਬਲੇ ਘਟਣ ਦੀ ਗੱਲ ਕਹੀ ਗਈ।
11 ਪ੍ਰਮੁੱਖ ਸੈਕਟਰ ਤੇ 300 ਮੈਨੂਫੈਕਚਰਿੰਗ ਯੂਨਿਟਸ 'ਤੇ ਹੋਇਆ ਸਰਵੇ
ਫਿੱਕੀ ਦਾ ਤਿਮਾਹੀ ਸਰਵੇ ਆਟੋਮੋਟਿਵ, ਕੈਪੀਟਲ ਗੁਡਸ, ਸੀਮੈਂਟ ਅਤੇ ਸਿਰੈਮਿਕਸ, ਕੈਮੀਕਲਸ ਅਤੇ ਫਾਰਮਾਸਿਊਟੀਕਲਸ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲਸ, ਐੱਫ. ਐੱਮ. ਸੀ. ਜੀ., ਲੈਦਰ ਅਤੇ ਫੁੱਟਵੀਅਰ, ਮੈਟਲ ਅਤੇ ਮੈਟਲ ਪ੍ਰੋਡਕਟਸ, ਪੇਪਰ ਪ੍ਰੋਡਕਟਸ, ਟੈਕਸਟਾਈਲਸ ਮਸ਼ੀਨਰੀ ਅਤੇ ਟੈਕਸਟਾਈਲਸ ਵਰਗੇ 11 ਪ੍ਰਮੁੱਖ ਸੈਕਟਰਸ 'ਤੇ ਕੀਤਾ ਗਿਆ। ਇਸ ਸਰਵੇ 'ਚ ਵੱਡੇ ਅਤੇ ਛੋਟੇ ਐੱਸ. ਐੱਮ. ਈ. ਸੈਗਮੈਂਟ ਦੋਵਾਂ ਨੂੰ ਮਿਲਾ ਕੇ 300 ਮੈਨੂਫੈਕਚਰਿੰਗ ਯੂਨਿਟਸ ਤੋਂ ਪ੍ਰਤੀਕਿਰਿਆ ਲਈ ਗਈ ਸੀ।
ਇੰਡੀਆ ਸੀਮੈਂਟ ਦੀ ਮੁਨਾਫਾ ਪਹਿਲੀ ਤਿਮਾਹੀ 'ਚ 34 ਫੀਸਦੀ ਡਿੱਗਿਆ
NEXT STORY