ਆਬਿਦਜਾਨ (ਭਾਸ਼ਾ) – ਦੁਨੀਆ ਦਾ ਸਭ ਤੋਂ ਵੱਡਾ ਕੋਕੋ ਉਤਪਾਦਕ ਅਤੇ ਐਕਸਪੋਰਟਰ ਕੋਟੇ ਡੀ ਆਈਵਰ ਕੋਕੋ ਅਤੇ ਕੋਕ-ਆਧਾਰਿਤ ਉਤਪਾਦਾਂ ਦੀਆਂ ਸਿੱਧੀ ਮਾਰਕੀਟਿੰਗ ਲਈ ਭਾਰਤੀ ਬਾਜ਼ਾਰ ਵਿਚ ਸੰਭਾਵਨਾਵਾਂ ਲੱਭਣਾ ਚਾਹੁੰਦਾ ਹੈ। ਕੋਕੋ ਰੈਗੂਲੇਟਰੀ ਲੀ ਕੌਂਸਲ ਡੁ-ਕੈਫੇ-ਕੋਕੋ ਦੀ ਯੋਜਨਾ ਅਗਲੇ ਮਹੀਨੇ ਭਾਰਤ ਦੀ ਯਾਤਰਾ ’ਤੇ ਜਾਣ ਦੀ ਹੈ। ਕੋਕੋ ਰੈਗੂਲੇਟਰੀ ਨਾ ਸਿਰਫ ਕੋਕੋ ਉਤਪਾਦਾਂ ਲਈ ਭਾਰਤੀ ਬਾਜ਼ਾਰ ਵਿਚ ਪਹੁੰਚ ਚਾਹੁੰਦਾ ਹੈ ਸਗੋਂ ਉਹ ਕੋਟੇ ਡੀ ਆਈਵਰ ’ਚ ਕੋਕੋ ਦੀ ਪ੍ਰੋਸੈਸਿੰਗ ਲਈ ਨਿਵੇਸ਼ਕਾਂ ਅਤੇ ਭਾਈਵਾਲਾਂ ਦੀ ਭਾਲ ’ਚ ਵੀ ਹੈ। ਕੋਟੇ ਡੀ ਆਈਵਰ ਨੂੰ ਪੱਛਮੀ ਅਫਰੀਕਾ ’ਚ ਸਥਿਤ ਆਈਵਰੀ ਕੋਸਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : 4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ
ਫਿਲਹਾਲ ਕੋਟੇ ਡੀ ਆਈਵਰ ਦੇ ਜ਼ਿਆਦਾਤਰ ਕੋਕੋ ਉਤਪਾਦਾਂ ਦੀ ਮਾਰਕੀਟਿੰਗ ਵਿਚੋਲਿਆਂ ਅਤੇ ਤੀਜੇ ਪੱਖ ਰਾਹੀਂ ਹੁੰਦੀ ਹੈ ਅਤੇ ਇਸ ਕਾਰਣ ਕਿਸਾਨਾਂ ਨੂੰ ਕਾਫੀ ਘੱਟ ਰਿਵਾਰਡ ਮਿਲਦਾ ਹੈ। ਕੋਕੋ ਰੈਗੂਲੇਟਰੀ ਦੇ ਮੈਨੇਜਿੰਗ ਡਾਇਰੈਕਟਰ ਵੇਸ ਬ੍ਰਾਹਿਮਾ ਕੋਨੇ ਨੇ ਕਿਹਾ ਕਿ ਹਾਲੇ ਤੱਕ ਕੋਕੋ ਕਾਰੋਬਾਰ ਲਈ ਯੂਰਪ ’ਤੇ ਨਿਰਭਰ ਰਹਿਣ ਵਾਲੀ ਪ੍ਰਣਾਲੀ ਬਣੀ ਹੋਈ ਸੀ ਪਰ ਅਸੀਂ ਆਪਣੇ ਉਤਪਾਦ ਹੋਰ ਦੇਸ਼ਾਂ ਨੂੰ ਵੇਚਣਾ ਚਾਹੁੰਦੇ ਹਾਂ। ਅਸੀਂ ਆਪਣੇ ਉਤਪਾਦ ਸਿੱਧੇ ਭਾਰਤੀ ਨਿਰਮਾਤਾਵਾਂ ਨੂੰ ਵੇਚਣਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਅਗਲੇ ਮਹੀਨੇ ਭਾਰਤ ਜਾਵਾਂਗੇ ਅਤੇ ਸੰਭਾਵਿਤ ਭਾਈਵਾਲੀ ਅਤੇ ਸਰਕਾਰ ਦੇ ਲੋਕਾਂ ਨੂੰ ਮਿਲਾਂਗੇ। ਇਹ ਪੁੱਛੇ ਜਾਣ ’ਤੇ ਕਿ ਕੀ ਕੋਕੋ ਦੀ ਇੰਪੋਰਟ ’ਤੇ ਵਧੇਰੇ ਫੀਸ ਚਰਚਾ ਦਾ ਵਿਸ਼ਾ ਹੋਵੇਗਾ, ਰੈਗੂਲੇਟਰੀ ਨੇ ਕਿਹਾ ਕਿ ਅਸੀਂ ਜਿਨ੍ਹਾਂ ਮੁੱਦਿਆਂ ’ਤੇ ਗੱਲ ਕਰਾਂਗੇ, ਉਨ੍ਹਾਂ ’ਚੋਂ ਇਕ ਇਹ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੋਵੇਂ ਪੱਖਾਂ ਨੂੰ ਫਾਇਦਾ ਹੋਵੇਗਾ। ਭਾਰਤ ਫਿਲਹਾਲ ਸਾਲਾਨਾ 27000 ਟਨ ਕੋਕੋ ਦਾ ਉਤਪਾਦਨ ਕਰਦਾ ਹੈ, ਜਿਸ ਦੀ ਵੱਧ ਤੋਂ ਵੱਧ ਵਰਤੋਂ ਚਾਕਲੇਟ ਬਣਾਉਣ ’ਚ ਕੀਤੀ ਜਾਂਦੀ ਹੈ। ਭਾਰਤ ਇਕ ਲੱਖ ਟਨ ਕੋਕੋ ਆਧਾਰਿਤ ਉਤਪਾਦਾਂ ਦੀ ਵੀ ਇੰਪੋਰਟ ਕਰਦਾ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ
ਇਹ ਵੀ ਪੜ੍ਹੋ : ਗਾਂਧੀ ਜਯੰਤੀ 'ਤੇ ਅੱਜ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ 2023 'ਚ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿੱਤੀ ਸਾਲ 2024 ਵਿੱਚ 6.3 ਫ਼ੀਸਦੀ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ
NEXT STORY