ਆਟੋ ਡੈਸਕ– ਕੋਰੋਨਾ ਲਾਗ (ਮਾਹਾਮਾਰੀ) ਕਾਰਨ ਕਾਰਾਂ ਦੀ ਵਿਕਰੀ ਜ਼ਬਰਦਸਤ ਪ੍ਰਭਾਵਿਤ ਹੋਈ ਹੈ। ਮਈ ’ਚ ਤਾਲਾਬੰਦੀ ਨਿਯਮਾਂ ’ਚ ਢਿੱਲ ਤੋਂ ਬਾਅਦ ਹੌਲੀ-ਹੌਲੀ ਕਾਰਾਂ ਦੀ ਵਿਕਰੀ ਸ਼ੁਰੂ ਹੋਈ ਪਰ ਮਈ ’ਚ ਕਾਰ ਵਿਕਰੀ ਦੇ ਅੰਕੜੇ ਕੰਪਨੀਆਂ ਲਈ ਨਿਰਾਸ਼ਾਜਨਕ ਰਹੇ। ਵਿਕਰੀ ਨੂੰ ਰਫ਼ਤਾਰ ਦੇਣ ਲਈ ਕਾਰ ਕੰਪਨੀਆਂ ਡਿਸਕਾਊਂਟ ਅਤੇ ਕਈ ਤਰ੍ਹਾਂ ਦੇ ਫਾਈਨਾਂਸਿੰਗ ਆਪਸ਼ਨ ਪੇਸ਼ ਕਰ ਰਹੀਆਂ ਹਨ। ਮਈ ਤੋਂ ਬਾਅਦ ਹੁਣ ਜੂਨ ’ਚ ਵੀ ਕਾਰਾਂ ’ਤੇ ਕਈ ਤਰ੍ਹਾਂ ਦੇ ਪੇਸ਼ਕਸ਼ ਮਿਲ ਰਹੇ ਹਨ। ਹੁੰਡਈ ਆਪਣੀਆਂ ਕਾਰਾਂ ’ਤੇ ਜੂਨ ’ਚ 1 ਲੱਖ ਰੁਪਏ ਤਕ ਦੇ ਫਾਇਦੇ ਦੇ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਮਹੀਨੇ ਹੁੰਡਈ ਦੀ ਕਿਹੜੀ ਕਾਰ ’ਤੇ ਕਿੰਨੇ ਰੁਪਏ ਤਕ ਦੇ ਫਾਇਦੇ ਮਿਲ ਰਹੇ ਹਨ।
Santro
ਜੂਨ ’ਚ ਹੁੰਡਈ ਸੈਂਟਰੋ ’ਤੇ ਕੰਪਨੀ ਕੁਲ 30 ਹਜ਼ਾਰ ਰੁਪਏ ਤਕ ਦੇ ਫਾਇਦੇ ਦੇ ਰਹੀ ਹੈ। ਇਸ ਵਿਚ 10 ਹਜ਼ਾਰ ਕੈਸ਼ ਡਿਸਕਾਊਂਟ, 15 ਹਜ਼ਾਰ ਐਕਸਚੇਂਜ ਬੋਨਸ ਅਤੇ 5 ਹਜ਼ਾਰ ਰੁਪਏ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ।
Grand i10
ਹੁੰਡਈ ਦੀ ਇਸ ਕਾਰ ’ਤੇ ਜੂਨ ’ਚ 60 ਹਜ਼ਾਰ ਰੁਪਏ ਤਕ ਦੀ ਛੂਟ ਪਾ ਸਕਦੇ ਹੋ। ਇਸ ਵਿਚ 40 ਹਜ਼ਾਰ ਕੈਸ਼ ਡਿਸਕਾਊਂਟ, 15 ਹਜ਼ਾਰ ਐਕਸਚੇਂਜ ਬੋਨਸ ਅਤੇ 5 ਹਜ਼ਾਰ ਰੁਪਏ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ। ਇਹ ਕਾਰ ਸਿਰਫ 1.2-ਲੀਟਰ ਪੈਟਰੋਲ ਇੰਜਣ ਅਤੇ 4 ਮਾਡਲਾਂ ’ਚ ਮੁਹੱਈਆ ਹੈ। ਇਸ ਦੀ ਕੀਮਤ 5.87 ਲੱਖ ਰੁਪਏ ਤੋਂ 6 ਲੱਖ ਰੁਪਏ ਦੇ ਵਿਚਕਾਰ ਹੈ।
Grand i10 NIOS
ਹੁੰਡਈ ਦੀ ਇਸ ਨਵੀਂ ਕਾਰ ’ਤੇ 25 ਹਜ਼ਾਰ ਰੁਪਏ ਤਕ ਦੇ ਫਾਇਦੇ ਮਿਲ ਰਹੇ ਹਨ। ਇਸ ਵਿਚ 10 ਹਜ਼ਾਰ ਰੁਪਏਕੈਸ਼ ਡਿਸਕਾਊਂਟ, 10 ਹਜ਼ਾਰ ਐਕਸਚੇਂਜ ਬੋਨਸ ਅਤੇ 5 ਹਜ਼ਾਰ ਰੁਪਏ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ। ਇਸ ਦੀ ਸ਼ੁਰੂਆਤੀ ਕੀਮਤ 5.07 ਲੱਖ ਰੁਪਏ ਹੈ। ਇਹ ਕਾਰ ਤਿੰਨ ਇੰਜਣ ਆਪਸ਼ਨ ’ਚ ਆਉਂਦੀ ਹੈ।
Elite i20
ਹੁੰਡਈ ਦੀ ਇਸ ਪ੍ਰੀਮੀਅਮ ਹੈਚਬੈਕ ’ਤੇ ਇਸ ਮਹੀਨੇ 35 ਹਜ਼ਾਰ ਰੁਪਏ ਦੇ ਫਾਇਦੇ ਪਾ ਸਕਦੇ ਹਾਂ। ਇਸ ਕਾਰ ’ਤੇ ਕੰਪਨੀ 15 ਹਜ਼ਾਰ ਕੈਸ਼ ਡਿਸਕਾਊਂਟ, 15 ਹਜ਼ਾਰ ਐਕਸਚੇਂਜ ਬੋਨਸ ਅਤੇ 5 ਹਜ਼ਾਰ ਰੁਪਏ ਕਾਰਪੋਰੇਟ ਡਿਸਕਾਊਂਟ ਪੇਸ਼ ਕਰ ਰਹੀ ਹੈ। ਫਿਲਹਾਲ ਇਹ ਪ੍ਰੀਮੀਅਮ ਕਾਰ 6.50 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆਉਂਦੀ ਹੈ। ਦੱਸ ਦੇਈਏ ਕਿ ਹੁੰਡਈ ਜਲਦੀ ਹੀ ਨਵੀਂ ਆਈ20 ਲਿਆਉਣ ਵਾਲੀ ਹੈ। ਇਸ ਦੇ ਚਲਦੇ ਆਈ20 ਦਾ ਮੌਜੂਦਾ ਮਾਡਲ ਸੀਮਿਤ ਮਾਡਲਾਂ ’ਚ ਹੀ ਵੇਚਿਆ ਜਾ ਰਿਹਾ ਹੈ।
Elantra
ਹੁੰਡਈ ਆਪਣੀ ਇਸ ਸ਼ਾਨਦਾਰ ਸਿਡਾਨ ’ਤੇ ਸਭ ਤੋਂ ਜ਼ਿਆਦਾ 1 ਲੱਖ ਰੁਪਏ ਦੇ ਫਾਇਦੇ ਦੇ ਰਹੀ ਹੈ। ਇਸ ਵਿਚ 40 ਹਜ਼ਾਰ ਕੈਸ਼ ਡਿਸਕਾਊਂਟ, 40 ਹਜ਼ਾਰ ਰੁਪਏ ਐਕਸਚੇਂਜ ਬੋਨਸ ਅਤੇ 20 ਹਜ਼ਾਰ ਰੁਪਏ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ। ਹੁੰਡਈ ਅਲਾਂਟਰਾ 15.89 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆਉਂਦੀ ਹੈ।
ਸਪੈਸ਼ਲ ਪੇਸ਼ਕਸ਼
ਹੁੰਡਈ ਜੂਨ ’ਚ ਮੈਡੀਕਲ ਪ੍ਰੋਫ਼ੈਸ਼ਨਲਜ਼ ਲਈ ਸਪੈਸ਼ਲ ਪੇਸ਼ਕਸ਼ ਦੇ ਰਹੀ ਹੈ। ਇਸ ਵਿਚ ਕਈ ਤਰ੍ਹਾਂ ਦੇ ਆਫਰ ਸ਼ਾਮਲ ਹਨ। ਇਸ ਤੋਂ ਇਲਾਵਾ ਕੰਪਨੀ ਕੋਰੋਨਾ ਲਾਗ ਦੇ ਕਹਿਰ ਨੂੰ ਦੇਖਦੇ ਹੋਏ ਈ.ਐੱਮ.ਆਈ. ਬੀਮਾ ਦੀ ਸੁਵਿਧਾ ਵੀ ਦੇ ਰਹੀਹੈ। ਇਸ ਤਹਿਤ ਜੇਕਰ ਇਸ ਦੌਰਾਨ ਤੁਹਾਡੀ ਨੌਕਰੀ ਚਲੀ ਜਾਂਦੀ ਹੈ ਤਾਂ ਕੰਪਨੀ ਤਿੰਨ ਈ.ਐੱਮ.ਆਈ. ਤਕ ਟਾਲਣ ਦੀ ਸੁਵਿਧਾ ਦਿੰਦੀ ਹੈ।
ਡੀਲਰਸ਼ਿਪ ਨਾਲ ਕਰੋ ਸੰਪਰਕ
ਹੁੰਡਈ ਦੀਆਂ ਕਾਰਾਂ ’ਤੇ ਇਹ ਫਾਇਦੇ 30 ਜੂਨ ਤਕ ਲਈ ਹਨ। ਪੇਸ਼ਕਸ਼ ਸ਼ਹਿਰ, ਡੀਲਰਸ਼ਿਪ, ਕਾਰ ਦੇ ਮਾਡਲ ਅਤੇ ਰੰਗ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੇ ਹਨ। ਤੁਹਾਨੂੰ ਜੂਨ ’ਚ ਹੁੰਡਈ ਦੀ ਕਿਹੜੀ ਕਾਰ ’ਤੇ ਸਭ ਤੋਂ ਜ਼ਿਆਦਾ ਛੂਟ ਮਿਲ ਸਕਦੀ ਹੈ, ਇਸ ਦੀ ਜਾਣਕਾਰੀ ਲਈ ਕੰਪਨੀ ਦੀ ਡੀਲਰਸ਼ਿਪ ਨਾਲ ਸੰਪਰਕ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਇਥੇ ਦਿੱਤੀਆਂ ਗਈਆਂ ਕਾਰਾਂ ਦੀਆਂ ਕੀਮਤਾਂ ਐਕਸ-ਸ਼ੋਅਰੂਮ ਦਿੱਲੀ ਦੀਆਂ ਹਨ।
ਅਪ੍ਰੈਲ-ਮਈ 'ਚ 52.62 ਲੱਖ EPFO ਮੈਂਬਰਾਂ ਦੇ KYC ਹੋਏ ਅਪਡੇਟ
NEXT STORY