ਨਵੀਂ ਦਿੱਲੀ — ਅਮਰੀਕੀ ਕਵਿੱਕ ਸਰਵਿਸ ਡੋਨੱਟ ਚੇਨ ਡੰਕੀਨ ਡੋਨਟਸ ਦੀ ਸੂਚੀਬੱਧ ਪਾਰਟਨਰ ਜੁਬਿਲੈਂਟ ਫੂਡਵਰਕਸ (ਜੇ.ਐਫ.ਐਲ.) ਨੇ ਪਿਛਲੇ ਦੋ ਸਾਲਾਂ ਵਿਚ ਅੱਧੇ ਤੋਂ ਵੱਧ ਸਟੋਰਸ ਨੂੰ ਬੰਦ ਕਰ ਦਿੱਤਾ ਹੈ। ਉਹ ਸਟੋਰ ਫਾਰਮੈਟ ਨੂੰ ਛੱਡ ਕੇ ਛੋਟੇ ਫਾਰਮੈਟਸ ਜਿਵੇਂ ਕਿ ਕਿਓਸਕ ਵਰਗੇ ਫਾਰਮੈਟ ਨਾਲ ਡੋਨੱਟਸ ਅਤੇ ਪੀਣ ਵਾਲੇ ਪਦਾਰਥਾਂ 'ਤੇ ਧਿਆਨ ਕੇਂਦਰਤ ਕਰ ਰਹੀ ਹੈ। ਜੇਐਫਐਲ ਨੇ ਡਨਕਿਨ ਸਟੋਰਸ ਕਾਰਨ ਇਸਦੇ ਮੁਨਾਫ਼ੇ ਤੇ ਪੈ ਰਹੇ ਨੁਕਸਾਨ ਦੇ ਦਬਾਅ ਨੂੰ ਖਤਮ ਕਰਨ ਲਈ ਇਹ ਕੀਤਾ ਹੈ। ਜੇ.ਐਫ.ਐਲ. ਕੋਲ ਡੋਮਿਨੋਜ਼ ਪੀਜ਼ਾ ਦੇ ਵਿਸ਼ੇਸ਼ ਫਰੈਂਚਾਈਜ਼ੀ ਰਾਈਟਸ ਵੀ ਹਨ। ਡੋਮਿਨੋਜ਼ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਉਸ ਨੂੰ ਜੂਨ ਤਿਮਾਹੀ 2018 ਵਿਚ ਤਿੰਨ ਗੁਣਾ ਮੁਨਾਫਾ ਹੋਇਆ ਸੀ।
JFL ਦੇ ਸਪੋਕਸਪਰਸਨ ਨੇ ਈਮੇਲ ਤੋਂ ਭੇਜੇ ਜਵਾਬ ਵਿਚ ਸਟੋਰਸ ਦੀ ਸੰਖਿਆ 'ਚ ਕਟੌਤੀ ਦੀ ਗੱਲ ਨੂੰ ਸਹੀ ਦੱਸਿਆ ਹੈ। ਉਨ੍ਹਾਂ ਨੇ ਕਿਹਾ,'ਫਿਲਹਾਲ ਸਾਡਾ ਮਕਸਦ ਡੰਕਿਨ ਡੋਨੱਟਸ ਦੇ ਪਿਛਲੇ ਸਾਲ ਹੋਏ ਘਾਟੇ ਨੂੰ ਅੱਧਾ ਕਰਨਾ ਹੈ। ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੰਪਨੀ ਆਪਣੇ ਘਾਟੇ 'ਚ ਚਲ ਰਹੇ ਸਟੋਰਸ ਨੂੰ ਬੰਦ ਕਰ ਦਿੱਤਾ ਗਿਆ ਹੈ। ਰੈਸਟੋਰੈਂਟ ਦੀ ਆਪਰੇਟਿੰਗ ਕਾਸਟ ਅਤੇ ਦੂਜੇ ਖਰਚਿਆਂ 'ਚ ਕਟੌਤੀ ਕੀਤੀ ਗਈ ਹੈ, ਮੁੱਖ ਸ਼੍ਰੇਣੀ 'ਤੇ ਫੋਕਸ ਕੀਤਾ ਜਾ ਰਿਹਾ ਹੈ ਅਤੇ ਚਾਹ ਸਮੇਤ ਕਈ ਨਵੀਨਤਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।'
ਭਾਰਤ ਵਿਚ ਪਹਿਲਾ ਡੰਕੀਨ ਡੋਨੱਟਸ ਸਟੋਰ JFL ਨੇ ਮਈ 2012 ਵਿਚ ਖੋਲ੍ਹਿਆ ਸੀ। ਇਸ ਨੇ ਜੂਨ 2016 ਵਿਚ ਖੋਲ੍ਹੇ 77 ਸਟੋਰਾਂ ਗਿਣਤੀ ਘਟਾ ਕੇ ਜੂਨ 2018 'ਚ ਸਟੋਰਾਂ ਦੀ ਗਿਣਤੀ 37 ਕਰ ਦਿੱਤੀ ਹੈ। ਕੰਪਨੀ ਨੇ ਜੂਨ ਦੀ ਤਿਮਾਹੀ ਵਿਚ 13 ਡੋਮਨੋਜ਼ ਰੈਸਟੋਰੈਂਟ ਖੋਲ੍ਹੇ, ਜਿਸ ਨਾਲ ਇਸਦੇ ਕੁੱਲ ਰੈਸਟੋਰੈਂਟਸ ਦੀ ਗਿਣਤੀ 1144 ਹੋ ਗਈ ਹੈ। ਇਸ ਸਮੇਂ ਦੌਰਾਨ, ਉਸਨੇ ਇਕ ਨਵਾਂ ਡੰਕਿਨ ਡੋਨਟਸ ਸਟੋਰ ਖੋਲ੍ਹਿਆ। ਰੋਜ਼ਾਨਾ ਦੀ ਵੈਲਿਊ ਪ੍ਰਾਇਸਿੰਗ ਅਤੇ ਉਤਪਾਦ ਅਪਗ੍ਰੇਡ ਦੇ ਕਾਰਨ, ਡੋਮਿਨੋ ਦੇ ਸਟੋਰ ਦੀ ਵਿਕਰੀ ਸਲਾਨਾ ਆਧਾਰ 'ਤੇ 25.9% ਵਧੀ ਹੈ।
HDFC ਬੈਂਕ ਨੇ FD 'ਤੇ ਵਧਾਏ ਵਿਆਜ, ਜਾਣੋ ਕਿੰਨਾ ਹੋਵੇਗਾ ਫਾਇਦਾ
NEXT STORY