ਮੁੰਬਈ- ਨਿੱਜੀ ਖੇਤਰ ਦੇ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਦੇ ਮਾਰਚ ਤਿਮਾਹੀ ਦੇ ਨਤੀਜੇ ਸ਼ਾਨਦਾਰ ਰਹਿਣ ਨਾਲ ਸੋਮਵਾਰ ਨੂੰ ਇਸ ਦੇ ਸ਼ੇਅਰਾਂ ਵਿਚ ਜਮ ਕੇ ਖ਼ਰੀਦਦਾਰੀ ਹੋਈ। ਬੀ. ਐੱਸ. ਈ. 'ਤੇ ਕਾਰੋਬਾਰ ਦੌਰਾਨ ਇਸ ਦਾ ਸ਼ੇਅਰ 6.11 ਫ਼ੀਸਦੀ ਤੱਕ ਚੜ੍ਹ ਕੇ 604.90 ਰੁਪਏ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 570.05 ਰੁਪਏ 'ਤੇ ਬੰਦ ਹੋਇਆ ਸੀ।
ਇਸੇ ਤਰ੍ਹਾਂ ਐੱਨ. ਐੱਸ. ਈ. 'ਤੇ ਕਾਰੋਬਾਰ ਦੌਰਾਨ ਬੈਂਕ ਦਾ ਸ਼ੇਅਰ 6.23 ਫ਼ੀਸਦੀ ਦੀ ਛਲਾਂਗ ਕੇ 605.50 ਰੁਪਏ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਐੱਨ. ਐੱਸ. ਈ. 'ਤੇ ਇਹ 569.95 ਰੁਪਏ 'ਤੇ ਰਿਹਾ ਸੀ। ਇਸ ਤਰ੍ਹਾਂ ਜਿਨ੍ਹਾ ਨਿਵੇਸ਼ਕਾਂ ਦਾ ਪੈਸਾ ਸ਼ੁੱਕਰਵਾਰ ਲੱਗਾ ਸੀ, ਉਨ੍ਹਾਂ ਨੂੰ ਅੱਜ ਸ਼ਾਨਦਾਰ ਮੁਨਾਫਾ ਹੋਇਆ ਹੈ।
ਇਹ ਵੀ ਪੜ੍ਹੋ- ਵੱਡੀ ਰਾਹਤ! ਡਾਲਰ ਦਾ ਮੁੱਲ 75 ਰੁ: ਤੋਂ ਡਿੱਗਾ, ਵਿਦੇਸ਼ ਜਾਣਾ ਹੋਵੇਗਾ ਸਸਤਾ
ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਮਾਰਚ ਤਿਮਾਹੀ ਦਾ ਇੱਕਠਾ ਮੁਨਾਫਾ ਲਗਭਗ ਚਾਰ ਗੁਣਾ ਵੱਧ ਕੇ 4,886 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਸਾਲ ਇਸ ਦੌਰਾਨ 1,251 ਕਰੋੜ ਰੁਪਏ ਰਿਹਾ ਸੀ। ਬੈਂਕ ਨੇ ਸ਼ਨੀਵਾਰ ਨੂੰ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਨਤੀਜੇ ਐਲਾਨੇ ਸਨ। ਬੈਂਕ ਦਾ ਸ਼ੁੱਧ ਆਧਾਰ 'ਤੇ ਮੁਨਾਫਾ ਲਗਭਗ ਤਿੰਨਾ ਗੁਣਾ ਵੱਧ 4,402 ਕਰੋੜ ਰੁਪਏ ਰਿਹਾ। ਬੈਂਕ ਨੇ ਉਮੀਦ ਜਤਾਈ ਕਿ ਅਗਲੇ ਦੋ ਮਹੀਨਿਆਂ ਵਿਚ ਚੀਜ਼ਾਂ ਬਿਹਤਰ ਹੋਣਗੀਆਂ। ਮਾਰਚ ਤਿਮਾਹੀ ਵਿਚ ਬੈਂਕ ਨੂੰ ਐੱਨ. ਪੀ. ਏ. ਲਈ 2883.47 ਕਰੋੜ ਰੁਪਏ ਦੀ ਵਿਵਸਥਾ ਕਰਨੀ ਪਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ 5,967.44 ਕਰੋੜ ਰੁਪਏ ਸੀ। ਗੌਰਤਲਬ ਹੈ ਕਿ ਸ਼ੇਅਰ ਬਾਜ਼ਾਰ ਵਿਚ ਨੁਕਸਾਨ ਦਾ ਜੋਖਮ ਹੁੰਦਾ ਹੈ, ਇਸ ਲਈ ਓਨਾ ਹੀ ਨਿਵੇਸ਼ ਕਰਨਾ ਚਾਹੀਦਾ ਹੈ ਜਿੰਨਾ ਸਹਿਣ ਹੋ ਸਕੇ।
ਇਹ ਵੀ ਪੜ੍ਹੋ- 1 ਮਈ ਤੋਂ ਕੋਰੋਨਾ ਵਾਇਰਸ ਟੀਕਾ ਲਵਾਉਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ
NEXT STORY