ਨਵੀਂ ਦਿੱਲੀ - ਅਪ੍ਰੈਲ 2019 ਵਿਚ ਬੰਦ ਹੋਈ ਜੈੱਟ ਏਅਰਵੇਜ਼ ਹੁਣ ਦੁਬਾਰਾ ਅਸਮਾਨ ਵਿਚ ਉਡਾਣ ਭਰਨ ਦੀ ਤਿਆਰੀ ਕਰ ਰਹੀ ਹੈ। ਕਨਸੋਰਟੀਅਮ ਨੇ ਪਹਿਲੇ ਦੋ ਸਾਲਾਂ ਵਿਚ ਕਰਜ਼ਦਾਰਾਂ ਨੂੰ ਮੁੜ ਅਦਾਇਗੀ ਕਰਨ ਲਈ 600 ਕਰੋੜ ਰੁਪਏ ਦਾ ਨਿਵੇਸ਼ ਕਰਨ ਅਤੇ ਕੰਪਨੀ ਵਿਚ 89.79 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸੌਦੇ ਅਨੁਸਾਰ ਮੁਲਾਜ਼ਮਾਂ ਅਤੇ ਕਾਮਿਆਂ ਨੂੰ ਪਹਿਲੇ ਛੇ ਮਹੀਨਿਆਂ ਵਿਚ 113 ਕਰੋੜ ਰੁਪਏ ਮਿਲਣਗੇ।
ਅਗਲੇ ਪੰਜ ਸਾਲਾਂ ਵਿਚ 1,183 ਕਰੋੜ ਰੁਪਏ ਦੇਣ ਦਾ ਪ੍ਰਸਤਾਵ
ਇਕ ਰਿਪੋਰਟ ਅਨੁਸਾਰ ਸੰਘ ਨੇ ਅਗਲੇ ਪੰਜ ਸਾਲਾਂ ਵਿਚ 1,183 ਕਰੋੜ ਰੁਪਏ ਦੇਣ ਦਾ ਪ੍ਰਸਤਾਵ ਦਿੱਤਾ ਹੈ। ਦੱਸ ਦੇਈਏ ਕਿ ਜੈੱਟ ਨੂੰ ਲੰਡਨ ਦੀ ਇਕ ਸੰਪਤੀ ਪ੍ਰਬੰਧਨ ਕੰਪਨੀ ਕੈਲਰਾਕ ਕੈਪੀਟਲ ਅਤੇ ਉਦਮੀ ਮੁਰਾਰੀ ਲਾਲ ਜਾਲਾਨ ਦੀ ਕੰਸੋਰਟਿਅਮ ਖਰੀਦ ਰਹੀ ਹੈ।
ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ
6 ਮਹੀਨਿਆਂ ਵਿਚ ਕੰਪਨੀ ਵਿਚ ਕੀਤਾ ਜਾਣਾ ਹੈ ਵੱਡਾ ਨਿਵੇਸ਼
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ(NCLT) ਤੋਂ ਯੋਜਨਾ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ 180 ਦਿਨਾਂ ਦੇ ਅੰਦਰ 280 ਕਰੋੜ ਰੁਪਏ ਪਾਏ ਜਾਣਗੇ। ਇਸ ਵਿਚੋਂ 107 ਕਰੋੜ ਰੁਪਏ ਵਿੱਤੀ ਲੈਣਦਾਰਾਂ, 43 ਕਰੋੜ ਸੀ.ਆਰ.ਆਈ.ਪੀ., 113 ਕਰੋੜ ਰੁਪਏ ਕਰਮਚਾਰੀਆਂ ਅਤੇ ਮੁਲਾਜ਼ਮਾਂ, 9 ਕਰੋੜ ਰੁਪਏ ਹੋਰ ਲੈਣਦਾਰਾਂ ਨੂੰ ਅਤੇ 8 ਕਰੋੜ ਰੁਪਏ ਸੰਕਟਕਾਲੀਨ ਫੰਡ ਲਈ ਜਾਣਗੇ।
ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ
ਭਾਰੀ ਕਰਜ਼ੇ ਕਾਰਨ ਬੰਦ ਕਰਨੀ ਪਈ ਸੀ ਕੰਪਨੀ
ਜੈੱਟ ਏਅਰਵੇਜ਼ ਭਾਰੀ ਘਾਟੇ ਅਤੇ ਕਰਜ਼ੇ ਕਾਰਨ ਅਪ੍ਰੈਲ 2019 ਵਿਚ ਬੰਦ ਹੋ ਗਈ ਸੀ। ਉਸ ਸਮੇਂ ਕੰਪਨੀ ਦੇ ਪ੍ਰਮੋਟਰ ਨਰੇਸ਼ ਗੋਇਲ ਨੂੰ 500 ਕਰੋੜ ਰੁਪਏ ਦੀ ਜ਼ਰੂਰਤ ਸੀ, ਪਰ ਉਹ ਇਹ ਰਕਮ ਹਾਸਲ ਕਰਨ ਵਿਚ ਨਾਕਾਮਯਾਬ ਰਹੇ ਸਨ। ਸਥਿਤੀ ਇਹ ਸੀ ਕਿ ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਖਰਚੇ ਵੀ ਪੂਰੇ ਕਰਨ ਲਈ ਰਾਸ਼ੀ ਨਹੀਂ ਸੀ। ਜੈੱਟ ਏਅਰਵੇਜ਼ ਦੇ ਬੰਦ ਹੋਣ ਤੋਂ ਬਾਅਦ ਇਸ ਦੇ ਤਕਰੀਬਨ 17 ਹਜ਼ਾਰ ਕਰਮਚਾਰੀ ਸੜਕ 'ਤੇ ਆ ਗਏ ਸਨ। ਇਸ ਤੋਂ ਬਾਅਦ ਨਰੇਸ਼ ਗੋਇਲ ਨੂੰ ਜੈੱਟ ਏਅਰਵੇਜ਼ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੇ ਸਮੂਹਾਂ ਦੁਆਰਾ ਕੰਪਨੀ ਦੇ ਬੋਰਡ ਤੋਂ ਹਟਾ ਦਿੱਤਾ ਗਿਆ।
ਇਹ ਵੀ ਪੜ੍ਹੋ : ਕਾਗਜ਼ ਦੀ ਬੋਤਲ ਵਿਚ ਮਿਲੇਗੀ ਕੋਕਾ-ਕੋਲਾ, ਕੰਪਨੀ ਕਰ ਰਹੀ ਹੈ ਇਹ ਤਿਆਰੀ
ਨੋਟ - ਇਸ ਖ਼ਬਰ ਬਾਰੇ ਆਪਣ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੇਲ ਮੁਸਾਫ਼ਰਾਂ ਨੂੰ ਜ਼ੋਰਦਾਰ ਝਟਕਾ, ਡੀ. ਐੱਮ. ਯੂ. ਦਾ ਸਫ਼ਰ ਹੋਇਆ ਮਹਿੰਗਾ
NEXT STORY