ਬਰੁਸੇਲਸ (ਇ.ਟਾ.) - ਇਟਲੀ ਦੀ ਐਂਟੀਟਰੱਸਟ ਅਥਾਰਟੀ ਏ. ਜੀ. ਸੀ. ਐੱਮ. ਨੇ ਮੈਕਡੋਨਲਡਸ ਖਿਲਾਫ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਫਰੈਂਚਾਇਜ਼ੀ ਆਪ੍ਰੇਟਰਾਂ ਦੇ ਨਾਲ ਆਪਣੇ ਐਗਰੀਮੈਂਟ ਦੇ ਨਿਯਮਾਂ ਅਤੇ ਸ਼ਰਤਾਂ ’ਚ ਵਰਤੀਆਂ ਗਈਆਂ ਖਾਮੀਆਂ ਲਈ ਜਾਂਚ ਬਿਠਾਈ ਹੈ।
ਏ. ਜੀ. ਸੀ. ਐੱਮ. ਦੇ ਕਦਮ ਨਾਲ ਜੇਕਰ ਅਮਰੀਕੀ ਫਾਸਟ-ਫੂਡ ਚੇਨ ਇਤਾਲਵੀ ਅਵਿਸ਼ਵਾਸ ਨਿਯਮਾਂ ਦੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਆਪਣੇ ਕੌਮਾਂਤਰੀ ਕਾਰੋਬਾਰ ਦਾ 10 ਫੀਸਦੀ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਮੈਕਡੋਨਲਡਸ ਇਟਲੀ ਨੇ ਇਸ ’ਤੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਇਹ ਸਾਡੇ ਕੰਮ ਦੀ ਸ਼ੁੱਧਤਾ ਦੇ ਬਾਰੇ ’ਚ ਨਿਸ਼ਚਿਤ ਹੈ ਅਤੇ ਏਜੰਸੀ ਦੇ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ। ਸਮੂਹ ਨੇ 2020 ’ਚ 19.2 ਬਿਲੀਅਨ ਡਾਲਰ ਦਾ ਮਾਲੀਆ ਕਮਾਇਆ।
ਇਹ ਵੀ ਪੜ੍ਹੋ: Spicejet ਦੇ ਯਾਤਰੀਆਂ ਨੂੰ ਹੁਣ ਉਡਾਣ ਦੌਰਾਨ ਮਿਲਣਗੀਆਂ ਇਹ ਸਹੂਲਤਾਂ, ਨਹੀਂ ਹੋਵੇਗੀ ਸਮੇਂ ਦੀ ਬਰਬਾਦੀ
ਇਟਲੀ ’ਚ 615 ਰੈਸਟੋਰੈਂਟਾਂ ’ਚੋਂ 85 ਫੀਸਦੀ ਫਰੈਂਚਾਇਜ਼ੀ ਕੋਲ
ਮੈਕਡੋਨਲਡਸ ਦੇ ਪੂਰੇ ਇਟਲੀ ’ਚ 615 ਰੈਸਟੋਰੈਂਟ ਹਨ ਪਰ ਇਨ੍ਹਾਂ ’ਚੋਂ 85 ਫੀਸਦੀ ਰੈਸਟੋਰੈਂਟ ਕੰਪਨੀ ਦੇ ਫਰੈਂਚਾਇਜ਼ੀ ਕੋਲ ਹਨ। ਕੰਪਨੀ ਉਨ੍ਹਾਂ ਦੀ ਸਿੱਧੀ ਮਾਲਿਕ ਨਹੀਂ ਹੈ।
ਸ਼ਿਕਾਇਤ ਨੋਟੀਫਾਈਡ ਹੋਣ ਤੋਂ 60 ਦਿਨ ਦੇ ਅੰਦਰ-ਅੰਦਰ ਮੈਕਡੋਨਲਡਸ ਨੂੰ ਜਵਾਬ ਦੇਣਾ ਪਵੇਗਾ। ਜਾਂਚ ਨੂੰ ਹਰ ਹਾਲਤ ’ਚ 31 ਦਸੰਬਰ 2022 ਤੱਕ ਮੁਕੰਮਲ ਕਰਨਾ ਹੋਵੇਗਾ। ਸਾਲ 2017 ’ਚ 3 ਫਰੈਂਚਾਇਜ਼ੀ ਨੇ ਸਭ ਤੋਂ ਪਹਿਲਾਂ ਮੈਕਡੋਨਲਡਸ ਵਿਰੁੱਧ ਸ਼ਿਕਾਇਤ ਕੀਤੀ ਸੀ। ਇਹ ਸ਼ਿਕਾਇਤਾਂ ਕਿਰਾਏ, ਰਾਇਲਟੀ ਅਤੇ ਵਿਕਰੀ ਦੇ ਨਿਯਮਾਂ ਦੇ ਨਾਲ ਸਬੰਧਿਤ ਹਨ।
ਇਹ ਵੀ ਪੜ੍ਹੋ: Indigo ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ
13 ਪੰਨਿਆਂ ਦੇ ਦਸਤਾਵੇਜ਼ ’ਚ ਜਾਂਚ ਕਰਨ ਦਾ ਕੀਤਾ ਫੈਸਲਾ
ਇਟਲੀ ਕੰਪੀਟੀਸ਼ਨ ਵਾਚਡਾਗ ਨੇ ਕਿਹਾ ਕਿ ਉਪਲੱਬਧ ਜਾਣਕਾਰੀ ਦੇ ਆਧਾਰ ’ਤੇ ਸਟੋਰ ਸੰਚਾਲਕਾਂ ਅਤੇ ਮੈਕਡੋਨਲਡਸ ’ਚ ਆਰਥਿਕ ਨਿਰਭਰਤਾ ਦਾ ਸਬੰਧ ਪ੍ਰਤੀਤ ਹੁੰਦਾ ਹੈ।
13 ਪੰਨਿਆਂ ਦੇ ਦਸਤਾਵੇਜ਼ ’ਚ ਏ. ਜੀ. ਸੀ. ਐੱਮ. ਨੇ ਕਿਹਾ ਕਿ ਉਸ ਨੇ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਜਾਂਚ ’ਚ ਦੋਸ਼ੀ ਪਾਏ ਜਾਣ ’ਤੇ ਕੰਪਨੀ ਨੂੰ ਜੁਰਮਾਨਾ ਵੀ ਹੋ ਸਕਦਾ ਹੈ।
ਏ. ਜੀ. ਸੀ. ਐੱਮ. ਦਾ ਕਹਿਣਾ ਹੈ ਕਿ ਪ੍ਰਮੋਸ਼ਨਸ, ਸਟਾਕ, ਸਪਲਾਈ, ਖਰੀਦ ਅਤੇ ਵਿੱਤੀ ਪ੍ਰਬੰਧਕਾਂ ਵਰਗੇ ਕਈ ਆਪ੍ਰੇਸ਼ਨ, ਜਿਨ੍ਹਾਂ ਦੇ ਆਧਾਰ ਉੱਤੇ ਜਾਂਚ ਹੋ ਸਕਦੀ ਹੈ।
ਇਹ ਵੀ ਪੜ੍ਹੋ: BSE ਦਾ ਨਵਾਂ ਪ੍ਰਾਇਸ ਬੈਂਡ ਨਿਯਮ ਕਿਹੜੇ ਸ਼ੇਅਰਾਂ 'ਤੇ ਅਤੇ ਕਦੋਂ ਲਾਗੂ ਹੋਵੇਗਾ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਿਕਾਰਡ ਹਾਈ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ 55000 ਤੇ ਨਿਫਟੀ 16400 ਦੇ ਪਾਰ
NEXT STORY