ਮੁੰਬਈ (ਭਾਸ਼ਾ) - ਵਿਦੇਸ਼ਾਂ ਵਿਚ ਅਮਰੀਕੀ ਮੁਦਰਾ ਵਿੱਚ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸੁਸਤੀ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 37 ਪੈਸੇ ਕਮਜ਼ੋਰ ਹੋ ਕੇ 81.63 ਦੇ ਪੱਧਰ ਉੱਤੇ ਆ ਗਿਆ। ਇੰਟਰਬੈਂਕ ਫਾਰੇਕਸ ਬਜ਼ਾਰ 'ਤੇ, ਰੁਪਿਆ ਡਾਲਰ ਦੇ ਮੁਕਾਬਲੇ 81.62 'ਤੇ ਖੁੱਲ੍ਹਿਆ ਅਤੇ ਫਿਰ ਗਿਰਾਵਟ ਨਾਲ 81.63 'ਤੇ ਆ ਗਿਆ, ਇਹ ਪਿਛਲੀ ਬੰਦ ਕੀਮਤ ਨਾਲੋਂ 37 ਪੈਸੇ ਦਾ ਨੁਕਸਾਨ ਦਰਸਾਉਂਦਾ ਹੈ। ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 35 ਪੈਸੇ ਕਮਜ਼ੋਰ ਹੋ ਕੇ 81.26 'ਤੇ ਬੰਦ ਹੋਇਆ ਸੀ।
ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਮਾਪਦਾ ਡਾਲਰ ਸੂਚਕਾਂਕ 0.26 ਫੀਸਦੀ ਵਧ ਕੇ 106.55 'ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 1.03 ਫੀਸਦੀ ਘੱਟ ਕੇ 91.90 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਿਲਾਇੰਸ ਕੈਪੀਟਲ ਦੇ ਕਰਜ਼ੇ ਲਈ LIC ਦੇ ਕਦਮ ਤੋਂ ਪ੍ਰੇਸ਼ਾਨ ਕਰਜ਼ਦਾਤਾ ਅਤੇ ਬੋਲੀਦਾਤਾ
NEXT STORY