ਸੰਯੁਕਤ ਰਾਸ਼ਟਰ -ਦੱਖਣ ਏਸ਼ੀਆਈ ਦੇਸ਼ਾਂ ਵਿਚ 2008-17 ਦੌਰਾਨ ਅਸਲ ਔਸਤ ਕਿਰਤ ਵਿਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਕੌਮਾਂਤਰੀ ਕਿਰਤੀ ਸੰਗਠਨ (ਆਈ. ਐੱਲ. ਓ.) ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਆਈ. ਐੱਲ. ਓ. ਦੀ ਕੌਮਾਂਤਰੀ ਕਿਰਤ ਰਿਪੋਰਟ 2018-19 ਅਨੁਸਾਰ ਕਿਸੇ ਹੋਰ ਖੇਤਰ ਦੇ ਮੁਕਾਬਲੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ 2008-17 ਵਿਚ ਜ਼ਿਆਦਾ ਤੇਜ਼ੀ ਨਾਲ ਆਰਥਕ ਵਾਧਾ ਦਰਜ ਕੀਤਾ ਗਿਆ। ਇਸ ਦਾ ਲਾਭ ਇਸ ਖੇਤਰ ਦੇ ਕਿਰਤੀਆਂ ਨੂੰ ਮਿਲਿਆ ਹੈ, ਜਿਨ੍ਹਾਂ ਦੇ ਅਸਲੀ ਔਸਤ ਕਿਰਤ ਵਿਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਿਚ ਚੀਨ, ਭਾਰਤ, ਥਾਈਲੈਂਡ ਅਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਹਨ।
ਦੱਖਣ ਏਸ਼ੀਆਈ ਦੇਸ਼ਾਂ ਵਿਚ ਅਸਲੀ ਔਸਤ ਕਿਰਤ ਵਾਧੇ ਦੇ ਮਾਮਲੇ ਵਿਚ ਭਾਰਤ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ ਰਿਹਾ। ਸਾਲ 2008-17 ਦੇ ਦਰਮਿਆਨ ਭਾਰਤ ਦੀ ਇਸ ਮਦ ਵਿਚ ਵਾਧਾ ਦਰ 5.5 ਫ਼ੀਸਦੀ ਰਹੀ, ਜਦੋਂ ਕਿ ਪੂਰੇ ਖੇਤਰ ਦੀ ਵਾਧਾ ਦਰ 3.7 ਫ਼ੀਸਦੀ ਰਹੀ। ਭਾਰਤ ਤੋਂ ਬਾਅਦ ਨੇਪਾਲ ਵਿਚ ਇਹ ਅੰਕੜਾ 4.7 ਫ਼ੀਸਦੀ, ਸ਼੍ਰੀਲੰਕਾ ਵਿਚ 4, ਬੰਗਲਾਦੇਸ਼ ਵਿਚ 3.4 ਤੇ ਪਾਕਿਸਤਾਨ ਵਿਚ 1.8 ਫ਼ੀਸਦੀ ਰਿਹਾ ਹੈ। ਜੀ-20 ਸਮੂਹ ਦੇ ਉੱਭਰਦੇ ਦੇਸ਼ਾਂ ਵਿਚ ਸਿਰਫ ਮੈਕਸੀਕੋ ਨੂੰ ਛੱਡ ਕੇ ਸਾਰੇ ਦੇਸ਼ਾਂ ਵਿਚ 2008 ਤੋਂ 2017 ਦੇ ਦਰਮਿਆਨ ਔਸਤ ਕਿਰਤ ਵਿਚ ਅਸਲੀ ਵਾਧਾ ਹਾਂ-ਪੱਖੀ ਰਿਹਾ ਹੈ।
ਜਨਰੇਟਰਾਂ 'ਤੇ ਪਾਬੰਦੀ ਲਾਏ ਜਾਣ ਦੀ ਜ਼ਰੂਰਤ : ਅਮਿਤਾਭ ਕਾਂਤ
NEXT STORY