ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮਦਨ ਕਰ ਵਿਭਾਗ ਖੁਦ ਕਰੀਬ 80 ਲੱਖ ਟੈਕਸਦਾਤਾਵਾਂ ਦੇ ਖ਼ਿਲਾਫ਼ ਲੰਬਿਤ ਮਾਮੂਲੀ ਟੈਕਸ ਮੰਗਾਂ ਨੂੰ ਬੰਦ ਕਰੇਗਾ। ਇਸ ਲਈ ਨਿਰਧਾਰਿਤ ਪ੍ਰਕਿਰਿਆ ਦੀ ਸਾਰੀ ਜਾਣਕਾਰੀ ਦਾ ਵੇਰਵਾ ਇਕ ਸਪੱਸ਼ਟ ਆਦੇਸ਼ ਰਾਹੀਂ ਜਾਰੀ ਕੀਤਾ ਜਾਵੇਗਾ।
ਸੀਤਾਰਮਨ ਨੇ ਅੰਤਰਿਮ ਬਜਟ ਵਿਚ 25000 ਰੁਪਏ ਤੱਕ ਦੀ ਟੈਕਸ ਮੰਗਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਹਨਾਂ ਨੇ ਵਿੱਤੀ ਸਾਲ 2009-10 ਲਈ 25000 ਰੁਪਏ ਤੱਕ ਦੇ ਟੈਕਸ ਵਿਵਾਦਾਂ ਅਤੇ ਵਿੱਤੀ ਸਾਲ 2010-11 ਤੋਂ 2014-15 ਲਈ 10,000 ਰੁਪਏ ਤੱਕ ਦੀਆਂ ਬਕਾਇਆ ਸਿੱਧੀਆਂ ਟੈਕਸ ਮੰਗਾਂ ਬਾਰੇ ਗੱਲ ਕੀਤੀ ਸੀ।
ਸੀਬੀਡੀਟੀ ਮੁਖੀ ਨੇ ਇਸ ਸਬੰਧ ਵਿਚ ਕਿਹਾ ਕਿ ਅਸੀਂ ਇਹਨਾਂ ਟੈਕਸ ਮੰਗਾਂ ਨੂੰ ਖ਼ਤਮ ਕਰ ਦੇਵਾਂਗੇ। ਅਸੀਂ ਟੈਕਸ ਵਿਭਾਗ ਦੇ ਰਿਕਾਰਡ ਤੋਂ ਅਜਿਹੀਆਂ ਮੰਗਾਂ ਨੂੰ ਹਟਾ ਦੇਵਾਂਗੇ। ਟੈਕਸਦਾਤਾ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਅਤੇ ਅਸੀਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕਰਾਂਗੇ। ਬਜਟ ਤੋਂ ਬਾਅਦ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਕ ਕਰਦੇ ਹੋਏ ਕਿਹਾ ਕਿ ਇਹ ਪ੍ਰਕਿਰਿਆ ਟੈਕਸਦਾਤਾ ਲਈ ਪ੍ਰਤੀਕੂਲ ਨਹੀਂ ਹੋਵੇਗੀ। ਇਹ ਮੰਗਾਂ ਵਿਅਕਤੀਗਤ ਟੈਕਸਦਾਤਾਵਾਂ ਦੇ ਈ-ਫਾਈਲਿੰਗ ਪੋਰਟਲ 'ਤੇ ਪਾ ਦਿੱਤੀਆਂ ਜਾਣਗੀਆਂ ਤਾਂਕਿ ਉਹ ਵੇਖ ਸਕਣ ਅਤੇ ਉਸ ਵਿਚ ਕੋਈ ਸਮੱਸਿਆ ਹੋਣ 'ਤੇ ਵਿਭਾਗ ਉਸ ਦਾ ਹੱਲ ਕਰੇਗਾ।
2030-31 ਤੱਕ ਭਾਰਤੀ ਅਰਥਵਿਵਸਥਾ ਦੀ ਔਸਤ ਵਿਕਾਸ ਦਰ 6.7% ਰਹੇਗੀ: ਕ੍ਰਿਸਿਲ
NEXT STORY