ਨਵੀਂ ਦਿੱਲੀ,(ਵਾਰਤਾ)— ਕੌਮਾਂਤਰੀ ਪੱਧਰ 'ਤੇ ਰਹੀ ਗਿਰਾਵਟ ਦੇ ਬਾਵਜੂਦ ਘਰੇਲੂ ਗਹਿਣਾ ਮੰਗ ਬਣੀ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨਾ 20 ਰੁਪਏ ਚਮਕ ਕੇ 31,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।ਹਾਲਾਂਕਿ, ਉਦਯੋਗਿਕ ਮੰਗ ਸੁਸਤ ਰਹਿਣ ਨਾਲ ਚਾਂਦੀ 300 ਰੁਪਏ ਡਿੱਗ ਕੇ 39,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਚਾਂਦੀ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਰਹੀ।ਚਾਂਦੀ ਵਾਇਦਾ ਵੀ 150 ਰੁਪਏ ਦੀ ਗਿਰਾਵਟ ਨਾਲ 38,450 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਕੌਮਾਂਤਰੀ ਪੱਧਰ 'ਤੇ ਸੋਨੇ ਵਿੱਚ ਗਿਰਾਵਟ ਦਾ ਰੁਖ਼ ਰਿਹਾ।
ਲੰਡਨ ਦਾ ਸੋਨਾ ਹਾਜ਼ਰ 1.30 ਡਾਲਰ ਡਿੱਗ ਕੇ 1,334.20 ਡਾਲਰ ਪ੍ਰਤੀ ਔਂਸ ਦੇ ਮੁੱਲ 'ਤੇ ਵਿਕਿਆ।ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 2.3 ਡਾਲਰ ਦੀ ਗਿਰਾਵਟ ਨਾਲ 1,335 ਡਾਲਰ ਪ੍ਰਤੀ ਔਂਸ ਬੋਲਿਆ ਗਿਆ।ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਕੌਮਾਂਤਰੀ ਪੱਧਰ 'ਤੇ ਸੋਨਾ ਸਸਤਾ ਹੋਇਆ ਹੈ ਪਰ ਸਥਾਨਕ ਬਾਜ਼ਾਰ ਵਿੱਚ ਗਹਿਣਾ ਮੰਗ ਬਣੀ ਹੋਈ ਹੈ, ਜਿਸ ਨਾਲ ਇਸ ਦੀ ਚਮਕ ਬਰਕਰਾਰ ਹੈ।ਕੌਮਾਂਤਰੀ ਬਾਜ਼ਾਰ ਵਿੱਚ ਚਾਂਦੀ ਹਾਜ਼ਰ ਵੀ 0.17 ਡਾਲਰ ਦੀ ਗਿਰਾਵਟ ਨਾਲ 16.72 ਡਾਲਰ ਪ੍ਰਤੀ ਔਂਸ 'ਤੇ ਰਹੀ।ਸੋਨੇ ਵਿੱਚ ਦੋ ਦਿਨ ਦੀ ਸਥਿਰਤਾ ਦੇ ਬਾਅਦ ਤੇਜ਼ੀ ਆਈ ਹੈ।ਵਿਆਹਾਂ-ਸ਼ਾਦੀਆਂ ਲਈ ਗਹਿਣਾ ਮੰਗ ਨਿਕਲਣ ਨਾਲ ਸੋਨਾ ਸਟੈਂਡਰਡ 20 ਰੁਪਏ ਵਧ ਕੇ 31,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।ਸੋਨਾ ਭਟੂਰ ਵੀ ਇੰਨੀ ਹੀ ਤੇਜ਼ੀ ਦੇ ਨਾਲ 31,120 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਟਿਕੀ ਰਹੀ।
ਐਵਰੇਡੀ ਮੁਨਾਫਾ ਘਟਿਆ ਅਤੇ ਆਮਦਨ ਵਧੀ
NEXT STORY