ਮੁੰਬਈ : ਭਾਰਤ ਦੀ ਆਰਥਿਕ ਸਥਿਤੀ 'ਚ ਬਦਲਾਅ ਹੋ ਰਿਹਾ ਹੈ। ਪਿਛਲੇ ਤਿੰਨ ਸਾਲਾਂ 'ਚ ਪਹਿਲੀ ਵਾਰ ਬੈਂਕਿੰਗ ਪ੍ਰਣਾਲੀ 'ਚ ਨਕਦੀ ਦਾ ਪ੍ਰਵਾਹ ਘਟਣਾ ਸ਼ੁਰੂ ਹੋਇਆ ਹੈ। ਇਸ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਰੋਜ਼ਾਨਾ ਸੰਚਾਲਨ ਅੰਕੜਿਆਂ ਤੋਂ ਮਿਲਦੀ ਹੈ। RBI ਦੇ ਮਨੀ ਮਾਰਕੀਟ ਸੰਚਾਲਨ ਦੇ ਰੋਜ਼ਾਨਾ ਅੰਕੜੇ ਦਰਸਾਉਂਦੇ ਹਨ ਕਿ ਕੇਂਦਰੀ ਬੈਂਕ 2019 ਤੋਂ ਬਾਅਦ 20 ਸਤੰਬਰ ਤੱਕ ਬੈਂਕਿੰਗ ਪ੍ਰਣਾਲੀ ਵਿੱਚ 21,873.43 ਕਰੋੜ ਰੁਪਏ ਦੀ ਨਕਦ ਰਾਸ਼ੀ ਜਮ੍ਹਾਂ ਕਰਵਾਈ ਜੋ ਸਭ ਤੋਂ ਵੱਧ ਹੈ। ਮੁਦਰਾ ਬਾਜ਼ਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੇ ਵਪਾਰਕ ਬੈਂਕ ਆਰ.ਬੀ.ਆਈ. ਕੋਲ ਆਪਣੀ ਵਾਧੂ ਨਕਦੀ ਜਮ੍ਹਾ ਕਰ ਰਹੇ ਸਨ ਹੁਣ ਉਨ੍ਹਾਂ ਨੂੰ ਉਧਾਰ ਲੈਣਾ ਪੈ ਰਿਹਾ ਹੈ। ਉਹ ਆਰਬੀਆਈ ਤੋਂ 5.65 ਫ਼ੀਸਦੀ ਵਿਆਜ 'ਤੇ ਉਧਾਰ ਲੈ ਰਹੇ ਹਨ।
ਮੁਦਰਾ ਬਾਜ਼ਾਰ ਦੀਆਂ ਵਿਆਜ ਦਰਾਂ ਵਧਣ ਤੋਂ ਪਤਾ ਲੱਗਦਾ ਹੈ ਕਿ ਨਕਦੀ ਕਮੀ ਹੋਈ ਹੈ। ਇੰਟਰ-ਬੈਂਕ ਕਾਲ ਮਨੀ ਦਰ ਯਾਨੀ ਬੈਂਕਾਂ ਦੀ ਆਪਸੀ ਉਧਾਰ ਦਰ ਪਿਛਲੇ ਕੁਝ ਦਿਨਾਂ ਵਿੱਚ ਵਧ ਕੇ 5.85 ਫ਼ੀਸਦੀ ਹੋ ਗਈ ਹੈ, ਜੋ ਪਿਛਲੇ ਤਿੰਨ ਸਾਲਾਂ ਵਿੱਚ ਸਭ ਤੋਂ ਉੱਚੀ ਦਰ ਹੈ। ਵੇਟਿਡ ਔਸਤ ਕਾਲ ਦਰ (WACR) ਵੀ ਵਧ ਕੇ ਲਗਭਗ 5.50 ਫ਼ੀਸਦੀ ਹੋ ਗਈ ਹੈ। ਕੁਝ ਮਹੀਨੇ ਪਹਿਲਾਂ WACR ਲਗਭਗ 4.80 ਫ਼ੀਸਦੀ ਸੀ ਅਤੇ ਰੈਪੋ ਦਰ ਤੋਂ ਘੱਟ ਸੀ। ਪਰ ਹੁਣ ਕਾਲ ਰੇਟ ਰੈਪੋ ਰੇਟ ਤੋਂ ਵੱਧ ਹੈ। ਰੈਪੋ ਰੇਟ ਇਸ ਸਮੇਂ 5.40 ਫੀਸਦੀ 'ਤੇ ਹੈ। ਕੇਂਦਰ ਦੁਆਰਾ ਜਾਰੀ 364-ਦਿਨਾਂ ਦੇ ਖਜ਼ਾਨਾ ਬਿੱਲਾਂ ਲਈ ਕੱਟਆਫ ਉਪਜ ਇਸ ਤਿਮਾਹੀ ਵਿੱਚ ਹੁਣ ਤੱਕ 51 ਅਧਾਰ ਅੰਕ ਵਧ ਗਈ ਹੈ। ਮੁਦਰਾ ਨੀਤੀ ਦੀਆਂ ਦਰਾਂ ਵਧਣ ਕਾਰਨ ਕਰਜ਼ੇ ਦੀਆਂ ਦਰਾਂ 'ਚ ਵੀ ਵਾਧਾ ਹੋਇਆ ਹੈ।
ਐਡਵਾਂਸ ਟੈਕਸ ਭੁਗਤਾਨਾਂ ਦੇ ਨਤੀਜੇ ਵਜੋਂ ਬੈਂਕਾਂ ਤੋਂ ਵੱਡੀ ਮਾਤਰਾ 'ਚ ਨਕਦ ਰਾਸ਼ੀ ਕਢਵਾਈ ਗਈ ਹੈ ਜਿਸ ਨਾਲ ਨਕਦੀ 'ਚ ਕਮੀ ਆਈ ਹੈ। ਕੋਵਿਡ ਸੰਕਟ ਦੌਰਾਨ ਗਾਹਕਾਂ ਦੀਆਂ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਬੈਂਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਰ.ਬੀ.ਆਈ. ਨੇ ਨਕਦੀ ਦੀ ਉਪਲਬਧਤਾ ਨੂੰ ਵਧਾਉਣਾ ਸ਼ੁਰੂ ਕੀਤਾ। ਪਿਛਲੇ ਦੋ ਸਾਲਾਂ ਵਿੱਚ ਬੈਂਕਿੰਗ ਪ੍ਰਣਾਲੀ ਵਿੱਚ ਸਭ ਤੋਂ ਵੱਧ ਨਕਦੀ 10 ਲੱਖ ਕਰੋੜ ਰੁਪਏ ਦਾ ਨਿਕਾਸ ਹੋਇਆ ਹੈ।
ਦਿੱਲੀ-ਸ਼ਿਮਲਾ ਉਡਾਣ ਦਾ ਟਰਾਇਲ ਰਿਹਾ ਸਫ਼ਲ, ਇਸ ਦਿਨ ਸ਼ੁਰੂ ਹੋਵੇਗੀ ਸੇਵਾ
NEXT STORY