ਨਵੀਂ ਦਿੱਲੀ- ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ 2023-24 'ਚ ਘਟ ਕੇ 6.3 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ, ਜੋ ਕਿ ਖਪਤ 'ਚ ਗਿਰਾਵਟ ਕਾਰਨ ਪਹਿਲਾਂ ਦੇ 6.6 ਫ਼ੀਸਦੀ ਦੇ ਅਨੁਮਾਨ ਤੋਂ ਘੱਟ ਹੈ। ਵਿਸ਼ਵ ਬੈਂਕ ਨੇ ਮੰਗਲਵਾਰ ਨੂੰ ਇਕ ਰਿਪੋਰਟ 'ਚ ਇਹ ਗੱਲ ਕਹੀ। ਵਿਸ਼ਵ ਬੈਂਕ ਨੇ ਭਾਰਤ ਦੇ ਵਾਧੇ ਦੇ ਆਪਣੇ ਤਾਜ਼ਾ ਅਨੁਮਾਨ 'ਚ ਕਿਹਾ ਕਿ ਖਪਤ 'ਚ ਹੌਲੀ ਵਾਧਾ ਹੋਣ ਅਤੇ ਚੁਣੌਤੀਪੂਰਨ ਬਾਹਰੀ ਸਥਿਤੀਆਂ ਦੀ ਵਜ੍ਹਾ ਨਾਲ ਵਾਧਾ ਰੁੱਕ ਸਕਦਾ ਹੈ।
ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
ਇਸ 'ਚ ਕਿਹਾ ਗਿਆ ਹੈ, "ਹੌਲੀ ਆਮਦਨੀ 'ਚ ਵਾਧਾ ਅਤੇ ਮਹਿੰਗੇ ਕਰਜ਼ੇ ਦਾ ਅਸਰ ਨਿੱਜੀ ਖਪਤ ਦੇ ਵਾਧੇ 'ਤੇ ਪਵੇਗਾ। ਮਹਾਮਾਰੀ ਨਾਲ ਸਬੰਧਤ ਵਿੱਤੀ ਸਮਰਥਨ ਦੇ ਕਦਮਾਂ ਨੂੰ ਵਾਪਸ ਲੈਣ ਨਾਲ ਸਰਕਾਰੀ ਖਪਤ ਦੀ ਰਫ਼ਤਾਰ ਵੀ ਘੱਟ ਰਹਿਣ ਦਾ ਅਨੁਮਾਨ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਖਾਤੇ ਦਾ ਘਾਟਾ 2023-24 'ਚ 2.1 ਫ਼ੀਸਦੀ ਤੱਕ ਆ ਸਕਦਾ ਹੈ, ਜੋ ਕਿ ਤਿੰਨ ਫ਼ੀਸਦੀ ਸੀ। ਮਹਿੰਗਾਈ ਦਰ 6.6 ਫ਼ੀਸਦੀ ਤੋਂ ਘੱਟ ਕੇ 5.2 ਫ਼ੀਸਦੀ 'ਤੇ ਆ ਸਕਦੀ ਹੈ।
ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
GST ਵਿਭਾਗ ਹੁਣ ਵੈਟ ਅਸੈੱਸਮੈਂਟ ਕੇਸਾਂ ਜ਼ਰੀਏ ਜੇਬਾਂ ਭਰਨ ’ਤੇ ਤੁਲਿਆ, ਜਾਣੋ ਕੀ ਹੈ ਕਾਰਨ
NEXT STORY