ਨਵੀਂ ਦਿੱਲੀ - ਸਾਲ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੇ ਕੇਂਦਰ ਸਰਕਾਰ ਦੇ ਟੀਚੇ ਦੀ ਪੂਰਤੀ ਲਈ ਕੀਤੇ ਗਏ ਸੁਧਾਰਾਂ ਨਾਲ ਦੇਸ਼ ਦਾ ਪ੍ਰਚੂਨ ਖੁਰਾਕੀ ਬਾਜ਼ਾਰ ਜ਼ਿਆਦਾ ਮੁਕਾਬਲੇਬਾਜ਼ ਤੇ ਮਾਰਕੀਟ ਆਧਾਰਿਤ ਹੋ ਗਿਆ ਹੈ, ਜਿਸ ਨਾਲ ਇਸ ਖੇਤਰ ’ਚ ਨਿਵੇਸ਼ ਦੇ 9.23 ਫੀਸਦੀ ਦੀ ਸਾਲਾਨਾ ਦਰ ਨਾਲ ਵਧਣ ਦੀ ਸੰਭਾਵਨਾ ਹੈ।
ਉਦਯੋਗ ਸੰਗਠਨ ਐਸੋਚੈਮ ਅਤੇ ਟੇਕਸਾਈ ਰਿਸਰਚ ਦੇ ਸਾਂਝੇ ਅਧਿਐਨ ‘ਫੂਡ ਵੈਲਿਊ ਚੇਨ : ਪਾਰਟਨਰਸ਼ਿਪ ਇਨ ਇੰਡੀਆ’ ਮੁਤਾਬਕ ਦੇਸ਼ ਦੇ ਪ੍ਰਚੂਨ ਖੁਰਾਕੀ ਬਾਜ਼ਾਰ ’ਚ ਨਿਵੇਸ਼ ਸਾਲ 2017 ਦੇ 487 ਅਰਬ ਡਾਲਰ ਤੋਂ ਵਧ ਕੇ ਸਾਲ 2023 ਤੱਕ 827 ਅਰਬ ਡਾਲਰ ਹੋ ਸਕਦਾ ਹੈ।
ਅਧਿਐਨ ਮੁਤਾਬਕ ਦੇਸ਼ ਦਾ ਖੁਰਾਕੀ ਪ੍ਰੋਸੈਸਿੰਗ ਉਦਯੋਗ ਆਉਣ ਵਾਲੇ ਸਾਲਾਂ ’ਚ ਕੁਆਲਿਟੀ ਦੀ ਤੁਲਨਾ ’ਚ ਮੁੱਲ ਦੇ ਆਧਾਰ ’ਤੇ ਜ਼ਿਆਦਾ ਵਧੇਗਾ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਦੁਨੀਆ ਭਰ ’ਚ ਭਾਰਤੀ ਉਤਪਾਦ ਦੀਆਂ ਕੀਮਤਾਂ ’ਚ ਵਾਧਾ ਹੋਵੇਗਾ। ਐਸੋਚੈਮ ਦਾ ਕਹਿਣਾ ਹੈ ਕਿ ਇਹ ਛੋਟੇ ਕਿਸਾਨਾਂ ਲਈ ਇਕ ਸੁਨਹਿਰੀ ਮੌਕਾ ਹੋਵੇਗਾ, ਜੋ ਬਰਾਮਦਕਾਰਾਂ ਨਾਲ ਮਿਲ ਕੇ ਆਪਣੀ ਕਮਾਈ ਵਧਾਉਣ ਦੀ ਦਿਸ਼ਾ ’ਚ ਕੰਮ ਕਰ ਸਕਦੇ ਹਨ। ਅਜਿਹੇ ਕਿਸਾਨ ਸਮਝੌਤਾ ਕਰ ਕੇ ਖੇਤੀ ਕਰ ਸਕਦੇ ਹਨ ਜਾਂ ਉੱਨਤ ਤਕਨੀਕੀ ਸਮੱਗਰੀਆਂ ਦਾ ਇਸਤੇਮਾਲ ਕਰ ਕੇ ਉਤਪਾਦਨ ਵਧਾ ਸਕਦੇ ਹਨ।
ਉੱਤਰੀ ਸੂਬਿਅਾਂ ਦੀ ਹਿੱਸੇਦਾਰੀ 29.56 ਫੀਸਦੀ
ਅਧਿਐਨ ਅਨੁਸਾਰ ਦੇਸ਼ ਦੇ ਪ੍ਰਚੂਨ ਖੁਰਾਕੀ ਖੇਤਰ ’ਚ ਉੱਤਰੀ ਸੂਬਿਅਾਂ ਦੀ ਹਿੱਸੇਦਾਰੀ 29.56 ਫੀਸਦੀ, ਪੱਛਮੀ ਪ੍ਰਦੇਸ਼ਾਂ ਦੀ 25.39 ਫੀਸਦੀ ਅਤੇ ਦੱਖਣੀ ਸੂਬਿਅਾਂ ਦੀ 27.19 ਫੀਸਦੀ ਹੈ, ਜਦਕਿ ਪੂਰਬੀ ਖੇਤਰਾਂ ਦੀ ਹਿੱਸੇਦਾਰੀ ਸਿਰਫ 17.86 ਫੀਸਦੀ ਹੈ। ਬਿਹਾਰ, ਝਾਰਖੰਡ ਤੇ ਉੱਤਰ ਪੂਰਬੀ ਸੂਬਿਅਾਂ ’ਚ ਵੱਡੀਅਾਂ ਰਿਟੇਲ ਕੰਪਨੀਆਂ ਦੀ ਹਾਜ਼ਰੀ 4-5 ਸ਼ਹਿਰਾਂ ਤੱਕ ਹੀ ਸੀਮਤ ਹੈ, ਜਿਸ ਨਾਲ ਪੂਰਬੀ ਖੇਤਰਾਂ ਦੀ ਹਿੱਸੇਦਾਰੀ ਘੱਟ ਹੈ।
8 ਲੱਖ ਟਨ ਖੰਡ ਦੇ ਨਿਰਯਾਤ ਦਾ ਸਮਝੌਤਾ
NEXT STORY