ਨਵੀਂ ਦਿੱਲੀ— ਭਾਰਤੀ ਕੰਪਨੀਆਂ ਦੀ ਵਿਦੇਸ਼ੀ ਬਾਜ਼ਾਰਾਂ ਨਾਲ ਪੂੰਜੀ ਵਸੂਲੀ ਪਿਛਲੇ ਮਹੀਨੇ ਜੁਲਾਈ 'ਚ 57.5 ਫੀਸਦੀ ਵਧ ਕੇ 1.89 ਅਰਬ ਡਾਲਰ 'ਤੇ ਪਹੁੰਚ ਗਈ ਹੈ। ਰਿਜ਼ਰਵ ਬੈਂਕ ਦੇ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤੀ ਕੰਪਨੀਆਂ ਨੇ ਇਕ ਸਾਲ ਪਹਿਲਾਂ ਜੁਲਾਈ ਮਹੀਨੇ 'ਚ 1.20 ਅਰਬ ਡਾਲਰ ਦੀ ਪੂੰਜੀ ਇੱਕਠੀ ਕੀਤੀ ਸੀ। ਅੰਕੜਿਆਂ ਮੁਤਾਬਕ ਇਸ ਸਾਲ ਜੋ ਪੂੰਜੀ ਇੱਕਠੀ ਕੀਤੀ ਗਈ ਉਹ ਵਿਦੇਸ਼ੀ ਕਾਰੋਬਾਰੀ ਉਧਾਰੀ ਈ.ਸੀ.ਬੀ. ਅਤੇ ਵਿਦੇਸ਼ੀ ਮੁਦਰਾ ਪਰਵਰਤਨ ਬਾਂਡ ਐੱਫ.ਸੀ.ਸੀ.ਬੀ. ਦੇ ਰਾਹੀ ਇੱਕਠੀ ਕੀਤੀ ਗਈ। ਇਸ ਦੌਰਾਨ ਰੁਪਏੇ 'ਚ ਛਪੇ ਬਾਂਡ ਦੇ ਰਾਹੀ ਪੂੰਜੀ ਇੱਕਠੀ ਕਰਨ ਦੇ ਕੋਈ ਅੰਕੜੇ ਨਹੀਂ ਹਨ। ਕਿਉਂਕਿ ਇਸ 'ਤੇ ਪੂਜੀ ਬਾਜ਼ਾਰ ਰੇਗੂਲੇਟਰੀ ਸੇਬੀ ਨੇ ਅਸਥਾਈ ਤੌਰ 'ਤੇ ਰੋਕ ਲੱਗਾ ਰੱਖੀ ਹੈ।
ਰਿਜ਼ਰਵ ਬੈਂਕ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਆਪਣੇ ਆਪ ਮਨਜ਼ੂਰੀ ਮਾਰਗ ਨਾਲ 1.24 ਅਰਬ ਡਾਲਰ ਇੱਕਠੇ ਕੀਤੇ ਗਏ। ਜਦੋਂਕਿ ਬਾਕੀ 65 ਕਰੋੜ ਡਾਲਰ ਮਨਜ਼ੂਰੀ ਮਾਰਗ ਦੇ ਰਾਹੀ ਇੱਕਠੇ ਕੀਤੇ ਗਏ। ਪੇਂਡੂ ਬਿਜਲੀਕਰਨ ਕਾਰਪੋਰੇਸ਼ਨ ਨੇ ਆਪਣੇ ਆਪ ਮਨਜ਼ੂਰੀ ਮਾਰਗ ਰਾਹੀ 50 ਕਰੋੜ ਡਾਲਰ ਇੱਕਠੇ ਕੀਤੇ ਜਦੋਂਕਿ ਯੂਟੀਲਿਟੀ ਐਂਡ ਪਾਵਰ ਨੇ ਪਹਿਲਾਂ ਲਏ ਈ.ਸੀ.ਬੀ. ਲਈ 30 ਕਰੋੜ ਡਾਲਰ ਵਿਦੇਸ਼ਾਂ ਤੋਂ ਇੱਕਠੇ ਕੀਤੇ।
ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ 'ਚ ਭਾਰਤੀ ਕੰਪਨੀਆਂ ਦਾ ਵਿਦੇਸ਼ਾਂ 'ਚ ਸਿੱਧਾ ਨਿਵੇਸ਼ ਇਕ ਸਾਲ ਪਹਿਲਾਂ ਦੇ ਮੁਕਾਬਲੇ 47 ਫੀਸਦੀ ਘੱਟ ਕੇ 1.77 ਅਰਬ ਡਾਲਰ ਰਿਹਾ। ਇਕ ਸਾਲ ਪਹਿਲਾਂ ਜੁਲਾਈ ਮਹੀਨੇ 'ਚ ਦੇਸ਼ ਦੀ ਕੰਪਨੀਆਂ ਨੇ ਵਿਦੇਸ਼ਾਂ 'ਚ 3.35 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ।
ਰਿਜ਼ਰਵ ਬੈਂਕ ਕੱਲ ਜਾਰੀ ਕਰੇਗਾ 200 ਰੁਪਏ ਦੇ ਨੋਟ (ਤਸਵੀਰਾਂ)
NEXT STORY