ਵਾਸ਼ਿੰਗਟਨ-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੇ ਉਪ ਪ੍ਰਬੰਧ ਨਿਰਦੇਸ਼ਕ ਪਹਿਲਾ ਡੇਵਿਡ ਲਿਪਟਨ ਦਾ ਕਹਿਣਾ ਹੈ ਕਿ ਜੇਕਰ ਨੀਤੀਆਂ ਦਾ ਸਹੀ ਪ੍ਰਬੰਧਨ ਕਰ ਲਿਆ ਗਿਆ ਅਤੇ ਸੁਧਾਰਾਂ ਨਾਲ ਕੁਲ ਵਾਧੇ ਨੂੰ ਬਲ ਮਿਲਿਆ ਤਾਂ ਭਾਰਤ ਮਜ਼ਬੂਤ ਅਰਥਵਿਵਸਥਾ ਵਾਲਾ ਦੇਸ਼ ਬਣ ਸਕਦਾ ਹੈ। ਉਨ੍ਹਾਂ ਕਿਹਾ, ''ਭਾਰਤ ਪਹਿਲਾਂ ਹੀ ਮੇਰੇ ਹਿਸਾਬ ਨਾਲ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।'' ਇਸ ਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਕਿ ਭਾਰਤ ਦੇ ਵਾਧੇ ਦਾ ਅਸਰ ਗਰੀਬੀ 'ਚ ਕਮੀ ਦੇ ਅੰਕੜਿਆਂ 'ਚ ਦਿਸੇਗਾ। ਉਨ੍ਹਾਂ ਕਿਹਾ, ''ਹਾਲਾਂਕਿ ਅਜੇ ਬਹੁਤ ਕੁਝ ਕੀਤਾ ਜਾਣਾ ਹੈ ਤਾਂ ਕਿ ਬੈਂਕਿੰਗ ਪ੍ਰਣਾਲੀ ਨੂੰ ਹੋਰ ਜ਼ਿਆਦਾ ਮੁਕਾਬਲੇਬਾਜ਼ ਬਣਾਈ ਰੱਖਣ ਅਤੇ ਐੱਨ. ਪੀ. ਏ. ਦੀ ਪੁਰਾਣੀ ਸਮੱਸਿਆ ਨਾਲ ਨਜਿੱਠਣ ਨੂੰ ਲੈ ਕੇ ਕਦੇ ਕੋਈ ਉਲਝਣ ਨਾ ਹੋਵੇ।'' ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਲਾਗੂ ਕੀਤੇ ਗਏ ਆਰਥਿਕ ਸੁਧਾਰਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਇਸ ਨਾਲ ਲੋਕਾਂ ਨੂੰ ਫਾਇਦਾ ਵੀ ਹੋਇਆ ਹੈ। ਇਸ ਨਾਲ ਇਸ ਤਰ੍ਹਾਂ ਦੇ ਹੋਰ ਕਦਮ ਚੁੱਕਣ ਦਾ ਆਧਾਰ ਮਜ਼ਬੂਤ ਹੋਇਆ ਹੈ।
ਕਾਰੋਬਾਰੀ ਤਣਾਅ ਨਾਲ ਡਿੱਗਦਾ ਹੈ ਨਿਵੇਸ਼ਕਾਂ ਦਾ ਭਰੋਸਾ : ਲੇਗਾਰਡ
ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੀ ਮੁਖੀ ਕ੍ਰਿਸਟੀਨ ਲੇਗਾਰਡ ਦਾ ਕਹਿਣਾ ਹੈ ਕਿ ਦੇਸ਼ਾਂ ਵਿਚਾਲੇ ਕਾਰੋਬਾਰੀ ਤਣਾਅ ਅਤੇ ਖਿੱਚੋਤਾਣ ਨਾਲ ਨਿਵੇਸ਼ਕਾਂ ਦਾ ਭਰੋਸਾ ਟੁੱਟਦਾ ਹੈ ਅਤੇ ਇਸ ਦਾ ਨਿਵੇਸ਼ 'ਤੇ ਲੰਮੇ ਸਮੇਂ ਦਾ ਅਸਰ ਪੈ ਸਕਦਾ ਹੈ। ਲੇਗਾਰਡ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਯੁੱਧ ਦੇ ਖਦਸ਼ੇ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਅਮਰੀਕਾ ਨੇ ਮਾਰਚ 'ਚ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਇਸਪਾਤ ਅਤੇ ਐਲੂਮੀਨੀਅਮ 'ਤੇ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਅਮਰੀਕਾ ਅਤੇ ਚੀਨ ਨੇ ਇਕ ਦੂਜੇ ਦੇ ਉਤਪਾਦਾਂ 'ਤੇ ਡਿਊਟੀ ਲਾਉਣ ਦਾ ਪ੍ਰਸਤਾਵ ਕੀਤਾ। ਲੇਗਾਰਡ ਨੇ ਕਿਹਾ ਕਿ ਵਾਧਾ ਇਸ ਸਮੇਂ ਨਿਵੇਸ਼ ਅਤੇ ਵਪਾਰ ਨਾਲ ਹੋ ਰਿਹਾ ਹੈ। ਇਸ ਲਈ ਇਨ੍ਹਾਂ ਦੋ ਇੰਜਣਾਂ ਨੂੰ ਕਿਉਂ ਨੁਕਸਾਨ ਪਹੁੰਚਾਇਆ ਜਾਵੇ, ਜੋ ਵਾਧੇ ਲਈ ਅਸਰਦਾਰ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਦਮ ਨਾ ਚੁੱਕਣ ਜਿਨ੍ਹਾਂ ਤੋਂ ਵਪਾਰ 'ਚ ਤਣਾਅ ਵਧਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਜ਼ਿਆਦਾ ਖੁੱਲ੍ਹੀ ਨੀਤੀ ਅਪਨਾਉਣ, ਵੱਧ ਤੋਂ ਵੱਧ ਹੱਦ ਖ਼ਤਮ ਕਰਨ, ਡਿਊਟੀ ਘੱਟ ਕਰਨ ਵਰਗੇ ਐਲਾਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਕਦਮ ਸਹਾਈ ਹੋਣਗੇ।
ਆਲੋਕ ਇੰਡਸਟਰੀਜ਼ ਦੇ ਕਾਰੋਬਾਰ ਸਮੇਟਣ ਨਾਲ 12,000 ਕਰਮਚਾਰੀ ਹੋਣਗੇ ਬੇਰੋਜ਼ਗਾਰ
NEXT STORY