ਨਵੀਂ ਦਿੱਲੀ - ਦੇਸ਼ 'ਚ ਖੰਡ ਦੇ ਸਰਪਲੱਸ ਸਟਾਕ ਦਰਮਿਆਨ ਮਿੱਲਾਂ ਨੇ ਪੱਛਮ ਏਸ਼ੀਆ ਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਨੂੰ ਕਰੀਬ 8 ਲੱਖ ਟਨ ਖੰਡ ਦੀ ਬਰਾਮਦ ਕਰਨ ਦਾ ਕਰਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕਰਾਰ ਮੁਤਾਬਕ ਤੈਅ ਮਾਤਰਾ ’ਚੋਂ ਕੱਚੀ ਖੰਡ 6 ਲੱਖ ਟਨ ਹੈ ਅਤੇ ਬਾਕੀ 2 ਲੱਖ ਟਨ ਸਾਫ ਖੰਡ ਹੈ। ਸਰਕਾਰੀ ਅਧਿਕਾਰੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, ‘‘ਅਸੀਂ ਖੰਡ ਦੀ ਦਰਾਮਦ ਵਧਾਉਣ ਲਈ ਵੱਖ-ਵੱਖ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ। ਚੀਨ ਖੰਡ ਖਰੀਦਣ ਲਈ ਸਹਿਮਤ ਹੋਇਆ ਹੈ ਅਤੇ ਇੰਡੋਨੇਸ਼ੀਆ ਨਾਲ ਵੀ ਗੱਲਬਾਤ ਚੱਲ ਰਹੀ ਹੈ।’’ ਸਰਪਲੱਸ ਸਟਾਕ ਨੂੰ ਘੱਟ ਕਰਨ ਲਈ ਸਰਕਾਰ ਨੇ ਘਰੇਲੂ ਖੰਡ ਮਿੱਲਾਂ ਨੂੰ 2018-19 ਮਾਰਕੀਟਿੰਗ ਸਾਲ (ਅਕਤੂਬਰ-ਸਤੰਬਰ) ’ਚ ਲਾਜ਼ਮੀ ਰੂਪ ਨਾਲ 50 ਲੱਖ ਟਨ ਖੰਡ ਬਰਾਮਦ ਕਰਨ ਨੂੰ ਕਿਹਾ ਹੈ ਅਤੇ ਉਹ ਅੰਦਰੂਨੀ ਟਰਾਂਸਪੋਰਟ, ਮਾਲ-ਢੁਆਈ, ਸਾਂਭ ਸੰਭਾਲ ਅਤੇ ਹੋਰ ਟੈਕਸਾਂ ਲਈ ਆਉਣ ਵਾਲੇ ਖਰਚੇ ਦੀ ਵੀ ਪੂਰਤੀ ਕਰ ਰਹੀ ਹੈ।
ਸਰਕਾਰ ਪੋਰਟ ਤੋਂ 100 ਕਿਲੋਮੀਟਰ ਦੀ ਹੱਦ ਅੰਦਰ ਸਥਿਤ ਖੰਡ ਮਿੱਲਾਂ ਨੂੰ 1,000 ਰੁਪਏ ਪ੍ਰਤੀ ਟਨ ਦੀ ਆਵਾਜਾਈ ਸਬਸਿਡੀ ਦੇ ਰਹੀ ਹੈ, ਤੱਟਵਰਤੀ ਸੂਬਿਆਂ 'ਚ ਪੋਰਟ ਤੋਂ 100 ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ ਸਥਿਤ ਮਿੱਲਾਂ ਨੂੰ 2,500 ਰੁਪਏ ਪ੍ਰਤੀ ਟਨ ਅਤੇ ਹੋਰ ਥਾਵਾਂ 'ਤੇ ਸਥਿਤ ਮਿੱਲਾਂ ਲਈ 3,000 ਪ੍ਰਤੀ ਟਨ ਦੀ ਆਵਾਜਾਈ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਭਾਰਤ ਨੇ 2017-18 ਦੇ ਮਾਰਕੀਟਿੰਗ ਵਰ੍ਹੇ ਵਿਚ ਰਿਕਾਰਡ 3.25 ਕਰੋੜ ਟਨ ਖੰਡ ਦਾ ਉਤਪਾਦਨ ਕੀਤਾ ਗਿਆ ਅਤੇ ਵਰਤਮਾਨ ਮੰਡੀਕਰਨ ਸਾਲ ਵਿਚ ਉਤਪਾਦਨ ਉਸੇ ਪੱਧਰ 'ਤੇ ਰਹਿਣ ਜਾਂ ਥੋੜ੍ਹਾ ਘੱਟ ਰਹਿਣ ਦਾ ਅੰਦਾਜ਼ਾ ਹੈ।
ਪੈਸੇ ਲਈ Jet Airways ਮਾਰਨ ਲੱਗੀ ਹੱਥ-ਪੈਰ
NEXT STORY