ਨਵੀਂ ਦਿੱਲੀ - ਭਾਰਤ ਦੀ ਟੈਕਸਟਾਈਲ ਬਰਾਮਦ ਪਹਿਲੀ ਵਾਰ 44 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਵਿੱਤੀ ਸਾਲ FY22 ਲਈ ਦਸਤਕਾਰੀ ਸਮੇਤ ਟੈਕਸਟਾਈਲ ਅਤੇ ਲਿਬਾਸ (T&A) ਵਿੱਚ ਦੇਸ਼ ਦਾ ਨਿਰਯਾਤ 44.4 ਬਿਲੀਅਨ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ।
ਸਰਕਾਰ ਨੇ ਕਿਹਾ ਕਿ ਬਰਾਮਦਾਂ ਦੀ ਸੂਚੀ ਵਿੱਚ ਦਸਤਕਾਰੀ ਵੀ ਸ਼ਾਮਲ ਹੈ ਅਤੇ ਵਿੱਤੀ ਸਾਲ 2021-22 ਵਿੱਚ ਕੀਤੇ ਗਏ ਨਿਰਯਾਤ 2020-21 ਅਤੇ 2019-20 ਦੇ ਮੁਕਾਬਲੇ ਕ੍ਰਮਵਾਰ 41 ਪ੍ਰਤੀਸ਼ਤ ਅਤੇ 26 ਪ੍ਰਤੀਸ਼ਤ ਵੱਧ ਹਨ।
ਟੈਕਸਟਾਈਲ ਮੰਤਰਾਲੇ ਦੇ ਅਨੁਸਾਰ 27% ਟੈਕਸਟਾਈਲ ਅਤੇ ਲਿਬਾਸ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਕੀਤੇ ਗਏ ਸਨ। ਇਸ ਤੋਂ ਬਾਅਦ ਯੂਰਪੀਅਨ ਯੂਨੀਅਨ 18 ਫੀਸਦੀ, ਬੰਗਲਾਦੇਸ਼ (12 ਫੀਸਦੀ) ਅਤੇ ਸੰਯੁਕਤ ਅਰਬ ਅਮੀਰਾਤ (6 ਫੀਸਦੀ) ਦਾ ਸਥਾਨ ਹੈ।
ਇਹ ਵੀ ਪੜ੍ਹੋ : 15 ਸਰਕਾਰੀ ਸਕੀਮਾਂ ਦਾ ਇਕ ਪੋਰਟਲ ‘ਜਨ ਸਮਰਥ’ ਸ਼ੁਰੂ ਕਰੇਗੀ ਸਰਕਾਰ, ਜਾਣੋ ਕੀ ਮਿਲੇਗਾ ਲਾਭ
ਇਨ੍ਹਾਂ ਉਤਪਾਦਾਂ ਦੇ ਨਿਰਯਾਤ ਨੂੰ ਮਿਲਿਆ ਹੁੰਗਾਰਾ
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਉਤਪਾਦ ਸ਼੍ਰੇਣੀਆਂ ਦੇ ਸੰਦਰਭ ਵਿੱਚ ਸੂਤੀ ਟੈਕਸਟਾਈਲ ਦਾ ਨਿਰਯਾਤ 17.2 ਅਰਬ ਡਾਲਰ ਰਿਹਾ।" ਇਹ ਕੁੱਲ ਨਿਰਯਾਤ ਦਾ 39 ਪ੍ਰਤੀਸ਼ਤ ਹੈ। ਵਿੱਤੀ ਸਾਲ 2020-21 ਅਤੇ 2019-20 ਦੇ ਮੁਕਾਬਲੇ ਪਿਛਲੇ ਵਿੱਤੀ ਸਾਲ ਵਿੱਚ ਇਸ ਵਿੱਚ ਕ੍ਰਮਵਾਰ 54 ਪ੍ਰਤੀਸ਼ਤ ਅਤੇ 67 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਫਿਨਿਸ਼ਡ(Readymade) ਗਾਰਮੈਂਟਸ ਦੀ ਬਰਾਮਦ 36 ਫੀਸਦੀ ਦੇ ਹਿੱਸੇਦਾਰੀ ਨਾਲ 16 ਅਰਬ ਡਾਲਰ ਰਹੀ, ਜੋ ਕਿ ਵਿੱਤੀ ਸਾਲ 2020-21 ਅਤੇ 2019-20 ਦੇ ਮੁਕਾਬਲੇ 2021-22 ਦੌਰਾਨ ਕ੍ਰਮਵਾਰ 31 ਫੀਸਦੀ ਅਤੇ ਤਿੰਨ ਫੀਸਦੀ ਵੱਧ ਹੈ। ਮੰਤਰਾਲੇ ਦੇ ਅਨੁਸਾਰ, ਮਨੁੱਖ-ਨਿਰਮਿਤ ਟੈਕਸਟਾਈਲ ਅਤੇ ਲਿਬਾਸ ਦਾ ਕੁੱਲ ਨਿਰਯਾਤ 6.3 ਅਰਬ ਡਾਲਰ ਦੇ ਨਾਲ 14 ਫ਼ੀਸਦੀ ਅਤੇ ਦਸਤਕਾਰੀ 2.1 ਅਰਬ ਡਾਲਰ ਦੇ ਨਾਲ ਪੰਜ ਪ੍ਰਤੀਸ਼ਤ ਹਿੱਸੇਦਾਰੀ ਰਹੀ।
ਕੱਪੜਿਆਂ ਦੇ ਨਾਲ-ਨਾਲ ਦੇਸ਼ ਦੇ ਪੂਰੇ ਨਿਰਯਾਤ 'ਚ ਵੀ ਉਛਾਲ ਆਇਆ ਹੈ। ਅਪ੍ਰੈਲ 'ਚ ਬਰਾਮਦ 'ਚ 30 ਫੀਸਦੀ ਵਾਧਾ ਦੇਖਣ ਤੋਂ ਬਾਅਦ ਹੁਣ ਮਈ 'ਚ ਵੀ ਬਰਾਮਦਾਂ ਨੇ ਆਪਣੀ ਗਤੀ ਬਰਕਰਾਰ ਰੱਖੀ ਹੈ। 1-21 ਮਈ ਦੇ ਦੌਰਾਨ, ਵੱਖ-ਵੱਖ ਖੇਤਰਾਂ ਵਿੱਚ ਚੰਗੇ ਵਾਧੇ ਕਾਰਨ ਦੇਸ਼ ਦੀ ਬਰਾਮਦ 21.1 ਫੀਸਦੀ ਵਧ ਕੇ 23.7 ਬਿਲੀਅਨ ਡਾਲਰ ਹੋ ਗਈ।
ਇਹ ਵੀ ਪੜ੍ਹੋ : 1 ਜੂਨ ਤੋਂ ਬਦਲਣਗੇ ਇਹ ਵੱਡੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Vistara 'ਤੇ DGCA ਦੀ ਕਾਰਵਾਈ, ਲਗਾਇਆ 10 ਲੱਖ ਦਾ ਜੁਰਮਾਨਾ...ਜਾਣੋ ਵਜ੍ਹਾ
NEXT STORY