ਗੈਜੇਟ ਡੈਸਕ—ਭਾਰਤ ਇੰਟਰਨੈੱਟ ਸ਼ਟਡਾਊਨ ਦੇ ਮਾਮਲੇ 'ਚ ਦੁਨੀਆਭਰ ਦੇ ਦੇਸ਼ਾਂ ਦੇ ਮੁਕਾਬਲੇ ਪਹਿਲੇ ਨੰਬਰ 'ਤੇ ਆ ਗਿਆ ਹੈ। ਜੇਕਰ ਗੱਲ ਕਰੀਏ ਸਿਰਫ 2018 ਦੀ ਤਾਂ ਇਸ ਸਾਲ ਦੇਸ਼ 'ਚ ਸਰਕਾਰੀ ਆਦੇਸ਼ 'ਤੇ 121 ਵਾਰ ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤਾ ਗਿਆ ਹੈ। ਇਹ ਅੰਕੜੇ ਦਿੱਲੀ ਦੀ ਇਕ ਸਾਫਟਵੇਅਰ ਕੰਪਨੀ ਫ੍ਰੀਡਮ ਲਾਅ ਸੈਂਟਰ ਇੰਟਰਨੈੱਟ ਸ਼ਟਡਾਊਨ ਟਰੈਕਰ ਨੇ ਜਾਰੀ ਕੀਤਾ ਹੈ। ਫ੍ਰੀਡਮ ਆਨ ਦਿ ਨੈੱਟ 2018 ਦੀ ਰਿਪੋਰਟ ਮੁਤਾਬਕ ਭਾਰਤ ਦਾ ਸਕੋਰ 43 ਹੈ ਜਦਕਿ ਪਿਛਲੇ ਸਾਲ ਇਹ ਸਕੋਰ 41 ਸੀ। ਇਸ ਦੇ ਹਿਸਾਬ ਨਾਲ ਜਿਸ ਦੇਸ਼ ਦਾ ਸਕੋਰ 0 ਹੋਵੇਗਾ ਉੱਥੇ ਇੰਟਰਨੈੱਟ ਦੀ ਪੂਰੀ ਆਜ਼ਾਦੀ ਹੈ, ਉੱਥੇ ਇਸ 'ਚ 100 ਦੇ ਅੰਕੜੇ ਦਾ ਮਤਲਬ ਹੈ ਕਿ ਉਸ ਦੇਸ਼ 'ਚ ਇੰਟਰਨੈੱਟ ਦੀ ਕੋਈ ਆਜ਼ਾਦੀ ਨਹੀਂ ਹੈ। ਭਾਰਤ ਸਰਕਾਰ ਨੇ ਦੇਸ਼ 'ਚ ਦੰਗੇ, ਕ੍ਰਾਈਮ ਅਤੇ ਪ੍ਰੀਖੀਆਵਾਂ 'ਚ ਨਕਲ ਨੂੰ ਰੋਕਨ ਲਈ ਇੰਟਰਨੈੱਟ ਸੇਵਾਵਾਂ ਨੂੰ ਜਾਣਬੂਝ ਕੇ ਬੰਦ ਕੀਤੀਆਂ ਸਨ। ਇੰਟਰਨੈੱਟ ਸੇਵਾਵਾਂ ਨੂੰ ਰੋਕਨ ਦਾ ਉਦਾਹਰਣ ਦਿੰਦੀ ਹੋਈ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਤਾਮਿਲਨਾਡੂ 'ਚ ਵਟਸਐਪ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਇਕ ਬੱਚੇ ਨੂੰ ਅਗਵਾ ਕੀਤਾ ਜਾ ਰਿਹਾ ਸੀ। ਇਸ 'ਚ ਬੱਚੇ ਨੂੰ ਅਗਵਾ ਕਰਨ ਵਾਲਿਆਂ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ। ਇਹ ਵੀਡੀਓ ਮੂਲ ਰੂਪ ਨਾਲ ਪਾਕਿਸਤਾਨ ਤੋਂ ਅਗਵਾ ਵਿਰੁੱਧ ਇਕ ਐਲਾਨ ਸੀ।
ਅਮਰੀਕਾ ਨੇ ਲਗਾਈਆਂ ਇਰਾਨ 'ਤੇ ਹੋਰ ਪਾਬੰਦੀਆਂ, ਭਾਰਤ 'ਤੇ ਨਹੀਂ ਹੋਵੇਗਾ ਅਸਰ
NEXT STORY