ਗਾਂਧੀਨਗਰ-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਕੋਲੋਨਾਈਜ਼ੋਸ਼ਨ ਆਫ ਡਾਟਾ' ਦੇ ਖਿਲਾਫ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਦੇ ਡਾਟਾ ਭਾਰਤੀਆਂ ਦੇ ਕੋਲ ਹੀ ਰਹਿਣਾ ਚਾਹੀਦਾ ਹੈ। ਪੋਲੀਟੀਕਲ ਕੋਲੋਨਾਈਜ਼ੇਸ਼ਨ ਦੇ ਖਿਲਾਫ ਮਹਾਤਮਾ ਗਾਂਧੀ ਦੀ ਮੁਹਿੰਮ ਦਾ ਜ਼ਿਕਰ ਕਰਦਿਆਂ ਅੰਬਾਨੀ ਨੇ ਕਿਹਾ ਕਿ ਭਾਰਤ ਨੂੰ ਹੁਣ ਡਾਟਾ 'ਤੇ ਦੂਜੇ ਦੇਸ਼ਾਂ ਦੇ ਕਬਜ਼ੇ ਨੂੰ ਖਤਮ ਕਰਨ ਲਈ ਨਵੀਂ ਮੁਹਿੰਮ ਛੇੜਨ ਦੀ ਜ਼ਰੂਰਤ ਹੈ। ਵਾਇਬ੍ਰੇਂਟ ਗੁਜਰਾਤ ਸਮਿਟ ਵਿਚ ਅੰਬਾਨੀ ਨੇ ਕਿਹਾ, ''ਗਾਂਧੀ ਜੀ ਦੀ ਅਗਵਾਈ ਵਿਚ ਭਾਰਤ ਨੇ ਪੋਲੀਟੀਕਲ ਕੋਲੋਨਾਈਜ਼ੇਸ਼ਨ ਦੇ ਖਿਲਾਫ ਮੁਹਿੰਮ ਚਲਾਈ। ਹੁਣ ਸਾਨੂੰ ਅੰਕੜਿਆਂ ਦੇ ਕੋਲੋਨਾਈਜ਼ੇਸ਼ਨ (ਬਸਤੀਕਰਨ) ਦੇ ਖਿਲਾਫ ਸਮੂਹਿਕ ਤੌਰ 'ਤੇ ਮੁਹਿੰਮ ਛੇੜਨ ਦੀ ਜ਼ਰੂਰਤ ਹੈ।''
ਉਨ੍ਹਾਂ ਨੇ ਗੁਜਰਾਤ ਵਿਚ ਅਗਲੇ 10 ਸਾਲਾਂ ਵਿਚ 3 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਹ ਊਰਜਾ, ਪੈਟਰੋਰਸਾਇਣ, ਨਵੀਂ ਤਕਨੀਕ ਤੋਂ ਲੈ ਕੇ ਡਿਜੀਟਲ ਕਾਰੋਬਾਰ ਸਮੇਤ ਕਈ ਪ੍ਰਾਜੈਕਟਾਂ ਵਿਚ ਇਹ ਨਿਵੇਸ਼ ਕਰਨਗੇ। ਓਧਰ ਉਦਯੋਗਪਤੀ ਗੌਤਮ ਅਡਾਨੀ ਨੇ ਅਗਲੇ ਪੰਜ ਸਾਲਾਂ ਵਿਚ ਗੁਜਰਾਤ ਵਿਚ ਵੱਖ-ਵੱਖ ਪ੍ਰਾਕੈਕਟਾਂ ਵਿਚ 55,000 ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਾਰਕ, ਇਕ ਕਾਪਰ ਪਲਾਂਟ, ਇਕ ਸੀਮੈਂਟ ਇਕਾਈ ਅਤੇ ਲੀਥੀਅਮ ਬੈਟਰੀ ਦਾ ਇਕ ਵਿਨਿਰਮਾਣ ਪਲਾਂਟ ਸ਼ਾਮਲ ਹੈ।
ਇਸ ਨਿਵੇਸ਼ ਨਾਲ ਸੂਬੇ ਵਿਚ ਰੋਜ਼ਗਾਰ ਦੇ 50,000 ਤੋਂ ਜ਼ਿਆਦਾ ਪ੍ਰਤੱਖ ਅਤੇ ਅਪ੍ਰਤੱਖ ਮੌਕੇ ਪੈਦਾ ਹੋਣਗੇ। ਇਸੇ ਤਰ੍ਹਾਂ ਜਾਪਾਨ ਦੀ ਵਾਹਨ ਬਣਾਉਣ ਵਾਲੀ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੇ ਕਿਹਾ ਕਿ ਉਹ 2020 ਤੱਕ ਗੁਜਰਾਤ ਵਿਚ ਆਪਣਾ ਤੀਜਾ ਪਲਾਂਟ ਸ਼ੁਰੂ ਕਰੇਗੀ। ਉਸ ਨੇ ਕਿਹਾ ਕਿ ਉਹ ਟੋਇਟਾ ਦੇ ਤਕਨੀਕੀ ਸਮਰਥਨ ਨਾਲ ਦੇਸ਼ ਵਿਚ ਹਮਲਾਵਰ ਤਰੀਕੇ ਨਾਲ ਨਵੇਂ ਹਾਇਬ੍ਰਿਡ ਵਾਹਨ ਪੇਸ਼ ਕਰੇਗੀ। ਓਧਰ ਟਾਟਾ ਸਮੂਹ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਸਮੂਹ ਦੀ ਗੁਜਰਾਤ ਵਿਚ ਲਿਥੀਅਮ ਆਇਨ ਬੈਟਰੀ ਦੇ ਵਿਨਿਰਮਾਣ ਲਈ ਨਿਵੇਸ਼ ਦੀ ਯੋਜਨਾ ਹੈ।
ਵਿਨਿਵੇਸ਼ ਟੀਚੇ ਨੂੰ ਹਾਸਲ ਕਰਨਾ ਮੁਸ਼ਕਿਲ : ਕੇਅਰ ਰੇਟਿੰਗਸ
NEXT STORY