ਨਵੀਂ ਦਿੱਲੀ (ਭਾਸ਼ਾ) – ਅਮਰੀਕਾ ਅਤੇ ਚੀਨ ਵਰਗੇ ਜੀ-20 ਮੈਂਬਰ ਦੇਸ਼ਾਂ ਦੀ ਮੁਹਾਰਤ ਭਾਰਤੀ ਖਿਡੌਣਾ ਉਦਯੋਗ ਦੀਆਂ ਘਰੇਲੂ ਨਿਰਮਾਣ ਸਮਰੱਥਾਵਾਂ ਅਤੇ ਐਕਸਪੋਰਟ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ। ਖੇਤਰ ਦੇ ਮਾਹਰਾਂ ਨੇ ਇਹ ਗੱਲ ਕਹੀ ਹੈ। ਟੁਆਏ ਐਸੋਸੀਏਸ਼ਨ ਆਫ ਇੰਡੀਆ (ਟੀ. ਏ. ਆਈ.) ਦੇ ਮੁਖੀ ਮਨੁ ਗੁਪਤਾ ਨੇ ਕਿਹਾ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਉਸ ਨੂੰ ਇਕ ਆਕਰਸ਼ਕ ਨਿਵੇਸ਼ ਮੰਜ਼ਿਲ ਵਜੋਂ ਪੇਸ਼ ਕਰਨ ਦਾ ਮੌਕਾ ਮੁਹੱਈਆ ਕਰਦੀ ਹੈ। ਮਨੁ ਗੁਪਤਾ ਨੇ ਕਿਹਾ ਕਿ ਜੀ-20 ’ਚ ਸਾਡੇ ਕੋਲ ਦੁਨੀਆ ਵਿੱਚ ਖਿਡੌਣਿਆਂ ਦੇ ਸਭ ਤੋਂ ਵੱਡੇ ਉਤਪਾਦਕ ਅਤੇ ਖਪਤਕਾਰ ਦੋਵੇਂ ਹਨ। ਭਾਰਤ ਅਮਰੀਕਾ ਤੋਂ ਖਿਡੌਣਿਆਂ ਦੀ ਪ੍ਰਤੀ ਵਿਅਕਤੀ ਖਪਤ ’ਚ ਸੁਧਾਰ ਕਿਵੇਂ ਕੀਤਾ ਜਾਵੇ, ਇਹ ਸਿੱਖ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ’ਚ ਇਕ ਮਜ਼ਬੂਤ ਖਿਡੌਣਾ ਬਾਜ਼ਾਰ ਹੈ ਅਤੇ ਉਨ੍ਹਾਂ ਦੀਆਂ ਰਣਨੀਤੀਆਂ ਅਤੇ ਦ੍ਰਿਸ਼ਟੀਕੋਣਾਂ ਦਾ ਅਧਿਐਨ ਕਰਨ ਨਾਲ ਭਾਰਤ ਨੂੰ ਆਪਣੀ ਆਬਾਦੀ ਦਰਮਿਆਨ ਖਿਡੌਣਿਆਂ ਦੀ ਖਪਤ ਵਧਾਉਣ ’ਚ ਮਦਦ ਮਿਲ ਸਕਦੀ ਹੈ। ਗੁਪਤਾ ਨੇ ਕਿਹਾ ਕਿ ਚੀਨ ਨੂੰ ਦਨੀਆ ਦੀ ਖਿਡੌਣਾ ਫੈਕਟਰੀ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਨਿਸ਼ਚਿਤਤੌਰ ’ਤੇ ਖਿਡੌਣਾ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ ਲਈ ਆਪਣੀ ਮੌਜੂਦਾ ਤਾਕਤ, ਜਿਵੇਂ ਕਿ ਆਪਣੇ ਵਰਕਫੋਰਸ ਅਤੇ ਤਕਨੀਕੀ ਸਮਰੱਥਾਵਾਂ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵੱਡੇ ਪੱਧਰ ’ਤੇ ਉਤਪਾਦਨ, ਕੁਸ਼ਲਤਾ ਅਤੇ ਲਾਗਤ-ਪ੍ਰਭਾਵਸ਼ੀਲਤਾ ’ਚ ਚੀਨ ਦੀ ਮੁਹਾਰਤ ਤੋਂ ਸਿੱਖਣ ਨਾਲ ਭਾਰਤ ਦੇ ਖਿਡੌਣਾ ਨਿਰਮਾਣ ਉਦਯੋਗ ਦਾ ਵਾਧਾ ਹੋ ਸਕਦਾ ਹੈ।
ਭਾਰਤ ਕੋਲ ਖਿਡੌਣਾ ਖੇਤਰ ’ਚ ਵੱਡੀਆਂ ਸੰਭਾਵਨਾਵਾਂ
ਟੀ. ਏ. ਆਈ. ਦੇ ਮੁਖੀ ਅਤੇ ਲਿਟਲ ਜੀਨੀਅਸ ਟੁਆਇਜ਼ ਪ੍ਰਾਈਲੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਰੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਭਾਰਤ ਕੋਲ ਖਿਡੌਣਾ ਖੇਤਰ ’ਚ ਵੱਡੀਆਂ ਸੰਭਾਵਨਾਵਾਂ ਹਨ, ਕਿਉਂਕਿ ਉਸ ਦੇ ਕੋਲ ਕੌਮਾਂਤਰੀ ਬਾਜ਼ਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੁਸ਼ਲ ਵਰਕਫੋਰਸ ਅਤੇ ਤਕਨਾਲੋਜੀ ਦੋਵੇਂ ਹਨ। ਗੌਤਮ ਨੇ ਕਿਹਾ ਕਿ ਇੱਥੇ ਸਰਕਾਰ ਨਿਰਮਾਤਾਵਾਂ ਦੀ ਮੁਕਾਬਲੇਬਾਜ਼ੀ ਵਧਾਉਣ ਲਈ ਕਈ ਉਪਾਅ ਕਰ ਰਹੀ ਹੈ। ਗ੍ਰੇਟਰ ਨੋਇਡਾ ’ਚ ਖਿਡੌਣਾ ਨਿਰਮਾਣ ਨੂੰ ਭਾਰੀ ਉਤਸ਼ਾਹ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਕਰੀਬ 135 ਕੰਪਨੀਆਂ ਨੂੰ ਇਕਾਈਆਂ ਲਈ ਉੱਥੇ ਜ਼ਮੀਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਜ਼ਿਆਦਾਤਰ ਜੀ-20 ਦੇਸ਼ ਖਿਡੌਣਿਆਂ ਦੇ ਇੰਪੋਰਟਰਸ
ਇਸ ਤੋਂ ਇਲਾਵਾ ਗੁਪਤਾ ਨੇ ਕਿਹਾ ਕਿ ਜ਼ਿਆਦਾਤਰ ਜੀ-20 ਦੇਸ਼ ਖਿਡੌਣਿਆਂ ਦੇ ਇੰਪੋਰਟਰ ਹਨ, ਇਹ ਘਰੇਲੂ ਖਿਡਾਰੀਆਂ ਲਈ ਇਕ ਵੱਡਾ ਮੌਕਾ ਹੈ। ਜੀ-20 ਵਿੱਚ 20 ਨਹੀਂ ਸਗੋਂ 43 ਮੈਂਬਰ ਹਨ। ਇਨ੍ਹਾਂ ’ਚ 19 ਦੇਸ਼ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਸੰਘ (27 ਮੈਂਬਰ ਸਮੂਹ) ਹਨ। ਉੱਥੇ ਹੀ ਤਿੰਨ ਯੂਰਪੀ ਸੰਘ ਦੇ ਦੇਸ਼ ਫਰਾਂਸ, ਜਰਮਨੀ, ਇਟਲੀ ਦੀ ਗਿਣਤੀ ਦੋ ਵਾਰ ਕੀਤੀ ਜਾਂਦੀ ਹੈ। ਸਾਲ 2022 ਵਿੱਚ ਭਾਰਤ ਦੇ ਵਪਾਰਕ ਐਕਸਪੋਰਟ ’ਚ ਜੀ-20 ਦੇਸ਼ਾਂ ਦੀ ਹਿੱਸੇਦਾਰੀ 64 ਫ਼ੀਸਦੀ ਅਤੇ ਇੰਪੋਰਟ ’ਚ 52.4 ਫ਼ੀਸਦੀ ਸੀ।
IDFC ਫਸਟ ਨੇ ਡਿਜੀਟਲ ਰੁਪਇਆ ਐਪ ਨੂੰ UPI QR Code ਮੁਤਾਬਕ ਬਣਾਇਆ
NEXT STORY