ਨਵੀਂ ਦਿੱਲੀ— ਧਨਤੇਰਸ ਦੇ ਮੌਕੇ ਬਾਜ਼ਾਰ 'ਚ ਬਹੁਤ ਰੌਣਕ ਰਹੀ। ਇਸ ਦੌਰਾਨ ਵਾਹਨ ਨਿਰਮਾਤਾਵਾਂ, ਉਪਭੋਗਤਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਉਪਕਰਨ ਨਿਰਮਾਤਾਵਾਂ ਨੇ ਚੰਗੀ ਵਿਕਰੀ ਦਰਜ ਕੀਤੀ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਇਹ ਰੁਝਾਨ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ। ਆਕਰਸ਼ਕ ਪੇਸ਼ਕਸ਼ਾਂ ਅਤੇ ਸਕੀਮਾਂ ਦੇ ਕਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੀਵਾਲੀ ਤੋਂ ਪਹਿਲਾਂ ਧਨਤੇਰਸ ਦੀ ਵਿਕਰੀ ਦੌਰਾਨ ਨਿਰਮਾਤਾਵਾਂ ਨੇ ਦੋਹਰੇ ਅੰਕਾਂ ਵਿੱਚ ਉੱਚ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ
ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਦੇ ਅਨੁਸਾਰ, ਧਨਤੇਰਸ 'ਤੇ ਯਾਤਰੀ ਵਾਹਨ ਉਦਯੋਗ ਦੀ ਥੋਕ ਵਿਕਰੀ 21 ਫ਼ੀਸਦੀ ਤੋਂ ਵੱਧ ਵਧਣ ਦੀ ਉਮੀਦ ਹੈ। ਦੇਸ਼ ਦੀ ਦੂਜੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਟਿਡ (HMIL) ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੀ ਥੋਕ ਵਿਕਰੀ ਵਿੱਚ ਦੋ ਗੁਣਾ ਵਾਧਾ ਕੀਤਾ ਹੈ। ਇਸੇ ਤਰ੍ਹਾਂ LG ਇਲੈਕਟ੍ਰਾਨਿਕਸ, ਪੈਨਾਸੋਨਿਕ ਅਤੇ ਗੋਦਰੇਜ ਐਪਲਾਇੰਸ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਦੀਵਾਲੀ ਤੋਂ ਪਹਿਲਾਂ ਧਨਤੇਰਸ 'ਤੇ ਵਿਕਰੀ 15-20 ਫ਼ੀਸਦੀ ਤੱਕ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ
ਸ਼੍ਰੀਵਾਸਤਵ ਨੇ ਕਿਹਾ, “ਇਸ ਧਨਤੇਰਸ 'ਤੇ ਅਸੀਂ ਥੋਕ ਵਿਕਰੀ ਵਿੱਚ ਵਾਧਾ ਹੁੰਦਾ ਦੇਖਿਆ। ਅਨੁਮਾਨ ਹੈ ਕਿ ਧਨਤੇਰਸ ਤੋਂ ਭਾਈ ਦੂਜ ਤੱਕ ਉਦਯੋਗ ਦੀ ਥੋਕ ਵਿਕਰੀ 55,000 ਤੋਂ 57,000 ਵਾਹਨਾਂ ਦੀ ਹੋਵੇਗੀ, ਜੋ 21 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਵੇਗਾ।" ਉਦਯੋਗ ਨੇ ਪਿਛਲੇ ਸਾਲ ਇਸੇ ਸਮੇਂ ਦੌਰਾਨ ਲਗਭਗ 45,000 ਵਾਹਨਾਂ ਦੀ ਥੋਕ ਵਿਕਰੀ ਕੀਤੀ ਸੀ। ਹੁੰਡਈ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਤਰੁਣ ਗਰਗ ਨੇ ਕਿਹਾ, "ਐੱਚਐੱਮਆਈਐੱਲ ਨੇ ਧਨਤੇਰਸ ਦੇ ਸ਼ੁਭ ਦਿਨ 'ਤੇ ਬੇਮਿਸਾਲ 10,293 ਯੂਨਿਟਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਦੇ ਅੰਕੜੇ ਨਾਲੋਂ ਦੁੱਗਣੀ ਹੈ।"
ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ
ਉਦਯੋਗਿਕ ਸੰਸਥਾ CAT (ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼) ਨੇ ਕਿਹਾ ਕਿ ਅੱਜ ਵਾਹਨਾਂ, ਬਰਤਨਾਂ, ਰਸੋਈ ਦੇ ਉਪਕਰਨਾਂ ਅਤੇ ਇਲੈਕਟ੍ਰੋਨਿਕਸ ਦੀ ਵਿਕਰੀ ਵਿੱਚ ਉਛਾਲ ਦੇਖਿਆ ਗਿਆ। CAT ਦੇ ਮੁਤਾਬਕ ਸ਼ੁੱਕਰਵਾਰ ਨੂੰ ਪੂਰੇ ਦੇਸ਼ 'ਚ 50,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅਨੁਮਾਨ ਹੈ। ਇਕੱਲੇ ਦਿੱਲੀ ਵਿਚ 5,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰ ਇੰਡੀਆ ਨੂੰ ਅਗਲੇ 18 ਮਹੀਨਿਆਂ ਤੱਕ ਹਰ 6 ਦਿਨਾਂ ਬਾਅਦ ਮਿਲੇਗਾ ਇਕ ਨਵਾਂ ਜਹਾਜ਼
NEXT STORY