ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਦੇ ਫਸੇ ਕਰਜ਼ੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਕੇਂਦਰੀ ਬੈਂਕ ਇਸ ਗੱਲ ਦੀ ਪੜਤਾਲ ਕਰੇਗਾ ਕਿ ਫਸੇ ਕਰਜ਼ਿਆਂ ਨੂੰ ਲੈ ਕੇ ਬੈਂਕ ਕੀ ਪ੍ਰਬੰਧ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ਫਸੇ ਹੋਏ ਕਰਜ਼ਿਆਂ ਨਾਲ ਨਜਿੱਠਣ ਲਈ ਨਵੇਂ ਉਪਾਅ 'ਤੇ ਵਿਚਾਰ ਕਰ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਅਭਿਆਸ ਵੱਖਰੇ ਤੌਰ 'ਤੇ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਹੀ ਰਿਜ਼ਰਵ ਬੈਂਕ ਵਿੱਤੀ ਸਾਲ 2018 ਲਈ ਸਾਲਾਨਾ ਵਿੱਤੀ ਜਾਂਚ(ਏ.ਐੱਫ.ਆਈ.) ਵੀ ਕਰ ਰਿਹਾ ਹੈ। ਇਕ ਜਨਤਕ ਬੈਂਕ ਦੇ ਅਧਿਕਾਰੀ ਨੇ ਕਿਹਾ ਕਿ ਕਰਜ਼ਾ ਖਾਤਿਆਂ ਦੀ ਜਾਂਚ ਕਰਨ ਵਾਲੇ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਵੱਖਰੇ ਬੈਂਕਾਂ 'ਚ ਜਿਨ੍ਹਾਂ ਖਾਤਿਆਂ ਦੀ ਜਾਂਚ ਹੋ ਰਹੀ ਹੈ ਉਹ ਐੱਨ.ਪੀ.ਏ. ਹੋ ਸਕਦੇ ਹਨ। ਹਾਲਾਂਕਿ ਇਸ ਗੱਲ ਨੂੰ ਲੈ ਕੇ ਮਤਭੇਦ ਬਣਿਆ ਹੋਇਆ ਹੈ ਕਿ ਕਦੋਂ ਕਿਸੇ ਖਾਤੇ ਨੂੰ ਐੱਨ.ਪੀ.ਏ. ਐਲਾਨਿਆ ਜਾ ਸਕਦਾ ਹੈ।
ਅਧਿਕਾਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਇਸ ਅਭਿਆਸ ਦਾ ਮਕਸਦ ਫੱਸੇ ਕਰਜ਼ਿਆਂ ਦਾ ਪ੍ਰਬੰਧ ਕਰਨ ਲਈ ਸਾਰੇ ਬੈਂਕਾਂ ਨੂੰ ਇਕ ਸਟੇਜ 'ਤੇ ਲਿਆਉਣਾ ਹੈ। ਬੈਂਕਾਂ ਨੇ ਐੱਨ.ਪੀ.ਏ. ਨੂੰ ਤਿੰਨ ਸ਼੍ਰੇਣੀਆਂ ਸਬ-ਸਟੈਂਡਰਡ ਐਸੇਟਸ, ਡਾਊਟਫੁੱਲ ਐਸੇਟਸ ਅਤੇ ਲਾਸ ਐਸੇਟਸ ਵਿਚ ਸ਼੍ਰੇਣੀਬੱਧ ਕਰਨਾ ਹੁੰਦਾ ਹੈ। ਜੇਕਰ ਕੋਈ ਬੈਂਕ ਕਿਸੇ ਕਰਜ਼ਾ ਖਾਤੇ ਨੂੰ ਲੈ ਕੇ ਸ਼ੱਕ ਜ਼ਾਹਰ ਕਰਦਾ ਹੈ ਤਾਂ ਰਕਮ ਵਸੂਲੀ ਦੀਆਂ ਸੰਭਾਵਨਾਵਾਂ ਕਾਫੀ ਘੱਟ ਹੋ ਜਾਂਦੀਆਂ ਹਨ। ਅਜਿਹੇ 'ਚ ਇਨ੍ਹਾਂ ਖਾਤਿਆਂ ਨੂੰ ਘੱਟ ਪ੍ਰਬੰਧ ਦੇ ਨਾਲ ਸਬ-ਸਟੈਂਡਰਡ(ਉਪ-ਮਿਆਰੀ) ਵਜੋਂ ਸਵੀਕਾਰ ਕਰਨਾ ਜਾਰੀ ਰੱਖਣਾ ਦੂਜੇ ਰਿਣਦਾਤਿਆਂ ਲਈ ਲਾਜੀਕਲ ਨਹੀਂ ਰਹਿ ਜਾਂਦਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਨੂੰ ਮਹਿਸੂਸ ਹੋ ਰਿਹਾ ਹੈ ਕਿ ਫਸੇ ਖਾਤਿਆਂ ਦੇ ਨਿਪਟਾਰੇ ਲਈ ਸਾਂਝੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਜੇਕਰ ਕੋਈ ਕਰਜ਼ਾ ਖਾਤਾ 12 ਮਹੀਨੇ ਤੋਂ ਘੱਟ ਜਾਂ ਇੰਨੀ ਮਿਆਦ ਲਈ ਐੱਨ.ਪੀ.ਏ. ਰਹਿੰਦਾ ਹੈ ਤਾਂ ਇਸ ਨੂੰ ਸਬ-ਮਿਆਰੀ ਜਾਇਦਾਦ ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਅਜਿਹੇ ਵਿਚ ਬੈਂਕ ਕਰਜ਼ੇ ਲਈ 12 ਤੋਂ 15 ਫੀਸਦੀ ਤੱਕ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇਕਰ ਕੋਈ ਕਰਜ਼ਾ ਸਬ-ਸਟੈਂਡਰਡ ਸ਼੍ਰੇਣੀ ਵਿਚ 12 ਮਹੀਨੇ ਤੋਂ ਜ਼ਿਆਦਾ ਸਮੇਂ ਲਈ ਰਹਿੰਦਾ ਹੈ ਤਾਂ ਇਸ ਨੂੰ ਡਾਊਟਫੁੱਲ ਦੇ ਤੌਰ 'ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ।
ਇਕ ਦੂਜੇ ਸਰਕਾਰੀ ਬੈਂਕ ਅਧਿਕਾਰੀ ਨੇ ਵੀ ਰਿਜ਼ਰਵ ਬੈਂਕ ਦੀ ਪਹਿਲਕਦਮੀ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ,'ਬੈਂਕਿੰਗ ਰੈਗੂਲੇਟਰ ਹੁਣ ਕੁਝ ਹੋਰ ਅਭਿਆਸ ਵੀ ਕਰ ਰਿਹਾ ਹੈ। ਇਹ 2015-16 ਵਿਚ ਕੀਤੀਆਂ ਜਾਇਦਾਦ ਗੁਣਵੱਤਾ ਸਮੀਖਿਆ ਵਾਂਗ ਹੀ ਹਨ। ਇਹ ਇਕ ਤਰ੍ਹਾਂ ਨਾਲ ਅੰਤਰ ਬੈਂਕਿੰਗ ਸਮੀਖਿਆ ਹੈ ਅਤੇ ਇਸ ਦਾ ਸਾਲਾਨਾ ਸਮੀਖਿਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਿਜ਼ਰਵ ਬੈਂਕ ਦੀ ਮੌਜੂਦਾ ਪਹਿਲ ਨਾਲ ਆਉਣ ਵਾਲੀਆਂ ਤਿਮਾਹੀਆਂ 'ਚ ਬੈਂਕਾਂ 'ਤੇ ਵਿਵਸਥਾਵਾਂ ਦਾ ਦਬਾਅ ਵਧ ਸਕਦਾ ਹੈ। ਹਾਲਾਂਕਿ ਵੱਡੇ ਅਕਾਰ ਦੇ ਐੱਨ.ਸੀ.ਐੱਲ.ਟੀ. ਖਾਤਿਆਂ ਲਈ ਪ੍ਰਬੰਧਾਂ ਨੂੰ ਵਾਪਸ ਲੈਣ ਕਰਕੇ ਦਬਾਅ ਥੋੜ੍ਹਾ ਵਧ ਸਕਦਾ ਹੈ।
ਭਾਰਤੀ ਏਅਰਟੈੱਲ ਨਵੇਂ ਸ਼ੇਅਰ ਜਾਰੀ ਕਰਕੇ ਜੁਟਾਏਗੀ 15000 ਕਰੋੜ ਰੁਪਏ!
NEXT STORY