ਬਿਜ਼ਨੈੱਸ ਡੈਸਕ : ਤਿਉਹਾਰੀ ਦੇ ਸੀਜ਼ਨ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵਧਦੀ ਹੋਈ ਮੰਗ ਕਾਰਨ ਘਰੇਲੂ ਬਾਜ਼ਾਰ 'ਚ ਕਣਕ ਦੇ ਭਾਅ 8 ਮਹੀਨਿਆਂ ਦੇ ਉੱਚੇ ਭਾਅ 'ਤੇ ਪਹੁੰਚ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਧੇ ਨੂੰ ਰੋਕਣ ਲਈ ਸਰਕਾਰ ਆਪਣੀ ਇਨਵੈਂਟਰੀ 'ਚੋਂ ਹੋਰ ਕਣਕ ਖੁੱਲ੍ਹੇ ਬਾਜ਼ਾਰ 'ਚ ਲਿਆ ਸਕਦੀ ਹੈ। ਨਾਲ ਹੀ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਣਕ 'ਤੇ ਲੱਗਣ ਵਾਲੀ ਇੰਪੋਰਟ ਡਿਊਟੀ ਨੂੰ ਵੀ ਖ਼ਤਮ ਕਰ ਸਕਦੀ ਹੈ ਤਾਂਕਿ ਕਣਕ ਦਾ ਆਯਾਤ ਸਸਤਾ ਕੀਤਾ ਜਾ ਸਕੇ।
ਇਕ ਰਿਪੋਰਟ ਮੁਤਾਬਕ ਦਿੱਲੀ 'ਚ ਕਣਕ ਦੀ ਕੀਮਤ 1.6 ਫ਼ੀਸਦੀ ਦੇ ਵਾਧੇ ਨਾਲ 27,390 ਰੁਪਏ ਪ੍ਰਤੀ ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ ਜੋ ਫਰਵਰੀ ਤੋਂ ਬਾਅਦ ਸਭ ਤੋਂ ਵੱਧ ਹੈ। ਪਿਛਲੇ 6 ਮਹੀਨਿਆਂ ਦੌਰਾਨ ਕਣਕ ਦੀਆਂ ਕੀਮਤਾਂ 'ਚ 22 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਕਣਕ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਨਾਲ ਪ੍ਰਚੂਨ ਮਹਿੰਗਾਈ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਕਣਕ ਤੋਂ ਕਈ ਤਰ੍ਹਾਂ ਦੀਆਂ ਹੋਰ ਖਾਣ ਵਾਲੀਆਂ ਚੀਜ਼ਾਂ ਵੀ ਬਣਦੀਆਂ ਹਨ ਜਿਵੇਂ ਕਿ ਬ੍ਰੈੱਡ, ਰੋਟੀ, ਬਿਸਕੁਟ, ਕੇਕ ਆਦਿ। ਸਰਕਾਰੀ ਅੰਕੜਿਆਂ ਮੁਤਾਬਕ 17 ਅਕਤੂਬਰ 2023 ਨੂੰ ਕਣਕ ਦਾ ਭਾਅ 30 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਿਆ ਤਾਂ ਇਸ ਦੀ ਵੱਧ ਤੋਂ ਵੱਧ ਕੀਮਤ 58 ਰੁਪਏ ਪ੍ਰਤੀ ਕਿੱਲੋ ਹੋ ਜਾਵੇਗੀ ਜੋ ਮਈ 2023 ਨੂੰ ਨਵੀਂ ਫਸਲ ਦੇ ਬਾਜ਼ਾਰ 'ਚ ਆਉਣ ਸਮੇਂ 28.74 ਰੁਪਏ ਪ੍ਰਤੀ ਕਿੱਲੋ ਸੀ।
ਸਰਕਾਰ ਨੇ ਕਣਕ 'ਤੇ ਲਗਾ ਰੱਖੀ ਹੈ 40 ਫ਼ੀਸਦੀ ਇੰਪੋਰਟ ਡਿਊਟੀ
ਕਣਕ ਦੇ ਆਯਾਤ ਨੂੰ ਵਧਾਉਣ ਲਈ ਇੰਪੋਰਟ ਡਿਊਟੀ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਸਰਕਾਰ ਨੇ ਕਣਕ 'ਤੇ 40 ਫ਼ੀਸਦੀ ਇੰਪੋਰਟ ਟੈਕਸ ਲਗਾਇਆ ਹੋਇਆ ਹੈ ਜਿਸ ਕਾਰਨ ਆਯਾਤ ਮਹਿੰਗਾ ਹੋਣ ਕਾਰਨ ਵਪਾਰੀ ਕਣਕ ਇੰਪੋਰਟ ਕਰਨ ਤੋਂ ਝਿਜਕਦੇ ਹਨ। 1 ਅਕਤੂਬਰ 2023 ਨੂੰ ਸਰਕਾਰ ਦੇ ਵੇਅਰਹਾਉਸ 'ਚ 24 ਮਿਲੀਅਨ ਮੀਟ੍ਰਿਕ ਟਨ ਕਣਕ ਸੀ, ਜੋ ਪਿਛਲੇ 5 ਸਾਲਾਂ ਦੀ ਔਸਤ 37 ਮਿਲੀਅਨ ਮੀਟ੍ਰਿਕ ਟਨ ਤੋਂ ਕਾਫ਼ੀ ਘੱਟ ਹੈ। ਜਾਣਕਾਰਾਂ ਅਨੁਸਾਰ ਅਲ-ਨੀਨੋ ਦੇ ਕਾਰਨ ਸਾਉਣੀ ਸੀਜ਼ਨ ਦੌਰਾਨ ਕਣਕ ਦਾ ਉਤਪਾਦਨ ਵੀ ਪ੍ਰਭਾਵਿਤ ਹੋ ਸਕਦਾ ਹੈ।
ਭਾਰਤ ’ਚ 2023 ’ਚ ਸਟੀਲ ਦੀ ਮੰਗ ’ਚ ਹੋਵੇਗਾ 8.6 ਫ਼ੀਸਦੀ ਦਾ ਵਾਧਾ, ਵਿਕਾਸ ’ਚ ਮਿਲੇਗੀ ਮਦਦ
NEXT STORY