ਨਵੀਂ ਦਿੱਲੀ - ਭਾਰਤ ਵਿਚ ਪ੍ਰਦੂਸ਼ਨ ਦੀ ਲਗਾਤਾਰ ਵਧ ਰਹੀ ਸਮੱਸਿਆ ਤੇ ਕਾਬੂ ਪਾਉਣ ਲਈ ਸਰਕਾਰ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਕਾਰਨ ਸਰਕਾਰ ਇਸ ਲਈ ਨਵੀਆਂ ਪਾਲਸੀਆਂ ਵੀ ਲਿਆ ਰਹੀ ਹੈ ਤਾਂ ਜੋ ਲੋਕਾਂ ਵਿਚ ਇਲੈਕਟ੍ਰਿਕ ਵਾਹਨਾਂ ਦੀ ਖਰੀਦਦਾਰੀ ਦੇ ਰੁਝਾਨ ਨੂੰ ਵਧਾਇਆ ਜਾ ਸਕੇ। ਅਜਿਹੇ ਮੌਕੇ ਸਰਕਾਰ ਦੀਆਂ ਨੀਤੀਆਂ ਦਾ ਲਾਭ ਲੈਣ ਲਈ ਕਈ ਕੰਪਨੀਆਂ ਵੀ ਅੱਗੇ ਆ ਰਹੀਆਂ ਹਨ ਅਤੇ ਆਪਣੀ ਸਮਰੱਥਾ ਵਧਾ ਰਹੀਆਂ ਹਨ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰਾਓ ਵਾਹਨਾਂ ਨਾਲ ਸਬੰਧਿਤ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ
ਕੋਟਕ ਇੰਸਟੀਟਿਊਸ਼ਨ ਇਕੁਇਟੀ ਦੀ ਇਕ ਰਿਪੋਰਟ ਮੁਤਾਬਕ ਭਾਰਤ ਵਿਚ ਇਲੈਕਟ੍ਰਿਕ ਸਕੂਟਰ ਸੈਗਮੈਂਟ ਵਿਚ ਇਕ ਨਵਾਂ ਮੋੜ ਆਇਆ ਹੈ। ਐਡਵਾਂਸ ਕੈਮਿਸਟਰੀ ਸੇਲ ਵਿਚ ਪੀ.ਐੱਲ.ਆਈ, ਮੇਕ ਇਨ ਇੰਡੀਆ, ਫੇਮ-2 ਸਕੀਮਾਂ ਵਰਗੀਆਂ ਸਰਕਾਰੀ ਪਾਲਸੀਆਂ , ਬਾਜ਼ਾਰ ਵਿਚ ਨਵੇਂ ਪਲੇਅਰਸ ਦੇ ਆਉਣ ਨਾਲ ਵਧਦਾ ਮੁਕਾਬਲਾ ਅਤੇ ਪੈਟਰੋਲ ਸਕੂਟਰਸ ਦੇ ਮੁਕਾਬਲੇ ਵਧਦੀਆਂ ਕੀਮਤਾਂ ਦੇ ਕਾਰਨ ਈ-ਸਕੂਟਰ ਬਾਜ਼ਾਰ ਤੇਜ਼ੀ ਨਾਲ ਵਧਣ ਦੀ ਤਿਆਰੀ ਵਿਚ ਹੈ। ਕੋਟਕ ਇੰਸਟੀਟਿਊਸ਼ਨਲ ਇਕੁਇਟੀ ਰਿਸਰਚ ਦੇ ਵਿਸ਼ਲੇਸ਼ਕ ਨੇ ਦੱਸਿਆ ਕਿ ਹੁਣ ਤੱਕ ਮੌਜੂਦਾ ਖਿਡਾਰੀਆਂ ਵਲੋਂ ਸੀਮਤ ਉਤਪਾਦਨ ਸਮਰੱਥਾ ਦੇ ਕਾਰਨ ਇਲੈਕਟ੍ਰਿਕ ਸਕੂਟਰ ਦਾ ਬਾਜ਼ਾਰ ਤੇਜ਼ੀ ਨਾਲ ਨਹੀਂ ਵਧ ਰਿਹਾ ਸੀ ਪਰ ਪੀ.ਐੱਲ.ਆਈ. ਸਕੀਮ ਦੇ ਕਾਰਨ ਬੈਟਰੀ ਦੀਆਂ ਕੀਮਤਾਂ ਘੱਟ ਹੋਣਗੀਆਂ ਅਤੇ ਈ-ਸਕੂਟਰ ਦੀਆਂ ਦੀ ਲਾਗਤ ਘਟੇਗੀ। ਜ਼ਿਕਰਯੋਗ ਹੈ ਕਿ ਇਲੈਕਟ੍ਰਿਕ ਵਾਹਨ ਦੀ ਕੁੱਲ ਲਾਗਤ ਦਾ 40-50 ਫ਼ੀਸਦ ਬੈਟਰੀ ਲਈ ਲਗਦਾ ਹੈ।
ਇਹ ਵੀ ਪੜ੍ਹੋ : ਕਾਰ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ, ਜ਼ੀਰੋ ਪ੍ਰੋਸੈਸਿੰਗ ਫ਼ੀਸ ਨਾਲ ਇਹ ਬੈਂਕ ਦੇ ਰਿਹੈ ਸਸਤਾ ਲੋਨ
ਇਸ ਤੋਂ ਇਲਾਵਾ ਓਲਾ, ਇਲੈਕਟ੍ਰਿਕ ਕੀਮਤ ਪਾਲਸੀ ਆਪਣਾਏਗੀ ਕਿਉਂਕਿ ਉਸ ਕੋਲ ਕਾਫ਼ੀ ਨਕਦੀ ਹੈ। ਸਾਡਾ ਅੰਦਾਜ਼ਾ ਹੈ ਕਿ 2030 ਤੱਕ 50 ਫ਼ੀਸਦੀ ਸਕੂਟਰ ਇਲੈਕਟ੍ਰਿਕ ਸਕੂਟਰ ਵਿਚ ਤਬਦੀਲ ਹੋ ਜਾਣਗੇ। ਇਸ ਦੇ ਨਾਲ ਹੀ 2036 ਤੱਕ ਸਕੂਟਰ ਦਾ 60 ਫ਼ੀਸਦ ਹਿੱਸਾ ਇਲੈਕਟ੍ਰਿਕ ਵਿਚ ਤਬਦੀਲ ਹੋ ਜਾਵੇਗਾ।
ਇਹ ਵੀ ਪੜ੍ਹੋ : ਡਰੋਨ ਉਡਾਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ
-ਓਲਾ ਇਲੈਕਟ੍ਰਿਕ 20 ਲੱਖ ਯੂਨਿਟ ਦੀ ਸ਼ੁਰੂਆਤੀ ਸਮਰੱਥਾ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਈ-ਸਕੂਟਰ ਕਾਰਖ਼ਾਨਾ ਬਣਾ ਰਿਹਾ ਹੈ। ਇਸ ਨੂੰ ਅੱਗੇ ਇਕ ਕਰੋੜ ਸਾਲਾਨਾ ਸਮਰੱਥਾ ਤੱਕ ਵਧਾਇਆ ਜਾ ਸਕਦਾ ਹੈ।
- ਏਥਰ ਐਨਰਜੀ ਆਪਣੀ ਸਾਲਾਨਾ ਸਮਰੱਥਾ ਨੂੰ 25 ਹਜ਼ਾਰ ਯੂਨਿਟ ਤੋਂ ਵਧਾ ਕੇ 1.35 ਲੱਖ ਯੂਨਿਟਸ ਤੱਕ ਕਰ ਚੁੱਕੀ ਹੈ।
-ਐਮਪਿਅਰ ਆਪਣੀ ਸਾਲਾਨਾ ਸਮਰੱਥਾ ਨੂੰ ਵਰਤਮਾਨ ਦੇ 50 ਹਜ਼ਾਰ ਯੂਨਿਟ ਤੋਂ ਵਧਾ ਕੇ 10 ਲੱਖ ਯੂਨਿਟ ਕਰ ਜਾ ਰਹੀ ਹੈ।
-ਓਕਿਨਾਵਾ ਦੀ ਕੁਝ ਸਾਲਾ ਵਿਚ ਸਾਲਾਨਾ ਸਮਰੱਥਾ ਨੂੰ 90 ਹਜ਼ਾਰ ਤੋਂ ਵਧਾ ਕੇ 10 ਲੱਖ ਕਰਨ ਦੀ ਯੋਜਨਾ ਹੈ।
-ਹੀਰੋ ਇਲੈਕਟ੍ਰਿਕ ਅਗਲੇ ਕੁਝ ਸਾਲਾਂ ਵਿਚ ਆਪਣੀ ਸਮਰੱਥਾ ਨੂੰ 70 ਹਜ਼ਾਰ ਤੋਂ ਵਧਾ ਕੇ 2.50 ਲੱਖ ਯੂਨਿਟ ਤੱਕ ਕਰੇਗੀ।
ਇਹ ਵੀ ਪੜ੍ਹੋ : ਸ਼ੇਅਰ-ਮਿਊਚੁਅਲ ਫੰਡਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖ਼ਬਰ, ਵਿਭਾਗ ਨੂੰ ਦੇਣੀ ਪਵੇਗੀ ਇਹ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਤਿੰਨ ਪੈਸੇ ਕਮਜ਼ੋਰ
NEXT STORY