ਮੈਡੀਸਨ ਦੇ ਡਾਕਟਰ ਹਮੇਸ਼ਾ ਸਾਡੇ ਕੰਮਾਂ ਦੀ ਲਿਸਟ ’ਚ ਸਭ ਤੋਂ ਉਪਰ ਰਹੇ ਹਨ, ਜਿਨ੍ਹਾਂ ਦੀ ਇਸ ਦੁਨੀਆ ’ਚ ਹਰ ਇਨਸਾਨ ਸ਼ਲਾਘਾ ਕਰਦਾ ਹੈ। ਅਜਿਹਾ ਕੋਈ ਇਨਸਾਨ ਨਹੀਂ ਹੈ ਜਿਸ ਨੂੰ ਆਪਣੀ ਜ਼ਿੰਦਗੀ ’ਚ ਕਦੇ ਨਾ ਕਦੇ ਡਾਕਟਰ ਦੀ ਲੋੜ ਨਾ ਪਈ ਹੋਵੇ। ਡਾਕਟਰਾਂ ਨੂੰ ਨੇਕ ਇਨਸਾਨ ਮੰਨਿਆ ਜਾਂਦਾ ਹੈ ਜੋ ਦੂਜੇ ਇਨਸਾਨਾਂ ਨੂੰ ਜ਼ਿੰਦਾ ਅਤੇ ਠੀਕ ਰੱਖਣ ਦੀ ਫਿਕਰ ਕਰਦੇ ਹਨ।
10 ਨਵੰਬਰ, 2025 ਨੂੰ ਦਿੱਲੀ ’ਚ ਲਾਲ ਕਿਲੇ ਕੋਲ ਮੈਟਰੋ ਸਟੇਸ਼ਨ ਦੇ ਬਾਹਰ ਹੋਏ ਧਮਾਕੇ ’ਚ 13 ਵਿਅਕਤੀ ਮਾਰੇ ਗਏ ਅਤੇ ਕਈ ਮਰਦ ਅਤੇ ਔਰਤਾਂ ਜ਼ਖਮੀ ਹੋ ਗਈਆਂ, ਇਹ ਨਾ ਸਿਰਫ ਸਾਡੀ ਮਜ਼ਬੂਤ ਸਰਕਾਰ ਲਈ ਸਗੋਂ ਸਾਡੇ ਦੇਸ਼ ਦੇ ਆਮ ਲੋਕਾਂ ਲਈ ਵੀ ਇਕ ਵੱਡਾ ਝਟਕਾ ਸੀ। ਪਾਕਿਸਤਾਨ ’ਚ ਮੌਜੂਦ ਜੈਸ਼-ਏ-ਮੁਹੰਮਦ ਨਾਲ ਜੁੜੇ ਇਕ ਟੈਰਰ ਮਾਡਿਊਲ ਦਾ ਪਤਾ ਲੱਗਾ। ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕ ਡਾਕਟਰ ਹਨ।
ਇਸ ’ਚ ਇੰਨੀ ਹੈਰਾਨੀ ਦੀ ਕੀ ਗੱਲ ਹੈ? ਆਮ ਆਦਮੀ ਅਜਿਹੇ ਟੈਰਰ ਮਾਡਿਊਲ ਦੀ ਕਲਪਨਾ ਵੀ ਨਹੀ ਕਰ ਸਕਦਾ ਜਿਸ ’ਚ ਇਕ ਡਾਕਟਰ ਵੀ ਸ਼ਾਮਲ ਹੋਵੇ। ਹੁਣ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਖਾਸ ਮਾਡਿਊਲ ’ਚ ਜ਼ਿਆਦਾਤਰ ਡਾਕਟਰ ਹਨ ਜੋ ਸਾਰੇ ਇਸਲਾਮ ਨੂੰ ਮੰਨਦੇ ਹਨ ਪਰ ਜੰਮੂ-ਕਸ਼ਮੀਰ, ਹਰਿਆਣਾ ਅਤੇ ਬੰਗਾਲ ਵਰਗੇ ਵੱਖ-ਵੱਖ ਸੂਬਿਆਂ ਤੋਂ ਹਨ। ਸਿਰਫ ਸਭ ਤੋਂ ਹੁਸ਼ਿਆਰ ਸਟੂਡੈਂਟ ਹੀ ਮੈਡੀਕਲ ਕਾਲਜ ’ਚ ਸੀਟ ਪੱਕੀ ਕਰ ਸਕਦੇ ਹਨ। ਪੜ੍ਹਾਈ ਸਾਢੇ ਪੰਜ ਸਾਲ ਦੀ ਹੁੰਦੀ ਹੈ ਅਤੇ ਜੇਕਰ ਸਟੂਡੈਂਟ ਮੈਡੀਸਨ ਦੀ ਕਿਸੇ ਵੀ ਬ੍ਰਾਂਚ ’ਚ ਸਪੈਸ਼ਲਾਈਜ਼ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 2 ਸਾਲ ਜਾਂ ਉਸ ਤੋਂ ਜ਼ਿਆਦਾ ਹੋਰ ਲੱਗਣਗੇ, ਜਿਸ ਦੇ ਬਾਅਦ ਜ਼ਰੂਰੀ ਸਕਿੱਲਸ ਨੂੰ ਬਿਹਤਰ ਬਣਾਉਣ ਲਈ ਹਾਸਪੀਟਲ ’ਚ ਇੰਟਰਨਸ਼ਿਪ ਕਰਨੀ ਹੋਵੇਗੀ।
ਜਿਨ੍ਹਾਂ ਡਾਕਟਰਾਂ ਨੇ ਆਪਣੀ ਜਵਾਨੀ ਦੇ ਸਭ ਤੋਂ ਚੰਗੇ ਸਾਲ ਅਜਿਹੀ ਜ਼ਿੰਦਗੀ ਦੀ ਤਿਆਰੀ ’ਚ ਗੁਜ਼ਾਰੇ ਹਨ ਜੋ ਦੂਜਿਆਂ ਨੂੰ ਜ਼ਿੰਦਾ ਰੱਖਣ ’ਚ ਮਦਦ ਕਰਦੇ ਹਨ, ਉਹ ਕਿਉਂ ਆਪਣਾ ਮਕਸਦ ਛੱਡ ਕੇ ਸਿਰਫ ਸੱਤਾ ’ਚ ਬੈਠੇ ਲੋਕਾਂ ਨੂੰ ਮੈਸੇਜ ਦੇਣ ਲਈ ਬੇਗੁਨਾਹ ਲੋਕਾਂ ਨੂੰ ਮਾਰਨ ਅਤੇ ਜ਼ਖਮੀ ਕਰਨ ’ਤੇ ਉਤਰ ਆਏ?
ਇਸ ਦਾ ਜਵਾਬ ਪਿਛਲੇ ਕੁਝ ਸਾਲਾਂ ’ਚ ਲੱਭੇ ਗਏ ਦੂਜੇ ਟੈਰਰਿਸਟ ਮਾਡਿਊਲ ’ਚ ਮਿਲ ਸਕਦਾ ਹੈ। ਅਭਿਨਵ ਭਾਰਤ ਇਕ ਇਕੱਲਾ ਮਾਡਿਊਲ ਸੀ ਜੋ ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾਤਰ ਕਮਿਊਨਿਟੀ ’ਚ ਦਾਖਲ ਹੋਇਆ ਸੀ, ਜਿਸ ਨੂੰ ਮਹਾਰਾਸ਼ਟਰ ਦੇ ਐਂਟੀ-ਟੈਰਰਿਸਟ ਸਕੁਐਡ ਨੇ ਲੱਭਿਆ ਸੀ। ਪਾਲੀਟੀਕਲ ਫੀਲਡ ’ਚ ਫਾਇਦੇਮੰਦ ਪੁਜ਼ੀਸ਼ਨ ਵਾਲੇ ਲੋਕਾਂ ’ਚ ਵੀ ਡੂੰਘਾ ਗੁੱਸਾ ਸੀ, ਉਸ ਨੂੰ ਸਾਨੂੰ ਆਪਣੇ ਮਨ ਦੀਆਂ ਅੱਖਾਂ ’ਚ, ਉਨ੍ਹਾਂ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ, ਜੋ ਇਸ ਸਮੀਕਰਣ ਦੇ ਸ਼ਿਕਾਰ ਸਨ। ਜਦੋਂ ਭਾਰਤ ਦੇ ਇਕਲੌਤੇ ਮੁਸਲਿਮ ਬਹੁਗਿਣਤੀ ਸੂਬੇ ਨੂੰ ਰਾਜ ਦਾ ਦਰਜਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਲੋਕਾਂ ਨੇ ਉਸ ਨੂੰ ਘਟਾ ਕੇ ਦਰਜਾ ਦਿੱਤਾ, ਜਿਨ੍ਹਾਂ ਨੂੰ ਉਸ ਦਾ ਸੈਕੂਲਰ ਅਤੇ ਬਰਾਬਰੀ ਦੇ ਰੈਂਕ ’ਚ ਸਵਾਗਤ ਕਰਨਾ ਚਾਹੀਦਾ ਸੀ, ਉਸ ਨੂੰ ਬੁਰੀ ਤਰ੍ਹਾਂ ਯਾਦ ਦਿਵਾਇਆ ਕਿ ਉਸ ’ਤੇ ਕਦੇ ਭਰੋਸਾ ਨਹੀਂ ਕੀਤਾ ਜਾਵੇਗਾ ਤਾਂ ਦੁਸ਼ਮਣੀ ਅਤੇ ਨਫਰਤ ਨੂੰ ਪਨਪਨ ਲਈ ਜ਼ਮੀਨ ਤਿਆਰ ਹੋ ਗਈ।
ਮੋਦੀ-ਸ਼ਾਹ ਦੀ ਜੋੜੀ ਦਾ ਮਜ਼ਬੂਤ ਗਵਰਨੈਂਸ ਮਾਡਿਊਲ ਜੰਮੂ-ਕਸ਼ਮੀਰ ’ਚ ਆਪਣੇ ਤਖਤਾਪਲਟ ਦੀ ਸ਼ੇਖੀ ਮਾਰਦਾ ਰਿਹਾ। ਸੂਬੇ ’ਚ ਜ਼ਿਆਦਾ ਫੌਜ ਅਤੇ ਪੈਰਾਮਿਲਟਰੀ ਭੇਜੀ ਗਈ, ਇਸ ਉਮੀਦ ’ਚ ਕਿ ਬਾਰਡਰ ਪਾਰ ਤੋਂ ਅੱਤਵਾਦ ਅਤੇ ਕਸ਼ਮੀਰੀਆਂ ਵਿਚਾਲੇ ਵੱਖਵਾਦੀ ਅਨਸਰ ਬੇਅਸਰ ਹੋ ਜਾਣਗੇ। ਸ਼ੁਰੂ ’ਚ ਅਜਿਹਾ ਸਰਪ੍ਰਾਈਜ਼ ਫੈਕਟਰ ਕਾਰਨ ਹੋਇਆ।
ਰਾਜਨੇਤਾ ਅਟਲ ਬਿਹਾਰੀ ਵਾਜਪਾਈ ਨੇ ਇਸ ਮੁਸ਼ਕਿਲ ਅਤੇ ਹਮੇਸ਼ਾ ਰਹਿਣ ਵਾਲੀ ਹਿੰਦ-ਮੁਸਲਿਮ ਸਮੱਸਿਆਂ ਨੂੰ ਬਹੁਤ ਸੋਚ-ਸਮਝ ਕੇ ਅਤੇ ਬਾਰੀਕੀ ਨਾਲ ਸੁਲਝਾਇਆ ਸੀ। ਉਨ੍ਹਾਂ ਨੇ ਸਾਬਕਾ ਰਾਅ ਚੀਫ ਏ. ਐੱਸ. ਦੁਲਤ ’ਤੇ ਭਰੋਸਾ ਕੀਤਾ, ਜਿਨ੍ਹਾਂ ਨੇ ਫਾਰੂਖ ਅਬਦੁੱਲਾ ਨਾਲ ਪੱਕੀ ਦੋਸਤੀ ਕੀਤੀ ਸੀ। ਅਬਦੁੱਲਾ ਪਰਿਵਾਰ ਹੀ ਕਾਫੀ ਹੱਦ ਤੱਕ ਕਸ਼ਮੀਰੀ ਮੁਸਲਮਾਨਾਂ ਦੇ ਭਾਰਤ ਦੇ ਨਾਲ ਆਪਣੇ ਮੁਸਲਿਮ-ਬਹੁਤਾਤ ਵਾਲੇ ਗੁਆਂਢੀ ਪਾਕਿਸਤਾਨ ਨਾਲ ਇਲਾਕੇ ਦੇ ਝਗੜੇ ’ਚ ਸਾਥ ਦੇਣ ਲਈ ਜ਼ਿੰਮੇਵਾਰ ਰਿਹਾ ਹੈ ਪਰ ਮੌਜੂਦਾ ਭਾਜਪਾ ਸਰਕਾਰ ਕੁਝ ਹੋਰ ਹੀ ਸੋਚਦੀ ਸੀ। ਉਸ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਦਬਾਉਣ ਲਈ ਹਮਲਾਵਰਪਣ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਹੀ ਵੋਟਰਾਂ ਨੂੰ ਇਹ ਸਾਬਿਤ ਕਰਨ ਦਾ ਫੈਸਲਾ ਕੀਤਾ ਿਕ ਉਹ ਕਾਂਗਰਸ ਅਤੇ ਇੱਥੋਂ ਤੱਕ ਕਿ ਵਾਜਪਾਈ ਦੀ ਭਾਜਪਾ ਸਰਕਾਰ ਦੇ ਉਲਟ ਇਕ ਮਜ਼ਬੂਤ ਅਤੇ ਤਾਕਤਵਰ ਸਰਕਾਰ ਹੈ।
ਅਜਿਹਾ ਤਰੀਕਾ ਸ਼ਾਇਦ ਹੀ ਕਦੇ ਕੰਮ ਕਰਦਾ ਹੈ। ਜੇਕਰ ਉੱਥੇ ਦੇ ਲੋਕ ਭਾਈਚਾਰੇ ਦੀਆਂ ਉਮੀਦਾਂ ਨੂੰ ਪਸੰਦ ਨਹੀਂ ਕਰਦੇ ਹਨ ਤਾਂ ਭਾਰਤੀ ਸਰਕਾਰ ਜਾਂ ਕੋਈ ਵੀ ਰਾਜ ਹਥਿਆਰਾਂ ਦੇ ਬਲ ’ਤੇ ਰਾਜ ਨਹੀਂ ਕਰ ਸਕਦਾ। ਅਜਿਹੀਆਂ ਥਾਵਾਂ ’ਤੇ ਅੱਤਵਾਦ ਪਨਪਦਾ ਹੈ।
ਲਾਲ ਕਿਲੇ ’ਚ ਹੋਏ ਧਮਾਕੇ ਦੇ ਕੁਝ ਮੁੱਖ ਸਾਜ਼ਿਸ਼ਕਰਤਾ ਸਾਊਥ ਕਮਸ਼ੀਰ ਦੇ ਪਹਿਲਗਾਮ ਤੋਂ ਹਨ, ਜਿੱਥੇ ਲਗਭਗ ਇਕ ਸਾਲ ਪਹਿਲਾਂ ਬਦਨਾਮ ਆਈ. ਐੱਸ. ਆਈ. ਦੇ ਪਲਾਨ ਕੀਤੇ ਗਏ ਅੱਤਵਾਦੀ ਹਮਲੇ ਦੀਆਂ ਖਬਰਾਂ ਆਈਆਂ ਸਨ। ‘ਆਪ੍ਰੇਸ਼ਨ ਸਿੰਧੂਰ’ ਸਾਡਾ ਕਾਮਯਾਬ ਜਵਾਬ ਸੀ। ਸਾਡੀ ਏਅਰ ਫੋਰਸ ਅਤੇ ਸਪੋਰਟਿੰਗ ਗਰਾਊਂਡ ਫੋਰਸ ਨੇ ਸਾਡੇ ਗੁਆਂਢੀ ਦੇ ਇਲਾਕੇ ’ਚ ਅਲਕਾਇਦਾ ਦੇ ਕਈ ਟਿਕਾਣਿਆਂ ਨੂੰ ਖਤਮ ਕਰ ਕੇ ਆਪਣਾ ਕੰਮ ਠੀਕ ਤਰ੍ਹਾਂ ਕੀਤਾ, ਬਦਕਿਸਮਤੀ ਨਾਲ ਸਾਡੇ ਪ੍ਰਾਈਮ ਮਨਿਸਟਰ ਆਪਣਾ ਜੋਸ਼ ਰੋਕ ਨਹੀਂ ਸਕੇ ਅਤੇ ਖੁੱਲ੍ਹੇਆਮ ਧਮਕੀ ਦਿੱਤੀ ਕਿ ਜੇਕਰ ਸਾਡੇ ਗੁਆਂਢੀ ਨੇ ਕਦੇ ਬਾਰਡਰ ’ਤੇ ਆਪਣੇ ਅੱਤਵਾਦੀ ਸ਼ਾਗਿਰਦਾਂ ਨੂੰ ਭੇਜਣ ਦੀ ਹਿੰਮਤ ਕੀਤੀ ਤਾਂ ਉਹ ਆਪਣਾ ‘ਆਪ੍ਰੇਸ਼ਨ ਸਿੰਧੂਰ’ ਦੁਹਰਾਉਣਗੇ। ਨਾ ਤਾਂ ਲੜਨ ਵਾਲੇ ਗੁਆਂਢੀ ਅਤੇ ਨਾ ਹੀ ਦੁਨੀਆ ਦੀਆਂ ਵੱਡੀਆਂ ਤਾਕਤਾਂ ਇੰਡੀਅਨ ਸਬ ਕਾਂਟੀਨੈਂਟ ’ਚ ਕਦੇ ਨਾ ਖਤਮ ਹੋਣ ਵਾਲੀ ਦੁਸ਼ਮਣੀ ਦੇ ਨਤੀਜਿਆਂ ਨੂੰ ਮੰਨ ਸਕਣਗੀਆਂ।
10 ਨਵੰਬਰ ਨੂੰ ਲਾਲ ਕਿਲੇ ਦੇ ਬਾਹਰ ਦਿੱਲੀ ’ਚ ਹੋਏ ਧਮਾਕੇ ਦੇ ਬਾਅਦ ਯੂ. ਐੱਸ. ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਸ਼ਾਇਦ ਬਿਨਾਂ ਕੋਈ ਕੀਮਤੀ ਸਮਾਂ ਬਰਬਾਦ ਕੀਤੇ ਦਿੱਲੀ ’ਚ ਆਪਣੇ ਕਾਊਂਟਰਪਾਰਟ ਨਾਲ ਗੱਲ ਕੀਤੀ। ਉਨ੍ਹਾਂ ਨੇ ਅਗਲੇ ਹੀ ਦਿਨ ਇਕ ਬਿਆਨ ਜਾਰੀ ਕਰ ਕੇ ਭਾਰਤ ਦੇ ‘ਸੋਚੇ-ਸਮਝੇ ਜਵਾਬ’ ਅਤੇ ਦੇਸ਼ ਦੇ ਅੰਦਰ ਅੱਤਵਾਦੀ ਮਾਡਿਊਲ ਦੀ ਪਛਾਣ ਕਰਨ ’ਚ ਸਾਡੀ ਕਾਮਯਾਬੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਅੱਤਵਾਦੀਆਂ ਦੇ ਵਿਰੁੱਧ ਸਖਤ ਕਾਰਵਾਈ ਲਈ ਆਪਣੇ ਦੇਸ਼ ਦੀ ਸਪੋਰਟ ਜਤਾਈ। ਉਨ੍ਹਾਂ ਦੇ ਬਿਆਨ ਦੀਆਂ ਲਾਈਨਾਂ ਦੇ ਵਿਚਾਲੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਕ ਹੋਰ ‘ਆਪ੍ਰੇਸ਼ਨ ਸਿੰਧੂਰ’ ਦੇ ਵਿਰੱੁਧ ਵੀ ਸਲਾਹ ਦਿੱਤੀ।
ਜੋ ਮਾਡਿਊਲ ਮਿਲਿਆ ਹੈ, ਉਸ ਨੇ ਪੂਰੇ ਭਾਰਤ ’ਚ ਹੋਰ ਵੀ ਕਈ ਹਮਲਿਆਂ ਦੀ ਪਲਾਨਿੰਗ ਕੀਤੀ ਸੀ। ਇਸ ਦੇ ਜਾਲ ਹਰਿਆਣਾ ਅਤੇ ਅਲ-ਫਲਾਹ ਯੂਨੀਵਰਸਿਟੀ ਤੋਂ ਬਹੁਤ ਅੱਗੇ ਤੱਕ ਫੈਲੇ ਹੋਏ ਸਨ, ਜਿੱਥੇ ਇਹ ਪਨਪ ਰਿਹਾ ਸੀ। ਘੱਟ ਤੋਂ ਘੱਟ ਇਕ ਵੱਡਾ ਕੰਮ ਤਾਂ ਹੁਣ ਹੋ ਗਿਆ ਹੈ ਕਿਉਂਕਿ 8 ਛੋਟੇ ਮਾਡਿਊਲ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਆਉਣ ਵਾਲੇ ਸਮੇਂ ’ਚ ਵੀ ਲੜਾਈ ਜਾਰੀ ਰਹੇਗੀ। ਭਾਰਤ ਦੇ ਦੋ ਵੱਡੇ ਭਾਈਚਾਰਿਆਂ ਵਿਚਾਲੇ ਬੇਭਰੋਸਗੀ ਅਤੇ ਗਲਤਫਹਿਮੀ ਉਦੋਂ ਤੋਂ ਹੈ ਜਦੋਂ ਇਸਲਾਮਿਕ ਫੌਜਾਂ ਹਿੰਦੂ ਕੁਸ਼ ਦੇ ਰਸਤੇ ਸਬ- ਕਾਂਟੀਨੈਂਟ ’ਚ ਆਈਆਂ ਹਨ ਅਤੇ ਮੈਂ ਕਹਿ ਸਕਦਾ ਹਾਂ ਕਿ ਇਹ ਦੁਸ਼ਮਣੀ ਇੰਨੀ ਜਲਦੀ ਖਤਮ ਨਹੀਂ ਹੋਵੇਗੀ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)
ਭ੍ਰਿਸ਼ਟਾਚਾਰ ਅਤੇ ਜੰਗਲਰਾਜ ਨਾਲ ਸਮਝੌਤਾ ਬਣਿਆ ਕਾਂਗਰਸ ਦੀ ਹਾਰ ਦਾ ਕਾਰਨ
NEXT STORY