ਨਵੀਂ ਦਿੱਲੀ—ਛੋਟੀਆਂ ਵੀਡੀਓਜ਼ ਬਣਾਉਣ 'ਚ ਮਦਦਗਾਰ ਮੋਬਾਇਲ ਐਪ ਟਿਕਟਾਕ ਦੀ ਮੂਲ ਕੰਪਨੀ ਬਾਈਟ ਡਾਂਸ ਨੇ ਕਿਹਾ ਕਿ ਉਹ ਭਾਰਤ 'ਚ ਆਪਣੇ ਐਪਸ 'ਤੇ ਪਾਬੰਦੀ ਨਾਲ ਪ੍ਰੇਸ਼ਾਨ ਨਹੀਂ ਹੈ ਅਤੇ ਇਥੇ ਦੇ ਭਾਰਤੀ ਬਾਜ਼ਾਰ ਦੇ ਪ੍ਰਤੀ ਉਤਸ਼ਾਹ ਜਤਾਇਆ ਹੈ। ਚੀਨ ਦੀ ਇਸ ਕੰਪਨੀ ਨੇ ਅਗਲੇ ਤਿੰਨ ਸਾਲ 'ਚ ਭਾਰਤ 'ਚ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਬਾਈਟਡਾਂਸ ਨੂੰ ਦੁਨੀਆ ਦੇ ਜ਼ਿਆਦਾ ਮੂਲਵਾਨ ਸਟਾਰਟਅਪ 'ਚੋਂ ਇਕ ਮੰਨਿਆ ਜਾਂਦਾ ਹੈ। ਉਸ ਨਾਲ ਸਾਫਟਬੈਂਕ, ਜਰਨਲ ਐਟਲਾਂਟਿਕ, ਕੇਕਆਰ ਆਦਿ ਵਰਗੇ ਨਿਵੇਸ਼ਕ ਮੰਡਲ 'ਚ ਸ਼ਾਮਲ ਹੈ। ਕੰਪਨੀ ਹੇਲੋ ਅਤੇ ਵੀਗੋ ਵੀਡੀਓ ਵਰਗੇ ਮੰਚ ਦੀ ਵੀ ਪੇਸ਼ਕਸ਼ ਕਰਦੀ ਹੈ।ਬਾਈਟ ਡਾਂਸ ਦੀ ਨਿਰਦੇਸ਼ਕ ਹੈਲੇਨਾ ਲਸ਼ਚਰ ਨੇ ਕਿਹਾ ਕਿ ਕੰਪਨੀ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਸਮੱਗਰੀ ਨੀਤੀ ਨੂੰ ਮਜ਼ਬੂਤ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਕੀਨਨ ਰੂਪ ਨਾਲ ਮੌਜੂਦਾ ਗਤੀਵਿਧੀਆਂ ਨਾਲ ਦੁੱਖੀ ਹੈ ਪਰ ਸਾਨੂੰ ਮਸਲੇ ਨੂੰ ਸੁਲਝਾਉਣ ਦੀ ਉਮੀਦ ਹੈ। ਕੰਪਨੀ ਦੇ ਰੂਪ 'ਚ ਅਸੀਂ ਅਗਲੇ ਤਿੰਨ ਸਾਲ 'ਚ ਭਾਰਤ 'ਚ ਇਕ ਡਾਲਰ ਨਿਵੇਸ਼ 'ਤੇ ਵਿਚਾਰ ਕਰ ਰਹੇ ਹਾਂ।
ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾਵੇਗੀ ਅਤੇ ਇਸ ਸਾਲ ਦੇ ਆਖਿਰ ਤਕ ਇਸ ਨੂੰ ਵਧਾ ਕੇ 1,000 ਕਰੇਗੀ। ਟਿਕਟਾਕ ਐਪ ਆਪਣੇ ਯੂਜ਼ਰਸ ਨੂੰ ਛੋਟੀ ਮਿਆਦ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਸਾਂਝਾ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਦੇ ਯੂਜ਼ਰਸ ਦੀ ਗਿਣਤੀ 12 ਕਰੋੜ ਹੈ। ਮਦਰਾਸ ਹਾਈ ਕੋਰਟ ਨੇ ਤਿੰਨ ਅਪ੍ਰੈਲ ਨੂੰ ਕੇਂਦਰ ਨੂੰ ਟਿਕਟਾਕ ਐਪ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਾਹ ਕਿ ਮੀਡੀਆ ਰਿਪੋਰਟ ਤੋਂ ਇਹ ਪਤਾ ਚੱਲਦਾ ਹੈ ਕਿ ਇਸ 'ਚ ਅਜਿਹੇ ਐਪ ਰਾਹੀਂ ਅਸ਼ਲੀਲ ਅਤੇ ਅਨੁਚਿਤ ਸਮਗੱਰੀ ਉਪਲੱਬਧ ਕਰਵਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲਗਾਉਣ ਤੋਂ ਮਨਾ ਕਰ ਦਿੱਤਾ ਹੈ। ਇਸ ਤੋਂ ਬਾਅਦ ਗੂਗਲ ਅਤੇ ਐਪਲ ਨੇ ਟਿਕਟਾਕ ਨੂੰ ਆਪਣੇ ਐਪ ਸਟੋਰ ਤੋਂ ਹਟਾ ਦਿੱਤਾ ਹੈ ਤਾਂ ਕਿ ਉਸ ਨੂੰ ਡਾਊਨਲੋਡ ਨਾ ਕੀਤਾ ਜਾ ਸਕੇ। ਲਸ਼ਚਰ ਨੇ ਅਦਾਲਤੀ ਕਾਰਵਾਈ 'ਤੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਮਾਮਲੇ ਦੀ ਅਗਲੇ ਸੁਣਵਾਈ 22 ਅਪ੍ਰੈਲ ਨੂੰ ਸੁਪਰੀਮ ਕੋਰਟ 'ਚ 24 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ 'ਚ ਹੋਵੇਗੀ।
ਸਪਾਈਜੈੱਟ ਨੇ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਦਿੱਤੀਆਂ ਨੌਕਰੀਆਂ
NEXT STORY