ਨਵੀਂ ਦਿੱਲੀ—ਬਜਟ ਏਅਰਲਾਈਨ ਸਪਾਈਸਜੈੱਟ ਨੇ ਜੂਨ 'ਚ ਖਤਮ ਤਿਮਾਹੀ 'ਚ 261.7 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਏਅਰਲਾਈਨ ਨੂੰ 38.1 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸਪਾਈਸਜੈੱਟ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਤਿਮਾਹੀ ਦੇ ਦੌਰਾਨ ਉਸ ਦੀ ਕੁੱਲ ਆਮਦਨ ਵਧ ਕੇ 3,145.3 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 2,253.3 ਕਰੋੜ ਰੁਪਏ ਰਹੀ ਸੀ। ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਜੇਕਰ 737 ਮੈਕਸ ਜਹਾਜ਼ਾਂ ਨੂੰ ਖੜ੍ਹਾ ਨਹੀਂ ਕਰਨਾ ਪੈਂਦਾ ਤਾਂ ਤਿਮਾਹੀ ਨਤੀਜੇ ਹੋਰ ਵਧੀਆ ਹੋ ਸਕਦੇ ਸਨ।
ਹੀਰੇ ਤੇ ਗਹਿਣਿਆਂ ਦਾ ਨਿਰਯਾਤ 11.24 ਫੀਸਦੀ ਡਿੱਗਾ
NEXT STORY