ਬਿਜ਼ਨੈੱਸ ਡੈਸਕ : ਇਨ੍ਹੀਂ ਦਿਨੀਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ ਜਸ਼ਨ ਦਾ ਮਾਹੌਲ ਹੈ। ਘਰ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਿਆਰੀਆਂ ਗੁਜਰਾਤ ਦੇ ਜਾਮਨਗਰ ਵਿੱਚ ਚੱਲ ਰਹੀਆਂ ਹਨ। ਅਨੰਤ ਅੰਬਾਨੀ ਰਾਧਿਕਾ ਮਰਚੈਂਟ ਨਾਲ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਇਨ੍ਹਾਂ ਦਿਨਾਂ ਪ੍ਰੀ-ਵੈਡਿੰਗ ਸਮਾਰੋਹ ਨੂੰ ਲੈ ਕੇ ਉਤਸ਼ਾਹਿਤ ਹੈ। ਪ੍ਰੀ-ਵੈਡਿੰਗ ਸੈਰੇਮਨੀ ਤੋਂ ਪਹਿਲਾਂ ਅਨੰਤ ਅੰਬਾਨੀ ਇਕ ਵੱਖਰੇ ਰੂਪ 'ਚ ਨਜ਼ਰ ਆਏ ਹਨ, ਉਨ੍ਹਾਂ ਨੇ ਖੁਦ ਜੰਗਲੀ ਜਾਨਵਰਾਂ ਪ੍ਰਤੀ ਆਪਣੇ ਪਿਆਰ ਅਤੇ ਉਨ੍ਹਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰੀ-ਵੈਡਿੰਗ ਦੇ ਫੰਕਸ਼ਨ ਦੌਰਾਨ ਵਨਤਾਰਾ (Vantara) ਪ੍ਰੋਗਰਾਮ ਵੀ ਲਾਂਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਵਨਤਾਰਾ ਅਨੰਤ ਅੰਬਾਨੀ ਦੀ ਇੱਕ ਪਹਿਲਕਦਮੀ
ਵਨਤਾਰਾ ਅਨੰਤ ਅੰਬਾਨੀ ਦੀ ਇੱਕ ਪਹਿਲਕਦਮੀ ਹੈ, ਜਿਸ ਵਿੱਚ ਜਾਨਵਰਾਂ ਨੂੰ ਬਚਾਇਆ ਜਾਵੇਗਾ, ਦੇਖਭਾਲ ਕੀਤੀ ਜਾਵੇਗੀ, ਮੁੜ ਵਸੇਬਾ ਅਤੇ ਇਲਾਜ ਕੀਤਾ ਜਾਵੇਗਾ। ਵਨਤਾਰਾ ਪ੍ਰੋਗਰਾਮ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ। ਇਹ ਜਾਮਨਗਰ ਵਿੱਚ ਰਿਲਾਇੰਸ ਦੇ ਰਿਫਾਇਨਰੀ ਕੰਪਲੈਕਸ ਵਿੱਚ ਸਥਿਤ 3000 ਏਕੜ ਦੀ ਗ੍ਰੀਨ ਬੈਲਟ ਵਿੱਚ ਬਣਾਇਆ ਗਿਆ ਹੈ। ਇਸ ਗ੍ਰੀਨ ਬੈਲਟ ਵਿੱਚ ਜਾਨਵਰਾਂ ਨੂੰ ਜੰਗਲ ਵਰਗਾ ਵਾਤਾਵਰਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਇੱਥੇ ਉਹਨਾਂ ਨੂੰ ਆਪਣੇ ਘਰ ਵਰਗਾ ਮਹਿਸੂਸ ਹੋਵੇ।
ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ
ਜੰਗਲੀ ਜਾਨਵਰਾਂ ਲਈ ਸਥਾਪਿਤ ਕੀਤੇ 'ਵਨਤਾਰਾ' ਦੀਆਂ ਜਾਣੋ ਖ਼ਾਸ ਗੱਲ਼ਾਂ
ਅਨੰਤ ਅੰਬਾਨੀ ਨੇ ਜੰਗਲੀ ਜਾਨਵਰਾਂ ਲਈ ਸਥਾਪਿਤ ਕੀਤੇ 'ਵਨਤਾਰਾ' ਬਾਰੇ ਦੱਸਿਆ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਬਚਾਅ ਕੇਂਦਰ ਹੈ। ਇਹ ਮੇਰਾ ਸ਼ੌਕ ਹੈ। ਬੇਜ਼ੁਬਾਨਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਜਾਨਵਰਾਂ ਦੀ ਸੇਵਾ ਕਰਨ ਦੀ ਇਹ ਸਿੱਖਿਆ ਮੈਨੂੰ ਆਪਣੀ ਮਾਂ ਤੋਂ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ 'ਮੇਰੀ ਮਾਂ (ਨੀਤਾ ਅੰਬਾਨੀ) ਨੇ ਜਾਮਨਗਰ 'ਚ 1000 ਏਕੜ ਦਾ ਜੰਗਲ ਖੜ੍ਹਾ ਕੀਤਾ। ਮਾਂ ਨੇ 1995 ਤੋਂ ਬਾਅਦ ਬਹੁਤ ਮਿਹਨਤ ਕੀਤੀ ਹੈ। ਮਾਂ ਨੇ ਜਾਮਨਗਰ ਵਿੱਚ ਇੱਕ ਟਾਊਨਸ਼ਿੱਪ ਬਣਵਾਇਆ, ਜਿਥੇ ਉਨ੍ਹਾਂ ਨੇ 8.5 ਕਰੋੜ ਰੁੱਖ ਲਗਾਏ ਹਨ। ਜਾਮਨਗਰ ਵਿੱਚ ਅੱਜ ਦੁਨੀਆ ਦਾ ਸਭ ਤੋਂ ਵੱਡਾ ਅੰਬਾਂ ਦਾ ਬਾਗ ਹੈ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ
ਅਨੰਤ ਅੰਬਾਨੀ ਨੇ ਆਪਣੇ ਸ਼ੌਕ ਨੂੰ ਦਿੱਤਾ ਪ੍ਰਾਜੈਕਟ ਦਾ ਰੂਪ
ਰਿਲਾਇੰਸ ਇੰਡਸਟਰੀਜ਼ ਅਤੇ ਰਿਲਾਇੰਸ ਫਾਊਂਡੇਸ਼ਨ ਦੇ ਬੋਰਡ 'ਚ ਡਾਇਰੈਕਟਰ ਅਨੰਤ ਅੰਬਾਨੀ ਨੇ ਇਸ ਪ੍ਰਾਜੈਕਟ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵਨਤਾਰਾ ਪ੍ਰੋਗਰਾਮ ਲਈ ਪਸ਼ੂਆਂ ਲਈ ਵਧੀਆ ਸਿਹਤ ਸੰਭਾਲ, ਹਸਪਤਾਲ, ਖੋਜ ਅਤੇ ਅਕਾਦਮਿਕ ਕੇਂਦਰ ਖੋਲ੍ਹੇ ਹਨ। ਇਸ ਕਾਰਜ ਦੇ ਕਾਰਨ ਉਹਨਾਂ ਨੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨਾਲ ਹੱਥ ਮਿਲਾਇਆ ਹੈ। ਵਨਤਾਰਾ ਪ੍ਰੋਗਰਾਮ ਦੇ ਤਹਿਤ ਪਿਛਲੇ ਕੁਝ ਸਾਲਾਂ ਵਿੱਚ 200 ਤੋਂ ਵੱਧ ਹਾਥੀਆਂ, ਜਾਨਵਰਾਂ, ਪੰਛੀਆਂ ਅਤੇ ਰੀਂਗਣ ਵਾਲੇ ਜੀਵਾਂ ਨੂੰ ਬਚਾਇਆ ਗਿਆ ਹੈ। ਹੁਣ ਗੈਂਡਿਆਂ, ਚੀਤੇ ਅਤੇ ਮਗਰਮੱਛਾਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਵਨਤਾਰਾ ਨੇ ਮੈਕਸੀਕੋ ਅਤੇ ਵੈਨੇਜ਼ੁਏਲਾ ਵਿੱਚ ਵੀ ਬਚਾਅ ਮਿਸ਼ਨ ਚਲਾਏ ਹਨ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ
ਜਾਨਵਰਾਂ ਨੂੰ ਬਚਾਉਣ ਦੀ ਕਰਾਂਗੇ ਪੂਰੀ ਕੋਸ਼ਿਸ਼
ਇਸ ਮੌਕੇ ਅਨੰਤ ਅੰਬਾਨੀ ਨੇ ਕਿਹਾ ਕਿ ਅਸੀਂ ਖ਼ਤਰਨਾਕ ਸਥਿਤੀਆਂ ਦਾ ਸਾਹਮਣਾ ਕਰ ਰਹੇ ਜਾਨਵਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਪ੍ਰਾਜੈਕਟ ਤਹਿਤ ਉਹ ਉਨ੍ਹਾਂ ਦੇ ਰਹਿਣ-ਸਹਿਣ ਦਾ ਵੀ ਵਧੀਆ ਪ੍ਰਬੰਧ ਕਰਨਗੇ। ਅੱਜ ਵਨਤਾਰਾ ਵਿੱਚ 200 ਹਾਥੀ, 300 ਚੀਤੇ, 300 ਹਿਰਨ, 1200 ਤੋਂ ਵੱਧ ਮਗਰਮੱਛ, ਸੱਪ, ਕੱਛੂ, ਬਾਘ, ਸ਼ੇਰ ਅਤੇ ਜੈਗੁਆਰ ਸ਼ਾਮਲ ਹਨ।
ਵਨਤਾਰਾ ਵਿੱਚ ਹੋਵੇਗਾ ਅਤਿ ਆਧੁਨਿਕ ਹਾਥੀ ਕੇਂਦਰ
3000 ਏਕੜ ਵਿੱਚ ਫੈਲੇ ਵਨਤਾਰਾ ਵਿੱਚ ਇੱਕ ਅਤਿ ਆਧੁਨਿਕ ਹਾਥੀ ਕੇਂਦਰ ਵੀ ਹੋਵੇਗਾ। ਇਸ ਵਿੱਚ ਹਾਥੀਆਂ ਦੇ ਗਠੀਏ ਦੇ ਇਲਾਜ ਲਈ ਇੱਕ ਹਾਈਡ੍ਰੋਥੈਰੇਪੀ ਪੂਲ, ਵਾਟਰ ਬਾਡੀ ਅਤੇ ਇੱਕ ਜੈਕੂਜ਼ੀ ਵੀ ਹੋਵੇਗੀ। ਇੱਥੇ 500 ਸਿੱਖਿਅਤ ਲੋਕ ਹਾਥੀਆਂ ਦੀ ਦੇਖਭਾਲ ਕਰਨਗੇ। ਇਸ ਵਿਚ 25 ਹਜ਼ਾਰ ਵਰਗ ਫੁੱਟ ਦਾ ਹਸਪਤਾਲ ਵੀ ਬਣੇਗਾ। ਇਸ ਵਿੱਚ ਹਰ ਤਰ੍ਹਾਂ ਦਾ ਆਧੁਨਿਕ ਉਪਕਰਨ ਵੀ ਉਪਲਬਧ ਹੋਵੇਗਾ, ਜਿਸ ਰਾਹੀਂ ਜਾਨਵਰਾਂ ਦੀ ਸਰਜਰੀ ਕੀਤੀ ਜਾ ਸਕੇਗੀ। 14 ਹਜ਼ਾਰ ਵਰਗ ਫੁੱਟ ਦੀ ਵਿਸ਼ੇਸ਼ ਰਸੋਈ ਵੀ ਹੋਵੇਗੀ। ਦੱਸ ਦੇਈਏ ਕਿ ਇਹ ਕੇਂਦਰ ਨੇ ਹੁਣ ਤੱਕ ਕਰੀਬ 200 ਜ਼ਖ਼ਮੀ ਚੀਤੇ ਅਤੇ 1000 ਤੋਂ ਵੱਧ ਮਗਰਮੱਛਾਂ ਨੂੰ ਬਚਾ ਚੁੱਕਿਆ ਹੈ। ਇੱਥੇ ਇੱਕ ਹਸਪਤਾਲ ਅਤੇ ਮੈਡੀਕਲ ਖੋਜ ਕੇਂਦਰ ਵੀ ਹੈ, ਜਿੱਥੇ 7 ਅਜਿਹੀਆਂ ਪ੍ਰਜਾਤੀਆਂ ਨੂੰ ਰੱਖਿਆ ਗਿਆ ਹੈ ਜੋ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਚੁੱਕੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੰਤ-ਰਾਧਿਕਾ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਆਏ ਬਿੱਲ ਗੇਟਸ ਨੇ ਸ਼ੇਅਰ ਕੀਤੀ ਇਹ ਸ਼ਾਨਦਾਰ Video
NEXT STORY