ਨਵੀਂ ਦਿੱਲੀ- ਨਵੀਆਂ ਸਮਰੱਥਾਵਾਂ ਦਾ ਵਿਕਾਸ ਹੋਣ ਨਾਲ ਭਾਰਤ ਦੇ ਟਾਇਰ ਉਦਯੋਗ ਦਾ ਕੁੱਲ ਕਾਰੋਬਾਰ ਅਗਲੇ ਤਿੰਨ ਸਾਲਾਂ ਵਿੱਚ ਇਕ ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਉਦਯੋਗ ਸੰਗਠਨ ਆਟੋਮੋਟਿਵ ਟਾਇਰ ਮੈਨਿਊਫੈਕਚਰਰਜ਼ ਐਸੋਸੀਏਸ਼ਨ (ਏ.ਟੀ.ਐੱਮ.ਏ) ਨੇ ਬੁੱਧਵਾਰ ਨੂੰ ਇਹ ਅਨੁਮਾਨ ਲਗਾਇਆ। ਉਦਯੋਗ ਨੇ ਨਵੀਂ ਸਮਰੱਥਾ ਪੈਦਾ ਕਰਨ ਅਤੇ ਉਤਪਾਦਨ ਵਧਾਉਣ ਲਈ ਬੀਤੇ ਤਿੰਨ ਸਾਲਾਂ ਵਿੱਚ 35,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਏ.ਟੀ.ਐੱਮ.ਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਗਲੇ ਕੁਝ ਸਾਲਾਂ ਤੱਕ ਸਾਡੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੋਵੇਗੀ। ਉਸ 'ਚੋਂ ਵਧਦੀ ਮੰਗ ਨੂੰ ਪੂਰਾ ਕਰਨ ਲਈ ਨਵੀਆਂ ਸਮਰੱਥਾਵਾਂ ਦਾ ਵੀ ਆਉਣ ਵਾਲੇ ਸਾਲਾਂ 'ਚ ਵਿਕਾਸ ਹੋਵੇਗਾ। ਆਰਥਿਕ ਗਤੀਵਿਧੀ ਵਿੱਚ ਤੇਜ਼ੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਨੂੰ ਦੇਖਦੇ ਹੋਏ ਮੰਗ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਏ.ਟੀ.ਐੱਮ.ਏ ਨੇ ਕਿਹਾ ਕਿ ਨਵੀਂ ਸਮਰੱਥਾ ਉਦਯੋਗ ਨੂੰ ਅਗਲੇ ਤਿੰਨ ਸਾਲਾਂ ਵਿੱਚ ਕਾਰੋਬਾਰ ਨੂੰ ਵਧਾ ਕੇ ਇਕ ਲੱਖ ਕਰੋੜ ਰੁਪਏ ਦਾ ਕਰਨ 'ਚ ਮਦਦ ਕਰੇਗੀ। ਹਾਲੇ ਮੌਜੂਦਾ ਕਾਰੋਬਾਰ 75,000 ਕਰੋੜ ਰੁਪਏ ਹੈ। ਸੰਗਠਨ ਦੇ ਚੇਅਰਮੈਨ ਸਤੀਸ਼ ਸ਼ਰਮਾ ਨੇ ਕਿਹਾ ਕਿ ਚੁਣੌਤੀਪੂਰਨ ਸਮੇਂ ਵਿੱਚ ਸਭ ਪ੍ਰਮੁੱਖ ਟਾਇਰ ਸ਼੍ਰੇਣੀਆਂ ਵਿੱਚ ਨਿਵੇਸ਼ ਕੀਤਾ ਗਿਆ ਹੈ। ਵਾਹਨ ਖੇਤਰ ਦੇ ਵੱਖ-ਵੱਖ ਖੰਡਾਂ ਦਾ ਆਕਾਰ ਵੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ ਜਾਂ ਪਹੁੰਚ ਰਿਹਾ ਹੈ ਅਤੇ ਇਸ ਨਾਲ ਟਾਇਰਾਂ ਦੀ ਮੰਗ ਵਧ ਰਹੀ ਹੈ।
ਸ਼ਰਮਾ ਨੇ ਕਿਹਾ ਕਿ ਭਾਰਤ ਵਿੱਚ ਨੀਤੀ ਅਤੇ ਰੈਗੂਲੇਟਰੀ ਮਾਹੌਲ ਵੀ ਉਦਯੋਗ ਵਿੱਚ ਮੁਕਾਬਲੇ ਨੂੰ ਵਾਧਾ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਵਾਹਨਾਂ ਨੂੰ ਚਲਨ ਤੋਂ ਬਾਹਰ ਕਰਨਾ ਅਤੇ 15 ਸਾਲ ਪੁਰਾਣੇ ਸਰਕਾਰੀ ਵਾਹਨਾਂ ਦਾ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਨਹੀਂ ਹੋਣ ਨਾਲ ਨਵੇਂ ਵਾਹਨਾਂ ਦੀ ਮੰਗ ਪੈਦਾ ਹੋਵੇਗੀ, ਜਿਸ ਨਾਲ ਟਾਇਰਾਂ ਸਮੇਤ ਸਬੰਧਤ ਖੇਤਰਾਂ ਨੂੰ ਫਾਇਦਾ ਹੋਵੇਗਾ ਅਤੇ ਆਰਥਿਕ ਵਾਧੇ ਦੀ ਗਤੀ ਵੀ ਵਧੇਗੀ।
ਫਾਕਸਵੈਗਨ ਸਮੂਹ ਦੀ 2022 'ਚ ਭਾਰਤ 'ਚ ਵਿਕਰੀ 85 ਫੀਸਦੀ ਵਧ ਕੇ 1,01,270 ਯੂਨਿਟ ਹੋਈ
NEXT STORY