ਨਵੀਂ ਦਿੱਲੀ— ਨੌਕਰੀ ਪੇਸ਼ਾ ਲੋਕਾਂ ਲਈ ਕ੍ਰੈਡਿਟ ਕਾਰਡ ਕਾਫੀ ਅਹਿਮ ਹੁੰਦਾ ਹੈ ਕਿਉਂਕਿ ਕਈ ਵਾਰ ਉਨ੍ਹਾਂ ਕੋਲ ਪੈਸੇ ਘੱਟ ਰਹਿ ਜਾਂਦੇ ਹਨ। ਅਜਿਹੇ 'ਚ ਉਹ ਕੋਈ ਖਰੀਦਦਾਰੀ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਲੈਂਦੇ ਹਨ। ਹਾਲਾਂਕਿ ਕ੍ਰੈਡਿਟ ਕਾਰਡ ਦਾ ਇਸਤੇਮਾਲ ਤੁਹਾਨੂੰ ਪ੍ਰੇਸ਼ਾਨੀ 'ਚ ਵੀ ਪਾ ਸਕਦਾ ਹੈ। ਇਸ ਲਈ ਕੁਝ ਮਾਮਲਿਆਂ 'ਚ ਜੇਕਰ ਤੁਸੀਂ ਖੁਦ ਨੂੰ ਕ੍ਰੈਡਿਟ ਕਾਰਡ ਤੋਂ ਦੂਰ ਰੱਖੋਗੇ ਤਾਂ ਇਹ ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕਦੋਂ ਅਤੇ ਕਿੱਥੇ ਖਿਆਲ ਰੱਖਣ ਦੀ ਲੋੜ ਹੁੰਦੀ ਹੈ।
ਮੈਡੀਕਲ ਬਿੱਲ- ਕਈ ਲੋਕਾਂ ਦਾ ਮੈਡੀਕਲ ਬਿੱਲ ਕਾਫੀ ਜ਼ਿਆਦਾ ਹੋ ਜਾਂਦਾ ਹੈ, ਜਿਸ ਵਜ੍ਹਾ ਨਾਲ ਉਹ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਦੇ ਹਨ, ਜੋ ਠੀਕ ਨਹੀਂ ਹੈ। ਹਾਂ ਜੇਕਰ ਫਿਰ ਵੀ ਤੁਸੀਂ ਵਰਤ ਰਹੇ ਹੋ ਤਾਂ ਇਕ ਵਾਰ 'ਚ ਪੇਮੈਂਟ ਕਰੋ ਅਤੇ ਕ੍ਰੈਡਿਟ ਕਾਰਡ ਦਾ ਬਿੱਲ ਜਲਦ ਚੁਕਾਉਣ ਦੀ ਕੋਸ਼ਿਸ਼ ਕਰੋ। ਜੇਕਰ ਮੈਡੀਕਲ ਬਿੱਲ ਕ੍ਰੈਡਿਟ ਕਾਰਡ ਦੀ ਈ. ਐੱਮ. ਆਈ. 'ਤੇ ਰੱਖੋਗੇ ਤਾਂ ਤੁਹਾਡਾ ਵਿਆਜ ਜ਼ਰੂਰਤ ਤੋਂ ਜ਼ਿਆਦਾ ਵਧ ਜਾਵੇਗਾ।
ਸ਼ਾਪਿੰਗ ਅਤੇ ਆਊਟਿੰਗ- ਕਾਫੀ ਸ਼ਾਪ, ਰੈਸਟੋਰੈਂਟਾਂ ਜਾਂ ਬਿਗ ਬਾਜ਼ਾਰ ਵਰਗੇ ਸਟੋਰਾਂ ਤੋਂ ਛੋਟੀ ਖਰੀਦਦਾਰੀ ਕਰਦੇ ਸਮੇਂ ਕ੍ਰੈਡਿਟ ਕਾਰਡ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਛੋਟੀ ਖਰੀਦਦਾਰੀ 'ਤੇ ਕ੍ਰੈਡਿਟ ਕਾਰਡ ਦੇ ਇਸਤੇਮਾਲ ਨਾਲ ਖਰਚ ਵਧ ਜਾਂਦਾ ਹੈ। ਕਈ ਵਾਰ ਕ੍ਰੈਡਿਟ ਕਾਰਡ ਨੂੰ ਤੈਅ ਲਿਮਟ ਤੋਂ ਘੱਟ 'ਤੇ ਸਵਾਈਪ ਕਰਨ 'ਤੇ ਪ੍ਰੋਸੈਸਿੰਗ ਫੀਸ 2 ਫੀਸਦੀ ਤੋਂ ਜ਼ਿਆਦਾ ਦੇਣੀ ਪੈ ਸਕਦੀ ਹੈ, ਯਾਨੀ ਤੁਹਾਨੂੰ ਬਿੱਲ 'ਤੇ ਤਾਂ ਟੈਕਸ ਲੱਗੇਗਾ ਹੀ, ਨਾਲ ਹੀ ਸਵਾਈਪ ਕਰਦੇ ਵਕਤ ਵੀ ਵਾਧੂ ਪੈਸੇ ਚੁਕਾਉਣੇ ਪੈਣਗੇ।
ਕ੍ਰੈਡਿਟ ਕਾਰਡ ਨਾਲ ਕੈਸ਼ ਕਢਾਉਣਾ- ਜੇਕਰ ਤੁਹਾਡੇ ਕ੍ਰੈਡਿਟ ਕਾਰਡ 'ਚ ਕੈਸ਼ ਕਢਾਉਣ ਦਾ ਬਦਲ ਹੈ ਤਾਂ ਭੁੱਲ ਕੇ ਵੀ ਉਸ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਕ੍ਰੈਡਿਟ ਕਾਰਡ ਜ਼ਰੀਏ ਪੈਸੇ ਕਢਵਾ ਕੇ ਡੈਬਿਟ ਕਾਰਡ ਦੇ ਖਾਤੇ 'ਚ ਜਮ੍ਹਾ ਕਰਨ ਦੀ ਸੋਚੋ। ਇਸ ਨਾਲ ਜੋ ਵਿਆਜ ਤੁਸੀਂ ਅਦਾ ਕਰਦੇ ਹੋ ਉਸ ਤੋਂ ਦੁਗਣਾ ਜਾਂ ਕਈ ਵਾਰ ਤਿੰਨ ਗੁਣਾ ਤਕ ਵਿਆਜ ਦੇਣਾ ਪੈ ਸਕਦਾ ਹੈ। ਜਿੰਨਾ ਵੀ ਪੈਸਾ ਤੁਸੀਂ ਕਢਾਇਆ ਹੋਵੇਗਾ, ਉਸ 'ਤੇ 24 ਤੋਂ 48 ਫੀਸਦੀ ਤਕ ਦਾ ਵਿਆਜ ਲੱਗ ਜਾਵੇਗਾ।
ਘਰੇਲੂ ਬਿੱਲ- ਬਿਜਲੀ, ਪਾਣੀ, ਫੋਨ ਆਦਿ ਦਾ ਬਿੱਲ ਜੇਕਰ ਤੁਸੀਂ ਕ੍ਰੈਡਿਟ ਕਾਰਡ ਨਾਲ ਦਿੰਦੇ ਹੋ ਤਾਂ ਇਹ ਆਦਤ ਬਦਲ ਲੈਣੀ ਚਾਹੀਦੀ ਹੈ। ਇਸ ਆਦਤ ਨਾਲ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ। ਜਿਸ ਦਾ ਸਿੱਧਾ ਅਸਰ ਤੁਹਾਡੇ ਖਰਚ 'ਤੇ ਪੈਂਦਾ ਹੈ। ਇਸ ਲਈ ਜਿੱਥੇ ਜ਼ਿਆਦਾ ਜ਼ਰੂਰੀ ਹੈ ਸਿਰਫ ਉੱਥੇ ਹੀ ਕ੍ਰੈਡਿਟ ਕਾਰਡ ਦੀ ਵਰਤੋਂ ਕਰੋ। ਇਨ੍ਹਾਂ ਬਿੱਲਾਂ ਦੀ ਡੈਬਿਟ ਕਾਰਡ ਨਾਲ ਹੀ ਪੇਮੈਂਟ ਕਰੋ ਤਾਂ ਜ਼ਿਆਦਾ ਚੰਗਾ ਰਹੇਗਾ।
ਸ਼ੇਅਰ ਬਾਜ਼ਾਰ 'ਚ ਲਿਸਟ ਹੋਏ 40 ਸਾਲ ਪੂਰੇ, RIL ਦਾ ਮੁੰਬਈ 'ਚ ਵਿਸ਼ੇਸ਼ ਪ੍ਰੋਗਰਾਮ ਅੱਜ
NEXT STORY