ਨਵੀਂ ਦਿੱਲੀ—ਮੋਬਾਇਲ ਵਰਲਡ ਕਾਂਗਰਸ ਕੱਲ ਤੋਂ ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਸ਼ੁਰੂ ਹੋਵੇਗੀ, ਜਿੱਥੇ ਭਾਰਤ ਪੰਜਵੀਂ ਪੀੜ੍ਹੀ ਦੀ ਮੋਬਾਇਲ ਸੇਵਾ 5-ਜੀ ਨੂੰ ਲੈ ਕੇ ਆਪਣੀਆਂ ਤਿਆਰੀਆਂ 'ਤੇ ਜ਼ੋਰ ਦੇਣ ਬਾਰੇ ਦੱਸੇਗਾ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਮੋਬਾਇਲ ਵਰਲਡ ਕਾਂਗਰਸ 2018 'ਚ ਭਾਰਤ ਦੀ ਹਿੱਸੇਦਾਰੀ ਨੂੰ ਲੈ ਕੇ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।
ਉਨ੍ਹÎਾਂ ਕਿਹਾਂ,'' ਅਸੀਂ ਖੁਦ ਨੂੰ 5-ਜੀ ਤਕਨੀਕ ਦੇ ਪ੍ਰਾਪਤਕਰਤਾ ਦੇ ਰੂਪ 'ਚ ਹੀ ਨਹੀਂ ਸਗੋਂ 5-ਜੀ ਤਕਨੀਕ 'ਚ ਸਰਗਰਮ ਯੋਗਦਾਨਕਰਤਾ ਦੇ ਰੂਪ 'ਚ ਆਪਣੇ-ਆਪ ਨੂੰ ਸਥਾਪਤ ਕਰਨਾ ਚਾਹੁੰਦੇ ਹਾਂ। ਮੋਬਾਇਲ ਵਰਲਡ ਕਾਂਗਰਸ (ਐੱਮ.ਡਬਲਿਊ.ਸੀ. 2018) 26 ਫਰਵਰੀ ਤੋਂ ਬਾਰਸੀਲੋਨਾ 'ਚ ਸ਼ੁਰੂ ਹੋਵੇਗੀ।
ਸੈਂਸੈਕਸ 100 ਤੋਂ ਵਧ ਅੰਕ ਮਜ਼ਬੂਤ, ਨਿਫਟੀ 10,500 ਦੇ ਪਾਰ
NEXT STORY