ਨਵੀਂ ਦਿੱਲੀ– ਐਂਟ ਗਰੁੱਪ ਕੰਪਨੀ ਭਾਰਤੀ ਫਿਨਟੈੱਕ ਫਰਮ ਪੇਅ. ਟੀ. ਐੱਮ. ਦੀ ਸੰਚਾਲਕ ਕੰਪਨੀ ਵਨ97 ਕਮਿਊਨੀਕੇਸ਼ਨ ਲਿਮਟਿਡ ’ਚ ਆਪਣੇ ਕੁੱਝ ਸ਼ੇਅਰਾਂ ਨੂੰ ਵੇਚਣ ’ਤੇ ਵਿਚਾਰ ਕਰ ਰਹੀ ਹੈ। ਮਾਮਲੇ ਨਾਲ ਜੁੜੇ ਕੁੱਝ ਜਾਣਕਾਰਾਂ ਨੇ ਬਲੂਮਬਰਗ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਫਿਨਟੈੱਕ ਦਿੱਗਜ਼ ਵਨ97 ਕਮਿਊਨੀਕੇਸ਼ਨ ਲਿਮਟਿਡ ’ਚ ਆਪਣੀ ਹਿੱਸੇਦਾਰੀ ਨੂੰ ਘੱਟ ਕਰਨ ਦੇ ਬਦਲ ’ਤੇ ਚਰਚਾ ਕਰ ਰਹੀ ਹੈ। ਲੋਕਾਂ ਨੇ ਨਾਂ ਨਾ ਉਜਾਗਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਸ਼ੇਅਰ ਬਾਇਬੈਕ ਕਾਰਨ ਇਸ ਦੇ ਸ਼ੇਅਰ ਫੀਸਦੀ ’ਚ ਪੈਸਿਵ ਤੌਰ ’ਤੇ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਲੋਕਾਂ ਨੇ ਕਿਹਾ ਕਿ ਗੱਲਬਾਤ ਸ਼ੁਰੂਆਤੀ ਹੈ ਅਤੇ ਰੈਗੂਲੇਟਰੀ ਅਤੇ ਮੁੱਲ ਨਿਰਧਾਰਣ ਸਬੰਧੀ ਮਾਮਲਿਆਂ ਦੇ ਆਧਾਰ ’ਤੇ ਡਿਟੇਲ ’ਚ ਬਦਲਾਅ ਹੋ ਸਕਦੇ ਹਨ। ਐਂਟ ਗਰੁੱਪ ਨੇ ਟਿੱਪਣੀ ਲਈ ਈ-ਮੇਲ ਕੀਤੀਆਂ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤੀ। ਪੇਅ. ਟੀ. ਐੱਮ. ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਐਂਟ ਨਾਲ ਸਬੰਧਤ ਅਲੀਬਾਬਾ ਗਰੁੱਪ ਹੋਲਡਿੰਗ ਲਿਮ. ਦੀ ਪੇਅ. ਟੀ. ਐੱਮ. ਵਿਚ ਆਪਣੀ ਹਿੱਸੇਦਾਰੀ ਦੀ ਵਿਕਰੀ ਤੋਂ ਬਾਅਦ ਹੋਇਆ ਕਿਉਂਕਿ ਈ-ਕਾਮਰਸ ਦਿੱਗਜ਼ ਕੰਪਨੀ ਅਲੀਬਾਬਾ ਨੇ ਵਧਦੇ ਭੂ-ਸਿਆਸੀ ਤਣਾਅ ਦਰਮਿਆਨ ਭਾਰਤ ’ਚ ਨਿਵੇਸ਼ ਰੋਕ ਲਿਆ ਸੀ। ਲੋਕਾਂ ਨੇ ਕਿਹਾ ਕਿ ਐਂਟ ਆਪਣੇ ਸ਼ੇਅਰਾਂ ਦੀ ਵਿਕਰੀ ਕਿਸੇ ਸਿਆਸੀ ਕਾਰਨਾਂ ਕਰ ਕੇ ਨਹੀਂ ਕਰ ਰਹੀ ਹੈ।
ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਐਂਟ ਕੋਲ ਦਸੰਬਰ ਤੱਕ ਵਨ97 ਦਾ 24.86 ਫੀਸਦੀ ਹਿੱਸਾ ਸੀ। ਮਾਮਲੇ ਨਾਲ ਜੁੜੇ ਇਕ ਜਾਣਕਾਰ ਨੇ ਦੱਸਿਆ ਕਿ ਮੁੜ ਖਰੀਦ (ਬਾਇਬੈਕ) ਤੋਂ ਬਾਅਦ ਬਕਾਇਆ ਸ਼ੇਅਰਾਂ ਦੀ ਗਿਣਤੀ ਘੱਟ ਹੋ ਗਈ ਹੈ ਅਤੇ ਇਸ ਦੀ ਹੋਲਡਿੰਗ 25 ਫੀਸਦੀ ਤੋਂ ਉੱਪਰ ਪਹੁੰਚ ਗਈ। ਐਂਟ ਕੋਲ 13 ਫਰਵਰੀ ਨੂੰ ਬਾਇਬੈਕ ਪੂਰਾ ਹੋਣ ਤੋਂ ਬਾਅਦ ਆਪਣੀ ਹਿੱਸੇਦਾਰੀ ਘਟਾਉਣ ਲਈ 90 ਦਿਨਾਂ ਦਾ ਸਮਾਂ ਹੈ। ਵਨ97 ਦਸੰਬਰ ’ਚ 8.5 ਅਰਬ ਰੁਪਏ (10 ਕਰੋੜ ਡਾਲਰ) ਦੀ ਮੁੜ ਖਰੀਦ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਜਾਣਕਾਰਾਂ ਨੇ ਦੱਸਿਆ ਕਿ ਜਿੱਥੇ ਐਂਟ ਸ਼ੇਅਰ ਵੇਚਣ ਦੀ ਯੋਜਨਾ ਬਣਾ ਰਹੀ ਹੈ, ਉੱਥੇ ਹੀ ਭਾਰਤੀ ਟੈਲੀਕਾਮ ਟਾਈਕੂਨ ਸੁਨੀਲ ਮਿੱਤਲ ਆਪਣੀ ਵਿੱਤੀ ਸਰਵਿਸ ਯੂਨਿਟ ਏਅਰਟੈੱਲ ਪੇਮੈਂਟ ਬੈਂਕ ਨੂੰ ਫਿਨਟੈੱਕ ਦਿੱਗਜ਼ ਪੇਅ. ਟੀ. ਐੱਮ. ਬੈਂਕ ’ਚ ਰਲੇਵਾਂ ਕਰ ਕੇ ਪੇਅ. ਟੀ. ਐੱਮ. ’ਚ ਹਿੱਸੇਦਾਰੀ ਖਰੀਦਣਾ ਚਾਹੁੰਦੇ ਹਨ।
ਐਂਟ ਨੇ ਪੂਰੇ ਏਸ਼ੀਆ ’ਚ ਪੇਮੈਂਟ ਸਰਵਿਸਿਜ਼ ਦਾ ਇਕ ਨੈੱਟਵਰਕ ਬਣਾਉਣ ਦੇ ਟੀਚੇ ਨਾਲ ਚੀਨ ਤੋਂ ਬਾਅਦ 10 ਫਿਨਟੈੱਕ ਵਾਲੇਟ ’ਚ ਨਿਵੇਸ਼ ਕੀਤਾ ਹੈ। ਅਰਬਪਤੀ ਜੈਕ ਮਾ, ਜੋ ਕਾਫੀ ਹੱਦ ਤੱਕ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹੇ ਹਨ, ਨੇ ਕਿਹਾ ਕਿ ਉਹ ਇਕ ਵਿਆਪਕ ਵਾਪਸੀ ਦਰਮਿਆਨ ਐਂਟ ਦਾ ਕੰਟਰੋਲ ਛੱਡ ਦੇਣਗੇ ਪਰ ਉਨ੍ਹਾਂ ਦਾ ਸ਼ੇਅਰ ਕੰਪਨੀ ’ਚ ਹਾਲੇ ਵੀ ਬਰਕਰਾਰ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਚੀਨ ਦੀ ਵੱਡੀ ਕੰਪਨੀ Paytm 'ਚ ਵੇਚ ਸਕਦੀ ਹੈ ਹਿੱਸੇਦਾਰੀ
NEXT STORY