ਨਵੀਂ ਦਿੱਲੀ— ਸਖਤ ਮੁਕਾਬਲੇਬਾਜ਼ੀ ਵਿਚਾਲੇ ਸਸਤੀਆਂ ਟਿਕਟਾਂ ਅਤੇ ਖੇਤਰੀ ਸੰਪਰਕ ਯੋਜਨਾ 'ਉਡਾਣ' ਦੇ ਤਹਿਤ ਲਗਾਤਾਰ ਛੋਟੇ ਸ਼ਹਿਰਾਂ ਦੇ ਹਵਾਈ ਨਕਸ਼ੇ 'ਤੇ ਆਉਣ ਨਾਲ ਦੇਸ਼ ਦੇ ਹਵਾਬਾਜ਼ੀ ਖੇਤਰ ਦੀ ਉੱਚੀ ਉਡਾਣ ਜੂਨ 'ਚ ਵੀ ਜਾਰੀ ਰਹੀ ਅਤੇ ਹਵਾਈ ਯਾਤਰੀਆਂ ਦੀ ਗਿਣਤੀ 18.36 ਫ਼ੀਸਦੀ ਵਧ ਕੇ 1 ਕਰੋੜ 13 ਲੱਖ 25 ਹਜ਼ਾਰ 'ਤੇ ਪਹੁੰਚ ਗਈ। ਪਿਛਲੇ ਸਾਲ ਜੂਨ 'ਚ ਇਹ ਗਿਣਤੀ 95 ਲੱਖ 68 ਹਜ਼ਾਰ ਰਹੀ ਸੀ।
ਪਿਛਲੇ ਸਾਲ ਅਕਤੂਬਰ ਤੋਂ ਇਹ ਲਗਾਤਾਰ 9ਵਾਂ ਮਹੀਨਾ ਹੈ, ਜਦੋਂ ਘਰੇਲੂ ਰਸਤਿਆਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ ਇਕ ਕਰੋੜ ਤੋਂ ਜ਼ਿਆਦਾ ਰਹੀ ਹੈ। ਇਸ ਸਾਲ ਮਈ 'ਚ ਇਹ ਰਿਕਾਰਡ 1 ਕਰੋੜ 18 ਲੱਖ 56 ਹਜ਼ਾਰ 'ਤੇ ਰਿਹਾ ਸੀ। ਇਸ ਸਾਲ ਜਨਵਰੀ ਤੋਂ ਜੂਨ ਤੱਕ ਹਵਾਈ ਯਾਤਰੀਆਂ ਦੀ ਗਿਣਤੀ 'ਚ 21.95 ਫ਼ੀਸਦੀ ਦਾ ਵਾਧਾ ਵੇਖਿਆ ਗਿਆ ਅਤੇ ਇਹ 6 ਕਰੋੜ 84 ਲੱਖ 83 ਹਜ਼ਾਰ 'ਤੇ ਪਹੁੰਚ ਗਈ। ਪਿਛਲੇ ਸਾਲ ਦੀ ਪਹਿਲੀ ਛਿਮਾਹੀ 'ਚ ਇਹ 5 ਕਰੋੜ 61 ਲੱਖ 55 ਹਜ਼ਾਰ ਰਹੀ ਸੀ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਜੂਨ 'ਚ 41.3 ਫ਼ੀਸਦੀ 'ਤੇ ਰਹੀ ਅਤੇ 46 ਲੱਖ 73 ਹਜਾਰ ਮੁਸਾਫਰਾਂ ਨੇ ਆਪਣੀ ਯਾਤਰਾ ਲਈ ਉਸ ਨੂੰ ਚੁਣਿਆ। ਇਸ ਮਾਮਲੇ 'ਚ 13.3 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਜੈੱਟ ਏਅਰਵੇਜ ਦੂਜੇ ਤੇ 12.5 ਫ਼ੀਸਦੀ ਦੇ ਨਾਲ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਤੀਸਰੇ ਸਥਾਨ 'ਤੇ ਰਹੀ।
ਟੈਕਸਟਾਈਲ ਤੋਂ ਬਾਅਦ ਹੁਣ ਇਸਪਾਤ 'ਤੇ 'ਸੇਫਗਾਰਡ ਡਿਊਟੀ' ਦੀ ਤਿਆਰੀ
NEXT STORY