ਨਵੀਂ ਦਿੱਲੀ, (ਏਜੰਸੀਆਂ)— ਡਿਪਾਰਟਮੈਂਟ ਆਫ ਟੈਲੀਕਾਮ (ਡੀ. ਓ. ਟੀ.) ਇਕ ਹਫਤੇ ਦੇ ਅੰਦਰ ਸਨਤਕ ਸੁਝਾਅ ਲੈਣ ਲਈ ਨੈਸ਼ਨਲ ਟੈਲੀਕਾਮ ਪਾਲਿਸੀ 2018 ਜਾਰੀ ਕਰ ਸਕਦਾ ਹੈ, ਜਿਸ ਕਾਰਨ ਟੈਲੀਕਾਮ ਸੈਕਟਰ 'ਚ ਨੌਕਰੀਆਂ ਦੀ ਬਹਾਰ ਆ ਸਕਦੀ ਹੈ। ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਦਿੱਤੀ ਹੈ। ਭਾਰਤੀ ਦੂਰਸੰਚਾਰ ਬਾਜ਼ਾਰ ਇਸ ਵੇਲੇ ਵਿੱਤੀ ਦਬਾਅ ਝੱਲ ਰਿਹਾ ਹੈ। ਉਮੀਦ ਹੈ ਕਿ ਇਸ ਪਾਲਿਸੀ ਤੋਂ ਬਾਅਦ ਇਹ ਫਿਰ ਤੋਂ ਵਾਧੇ ਦੀ ਲੀਹ 'ਤੇ ਆ ਜਾਵੇਗਾ। ਇਸ ਪਾਲਿਸੀ ਦਾ ਮਕਸਦ ਇਸ ਸੈਕਟਰ 'ਚ 20 ਲੱਖ ਨਵੀਆਂ ਨੌਕਰੀਆਂ ਪੈਦਾ ਕਰਨਾ ਅਤੇ ਸਾਲ 2022 ਤੱਕ 90 ਕਰੋੜ ਬਰਾਡਬੈਂਡ ਕੁਨੈਕਸ਼ਨ ਦੇਣਾ ਹੈ।
ਆਰਥਿਕ ਸਰਵੇ 'ਚ ਸੈਕਟਰ ਦੀ ਦੱਸੀ ਗਈ ਸੀ ਖ਼ਰਾਬ ਹਾਲਤ
ਸੰਸਦ 'ਚ ਪੇਸ਼ ਹੋਏ ਆਰਥਿਕ ਸਰਵੇ 'ਚ ਵੀ ਟੈਲੀਕਾਮ ਸੈਕਟਰ 'ਤੇ ਵਿੱਤੀ ਦਬਾਅ ਦੀ ਗੱਲ ਕਹੀ ਗਈ ਸੀ। ਇਸ ਦਾ ਕਾਰਨ ਇਸ ਸੈਕਟਰ 'ਤੇ ਕਰਜ਼ੇ ਦਾ ਭਰੀ ਬੋਝ ਹੋਣਾ ਹੈ। ਇਸ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਟੈਰਿਫ ਵਾਰ ਸਮੇਤ ਹੋਰ ਦਿੱਕਤਾਂ ਵੀ ਆ ਰਹੀਆਂ ਹਨ। ਸਰਵੇ 'ਚ ਸਪੈਕਟ੍ਰਮ ਦੀ ਨਿਲਾਮੀ ਕੋਲਾ ਅਤੇ ਨਵਿਆਉਣਯੋਗ ਊਰਜਾ ਵਾਂਗ ਪਾਰਦਰਸ਼ਿਤਾ ਵਾਲਾ ਤਰੀਕਾ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।
ਨਿਵੇਸ਼ ਵਧਾਉਣ 'ਚ ਕਰੇਗਾ ਮਦਦ
ਟਰਾਈ ਨੇ ਨੈਸ਼ਨਲ ਟੈਲੀਕਾਮ ਪਾਲਿਸੀ 2018 ਦੀ ਸਿਫਾਰਿਸ਼ ਕਰਦਿਆਂ ਕਿਹਾ ਸੀ ਕਿ ਉਸ ਦਾ ਮਕਸਦ ਇਸ ਸੈਕਟਰ 'ਚ ਸਾਲ 2022 ਤੱਕ 100 ਅਰਬ ਡਾਲਰ ਦਾ ਨਿਵੇਸ਼ ਵਧਾਉਣ ਦਾ ਹੈ। ਇਸ ਪਾਲਿਸੀ 'ਚ ਲਾਇਸੈਂਸਿੰਗ ਨੂੰ ਆਸਾਨ ਕਰਨਾ ਅਤੇ ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਹੈ। ਇਸ ਤੋਂ ਇਲਾਵਾ ਟੈਕਸ ਦੇ ਮੁੱਦਿਆਂ ਨੂੰ ਇਕੱਠਿਆਂ ਕਰਨਾ ਵੀ ਸ਼ਾਮਲ ਹੈ।
2 ਸਾਲਾਂ 'ਚ ਪੈਦਾ ਹੋਈਆਂ 2.53 ਲੱਖ ਨੌਕਰੀਆਂ
ਕੇਂਦਰੀ ਬਜਟ 2018-19 ਦਾ ਅਧਿਐਨ ਕਰਨ ਤੋਂ ਇਹ ਪਤਾ ਲੱਗਾ ਹੈ ਕਿ ਪਿਛਲੇ 2 ਸਾਲਾਂ 'ਚ ਕੇਂਦਰ ਸਰਕਾਰ 'ਚ ਤਕਰੀਬਨ 2.53 ਲੱਖ ਨੌਕਰੀਆਂ ਪੈਦਾ ਹੋਈਆਂ। ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਵੀਰਵਾਰ ਨੂੰ ਪੇਸ਼ ਕੀਤੇ ਗਏ ਬਜਟ ਦੇ ਦਸਤਾਵੇਜ਼ਾਂ ਅਨੁਸਾਰ 1 ਮਾਰਚ 2018 ਤੱਕ ਕੇਂਦਰ ਸਰਕਾਰ ਦਾ ਅੰਦਾਜ਼ਨ ਕਿਰਤ ਬਲ 35.05 ਲੱਖ ਹੋਵੇਗਾ। ਇਹ ਮਾਰਚ 2016 'ਚ 32.52 ਲੱਖ ਦੀ ਗਿਣਤੀ ਤੋਂ 2.53 ਲੱਖ ਜ਼ਿਆਦਾ ਹੈ। ਸਾਲ 2016 ਅਤੇ 2017 ਦੇ ਵਿਚਾਲੇ ਕੇਂਦਰ ਸਰਕਾਰ ਦੇ ਵਿਭਾਗਾਂ 'ਚ ਕਰੀਬ 2.27 ਲੱਖ ਨੌਕਰੀਆਂ ਪੈਦਾ ਹੋਈਆਂ।
ਬਜਟ ਦੇ ਦਸਤਾਵੇਜ਼ਾਂ ਅਨੁਸਾਰ 1 ਮਾਰਚ 2017 ਤੱਕ ਅੰਦਾਜ਼ਨ 34.8 ਲੱਖ ਲੋਕ ਕੇਂਦਰ ਸਰਕਾਰ ਦੇ ਵਿਭਾਗਾਂ 'ਚ ਕੰਮ ਕਰ ਰਹੇ ਸਨ। ਕੇਂਦਰ ਸਰਕਾਰ ਦੇ ਅਧੀਨ ਆਉਣ ਵਾਲੇ ਪੁਲਸ ਵਿਭਾਗਾਂ 'ਚ 1 ਮਾਰਚ 2016 ਤੱਕ ਕਰਮਚਾਰੀਆਂ ਦੀ ਗਿਣਤੀ 10,24,374 ਸੀ। ਦਸਤਾਵੇਜ਼ਾਂ ਮੁਤਾਬਕ ਮਾਰਚ 2018 ਤੱਕ ਵਿਦੇਸ਼ ਮੰਤਰਾਲਾ 'ਚ ਅੰਦਾਜ਼ਨ 1,196 ਕਰਮਚਾਰੀਆਂ ਦਾ ਵਾਧਾ ਹੋਵੇਗਾ। ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਹੋਰ ਵਿਭਾਗਾਂ 'ਚ ਵੀ ਇਸ ਸਾਲ ਮਾਰਚ ਤੱਕ ਕਰਮਚਾਰੀਆਂ ਦੀ ਗਿਣਤੀ ਵਧਣ ਦਾ ਅੰਦਾਜ਼ਾ ਹੈ।
ਬਾਜ਼ਾਰ 'ਚ ਭਾਰੀ ਗਿਰਾਵਟ, 2 ਦਿਨਾਂ 'ਚ 1200 ਅੰਕ ਡਿੱਗਾ ਸੈਂਸੈਕਸ
NEXT STORY