ਨਵੀਂ ਦਿੱਲੀ (ਭਾਸ਼ਾ)– ਵਿਲਿਸ ਟਾਵਰਸ ਵਾਟਸਨ ਦੇ ਇਕ ਸਰਵੇਖਣ ਮੁਤਾਬਕ ਭਾਰਤ ’ਚ 2021 ਦੌਰਾਨ ਤਨਖਾਹ ’ਚ 6.4 ਫੀਸਦੀ ਵਾਧੇ ਦੀ ਉਮੀਦ ਹੈ ਜੋ 2020 ਦੇ ਔਸਤ ਵਾਧੇ 5.9 ਫੀਸਦੀ ਤੋਂ ਥੋੜਾ ਵੱਧ ਹੈ।
ਵਿਲਿਸ ਟਾਵਰਸ ਵਾਟਸਨ ਦੇ ਤਾਜ਼ਾ ਤਨਖਾਹ ਬਜਟ ਯੋਜਨਾ ਸਰਵੇਖਣ ਰਿਪੋਰਟ ਮੁਤਾਬਕ 2021 ’ਚ ਔਸਤ ਤਨਖਾਹ ਵਾਧਾ 6.4 ਫੀਸਦੀ ਹੋਣ ਦਾ ਅਨੁਮਾਨ ਹੈ। ਵਿਲਿਸ ਵਾਟਸਨ ਦੇ ਰਾਜੁਲ ਮਾਥੁਰ ਨੇ ਕਿਹਾ ਕਿ ਕੋਵਿਡ-19 ਸੰਕਟ ਤੋਂ ਬਾਅਦ ਹੁਣ ਭਾਰਤ ’ਚ ਕਾਰੋਬਾਰ ਆਸਵੰਦ ਦਿਖਾਈ ਦੇ ਰਿਹਾ ਹੈ ਪਰ ਤਨਖਾਹ ਵਾਧੇ ’ਤੇ ਇਸਦਾ ਪੂਰਾ ਅਸਰ ਹੋਣਾ ਹਾਲੇ ਬਾਕੀ ਹੈ। ਮਾਥੁਰ ਨੇ ਅੱਗੇ ਕਿਹਾ ਕਿ ਕੰਪਨੀਆਂ ਪਿਛਲੇ ਸਾਲ ਦੀ ਤੁਲਨਾ ’ਚ ਘੱਟ ਬਜਟ ਦੇ ਨਾਲ ਉੱਚ ਕੁਸ਼ਲ ਪ੍ਰਤਿਭਾਵਾਂ ਨੂੰ ਬਣਾਏ ਰੱਖਣ ਨੂੰ ਪਹਿਲ ਦੇਣਗੀਆਂ ਅਤੇ ਪ੍ਰਦਰਸ਼ਨ ਆਧਾਰ ’ਤੇ ਭੁਗਤਾਨ ’ਤੇ ਵੱਧ ਜ਼ੋਰ ਦਿੱਤਾ ਜਾ ਸਕਦਾ ਹੈ।
ਇਸ ਸਾਲ ਗਰਮੀ ਕੱਢੇਗੀ ਵੱਟ, ਇਸ ਕਾਰਨ ਵਧ ਸਕਦੀਆਂ ਹਨ Fridge-AC ਦੀਆਂ ਕੀਮਤਾਂ
NEXT STORY