ਨਵੀਂ ਦਿੱਲੀ (ਭਾਸ਼ਾ) : ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਬੀਮਾ ਕੰਪਨੀਆਂ ਨੂੰ 10 ਜੁਲਾਈ ਤੱਕ ਘੱਟ ਮਿਆਦ ਵਾਲੀ ਸਟੈਂਡਰਡ ਕੋਵਿਡ ਮੈਡੀਕਲ ਬੀਮਾ ਪਾਲਿਸੀ ਜਾਂ ਕੋਵਿਡ ਕਵਚ ਬੀਮਾ ਪੇਸ਼ ਕਰਨ ਨੂੰ ਕਿਹਾ ਹੈ। ਬੀਮਾ ਖੇਤਰ ਦੇ ਰੈਗੂਲੇਟਰ ਇਰਡਾ ਨੇ ਇਸ ਬਾਰੇ ਵਿਚ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਹ ਬੀਮਾ ਪਾਲਿਸੀ ਸਾਡੇ 3 ਮਹੀਨੇ, ਸਾਡੇ 6 ਮਹੀਨੇ ਅਤੇ ਸਾਡੇ 9 ਮਹੀਨੇ ਦੀ ਰੱਖੀ ਜਾ ਸਕਦੀ ਹੈ। ਇਹ ਪਾਲਿਸੀ ਕੋਰੋਨਾ ਨਾਲ ਪੀੜਤ ਹੋਣ 'ਤੇ ਕਰਵੇਜ ਦੇਵੇਗੀ।
'ਕੋਰੋਨਾ ਕਵਚ ਬੀਮਾ' ਹੋਵੇਗਾ ਨਾਂ
ਸਟੈਂਡਰ ਕੋਵਿਡ ਬੀਮਾ ਪਾਲਿਸੀ 50 ਹਜ਼ਾਰ ਰੁਪਏ ਦੇ ਗੁਣਕ ਵਾਲੇ ਸੁਰੱਖਿਆ ਨਾਲ 50 ਹਜ਼ਾਰ ਰੁਪਏ ਤੋਂ 5 ਲੱਖ ਰੁਪਏ ਤੱਕ ਦੀ ਹੋ ਸਕਦੀ ਹੈ। ਰੈਗੂਲੇਟਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਤਪਾਦਾਂ ਦੇ ਨਾਮ 'ਕੋਰੋਨਾ ਕਵਚ ਬੀਮਾ' ਹੋਣੇ ਚਾਹੀਦੇ ਹਨ। ਕੰਪਨੀਆਂ ਇਸ ਦੇ ਬਾਅਦ ਆਪਣਾ ਨਾਮ ਜੋੜ ਸਕਦੀਆਂ ਹਨ। ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਕਿ ਇਨ੍ਹਾਂ ਬੀਮਾ ਉਤਪਾਦਾਂ ਲਈ ਇਕੋ ਪ੍ਰੀਮੀਅਮ ਭੁਗਤਾਨ ਕਰਨਾ ਹੋਵੇਗਾ। ਇਨ੍ਹਾਂ ਦੇ ਪ੍ਰੀਮੀਅਮ ਪੂਰੇ ਦੇਸ਼ ਵਿਚ ਇਕ ਸਮਾਨ ਹੋਣੇ ਚਾਹੀਦੇ ਹਨ। ਖੇਤਰ ਜਾਂ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਇਨ੍ਹਾਂ ਬੀਮਾ ਉਤਪਾਦਾਂ ਲਈ ਵੱਖ-ਵੱਖ ਪ੍ਰੀਮੀਅਮ ਨਹੀਂ ਹੋ ਸਕਦੇ ਹਨ। ਰੈਗੂਲੇਟਰ ਨੇ ਕਿਹਾ ਕਿ ਇਨ੍ਹਾਂ ਬੀਮਾ ਉਤਪਾਦਾਂ ਵਿਚ ਕੋਵਿਡ ਦੇ ਇਲਾਜ ਦੇ ਨਾਲ ਹੀ ਕਿਸੇ ਹੋਰ ਪੁਰਾਣੀ ਅਤੇ ਨਵੀਂ ਬੀਮਾਰੀ ਦੇ ਇਲਾਜ ਦਾ ਖਰਚ ਵੀ ਸ਼ਾਮਲ ਹੋਣਾ ਚਾਹੀਦਾ ਹੈ। ਇਸ ਦੇ ਤਹਿਤ ਹਸਪਤਾਲ ਵਿਚ ਭਰਤੀ ਹੋਣ, ਘਰ ਵਿਚ ਹੀ ਇਲਾਜ ਕਰਾਉਣ ਅਤੇ ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਖਰਚਿਆਂ ਨੂੰ ਕਵਰ ਮਿਲੇਗਾ। ਰੈਗੂਲੇਟਰ ਨੇ ਕਿਹਾ, 'ਸਾਧਾਰਨ ਅਤੇ ਸਿਹਤ ਬੀਮਾ ਕੰਪਨੀਆਂ ਇਹ ਯਕੀਨੀ ਕਰਨ ਕਿ ਇਸ ਤਰ੍ਹਾਂ ਦੇ ਉਤਪਾਦ 10 ਜੁਲਾਈ 2020 ਤੋਂ ਪਹਿਲਾਂ ਉਪਲੱਬਧ ਹੋ ਜਾਣ।
ਜਨਤਾ ਨੂੰ ਰਾਹਤ! ਨਹੀਂ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਕੀ ਹਨ ਅੱਜ ਦੀਆਂ ਕੀਮਤਾਂ
NEXT STORY