ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦਾ ਮੁਲਾਂਕਣ ਘਪਲਾ ਮੁਕਤ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਕੰਮ ਦੀ ਸ਼ੁੱਧਤਾ ਮਹੱਤਵਪੂਰਣ ਹੈ। ਇਸ 'ਚ ਉੱਚ ਪੱਧਰ ਦੀ ਯੋਗਤਾ ਦੀ ਜ਼ਰੂਰਤ ਹੈ, ਜਿਸ ਨਾਲ ਸਰਕਾਰ ਦੀ ਈਮਾਨਦਾਰੀ ਬਣੀ ਰਹੇ।
ਜੇਤਲੀ ਨੇ ਇੱਥੇ 42ਵੇਂ ਸਿਵਲ ਅਕਾਊਂਟਸ ਡੇਅ ਦੇ ਮੌਕੇ ਆਯੋਜਿਤ ਪ੍ਰੋਗਰਾਮ 'ਚ ਕੇਂਦਰੀ ਕਰਮਚਾਰੀਆਂ ਲਈ ਪੀ. ਐੱਫ. ਐੱਮ. ਐੱਸ. ਦੇ ਕੇਂਦਰੀਕ੍ਰਿਤ ਜੀ. ਪੀ. ਐੱਫ. ਮਾਡਿਊਲ ਅਤੇ ਪੈਨਸ਼ਨ ਨਾਲ ਜੁੜੇ ਮਾਮਲਿਆਂ ਦੇ ਇਲੈਕਟ੍ਰਾਨਿਕ ਪ੍ਰੋਸੈਸਿੰਗ ਲਈ ਪੀ. ਐੱਫ. ਐੱਮ. ਐੱਸ. ਦੇ ਈ. ਪੀ. ਪੀ. ਓ. ਮਾਡਿਊਲ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਲੇਖਾ ਪ੍ਰਣਾਲੀ ਅਜਿਹੀ ਹੋਵੇ ਜੋ ਕਦੇ ਵੀ ਸਵਾਲੀਆ ਨਿਸ਼ਾਨ ਦੇ ਘੇਰੇ 'ਚ ਨਾ ਆਏ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਨੂੰ ਅਤਿ ਉੱਚ ਯੋਗਤਾ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਲੇਖਾ ਵਿਭਾਗ 'ਚ ਗਲਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਕ ਛੋਟੀ-ਜਿਹੀ ਭੁੱਲ ਦਾ ਵੱਡਾ ਅਸਰ ਹੋ ਸਕਦਾ ਹੈ।
ਰਿਜ਼ਰਵ ਬੈਂਕ ਸਾਲਾਨਾ ਕਰਦੈ ਖਤਰਾ ਆਧਾਰਿਤ ਨਿਗਰਾਨੀ: PNB
NEXT STORY