ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਦਨ ਵਿੱਚ ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਨਿਰਮਲਾ ਸੀਤਾਰਮਨ ਨੇ ਮੱਧ ਵਰਗ ਦੇ ਲੋਕਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਹੁਣ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਸਰਕਾਰ ਦੇ ਇਸ ਫੈਸਲੇ ਤੋਂ ਦੇਸ਼ ਦੇ ਲੱਖਾਂ ਲੋਕ ਬਹੁਤ ਖੁਸ਼ ਹਨ।
ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਤਨਖਾਹ 12 ਲੱਖ ਰੁਪਏ ਹੈ ਅਤੇ ਉਹ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਦਾ ਹੈ, ਤਾਂ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਇਕ ਰੁਪਏ ਦਾ ਵੀ ਟੈਕਸ ਦੇਣ ਦੀ ਲੋੜ ਨਹੀਂ ਹੈ। ਪਰ ਜੇਕਰ ਤੁਹਾਡੀ ਆਮਦਨ 12 ਲੱਖ 75 ਹਜ਼ਾਰ ਰੁਪਏ ਹੈ ਤਾਂ ਵੀ ਤੁਹਾਨੂੰ '0' ਟੈਕਸ ਦੇਣਾ ਪਵੇਗਾ, ਕਿਉਂਕਿ 12 ਲੱਖ ਰੁਪਏ ਤੋਂ ਉੱਪਰ ਤੁਹਾਨੂੰ 75000 ਰੁਪਏ ਦੀ ਸਟੈਂਡਰਡ ਡਿਡਕਸ਼ਨ ਦਾ ਲਾਭ ਮਿਲੇਗਾ। ਅਜਿਹੇ 'ਚ 12 ਲੱਖ 75 ਹਜ਼ਾਰ ਰੁਪਏ 'ਤੇ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦੀ ਸਾਲਾਨਾ ਆਮਦਨ 12 ਲੱਖ 75 ਹਜ਼ਾਰ ਰੁਪਏ ਹੈ, ਉਨ੍ਹਾਂ ਨੂੰ ਇਕ ਰੁਪਏ ਦਾ ਵੀ ਟੈਕਸ ਨਹੀਂ ਦੇਣਾ ਪਵੇਗਾ।
ਨਵੇਂ ਟੈਕਸ ਨਿਯਮਾਂ ਤਹਿਤ 0-12 ਲੱਖ ਰੁਪਏ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। 12 ਤੋਂ 15 ਲੱਖ ਰੁਪਏ ਦੀ ਆਮਦਨ 'ਤੇ 15 ਫੀਸਦੀ ਟੈਕਸ ਲੱਗੇਗਾ। 15 ਤੋਂ 20 ਲੱਖ ਰੁਪਏ ਦੀ ਆਮਦਨ 'ਤੇ ਟੈਕਸ ਚਾਰਜ 20 ਫੀਸਦੀ ਹੈ। ਜਦਕਿ 20 ਤੋਂ 25 ਲੱਖ ਰੁਪਏ ਦੀ ਆਮਦਨ 'ਤੇ 25 ਫੀਸਦੀ ਟੈਕਸ ਲੱਗੇਗਾ।
12 ਲੱਖ ਤੱਕ ਦੀ ਆਮਦਨ ’ਤੇ ਨਹੀਂ ਲੱਗੇਗਾ ਕੋਈ ਇਨਕਮ ਟੈਕਸ
12-15 ਲੱਖ ਤੱਕ ਦੀ ਆਮਦਨ ’ਤੇ 15 ਫੀਸਦ ਟੈਕਸ
15 ਤੋਂ 20 ਲੱਖ ਰੁਪਏ ਦੀ ਆਮਦਨ ’ਤੇ 20 ਫੀਸਦ ਟੈਕਸ
20 ਤੋਂ 25 ਲੱਖ ਰੁਪਏ ਦੀ ਆਮਦਨ ’ਤੇ 25 ਫੀਸਦ ਟੈਕਸ
25 ਲੱਖ ਤੋਂ ਵੱਧ ਦੀ ਆਮਦਨ ’ਤੇ 30 ਫੀਸਦ ਤੱਕ ਲੱਗੇਗਾ ਟੈਕਸ
ਸੀਨੀਅਰ ਸਿਟੀਜ਼ਨ ਨਾਗਰਿਕਾਂ ਨੂੰ ਟੈਕਸ ਛੋਟ ਵਧਾਈ
ਬਜ਼ੁਰਗਾਂ ਲਈ ਵਿਆਜ ਟੈਕਸ ’ਚ ਦਿੱਤੀ ਛੋਟ
ਬਜ਼ੁਰਗਾਂ ਲਈ ਟੈਕਸ ਲਈ ਛੋਟ 1 ਲੱਖ ਤੱਕ
TDS ਦੀ ਸੀਮਾ 6 ਲੱਖ ਤੱਕ ਕੀਤੀ ਗਈ
ਇਸ ਤੋਂ ਪਹਿਲਾਂ 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗਦਾ ਸੀ। ਇਸ ਤੋਂ ਇਲਾਵਾ ਸਟੈਂਡਰਡ ਡਿਡਕਸ਼ਨ 'ਤੇ 75 ਹਜ਼ਾਰ ਰੁਪਏ ਦੀ ਰਾਹਤ ਦਿੱਤੀ ਗਈ ਹੈ। ਇਸ ਐਲਾਨ ਨਾਲ ਹੁਣ 13 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਜੇਕਰ ਕੋਈ ਵਿਅਕਤੀ 12 ਲੱਖ ਰੁਪਏ ਸਾਲਾਨਾ ਕਮਾ ਰਿਹਾ ਹੈ ਤਾਂ ਉਸ ਨੂੰ ਬਜਟ ਦੇ ਐਲਾਨ ਤੋਂ ਬਾਅਦ 80 ਹਜ਼ਾਰ ਰੁਪਏ ਦਾ ਟੈਕਸ ਲਾਭ ਮਿਲੇਗਾ। ਇਸ ਦੇ ਨਾਲ ਹੀ 18 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਹੁਣ 1 ਲੱਖ ਰੁਪਏ ਦਾ ਟੈਕਸ ਲਾਭ ਮਿਲੇਗਾ। 25 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਹੁਣ 1.10 ਲੱਖ ਰੁਪਏ ਤੱਕ ਦਾ ਟੈਕਸ ਲਾਭ ਮਿਲੇਗਾ।
ਟੈਕਸ ਛੋਟ ਤੋਂ ਕਿੰਨਾ ਲਾਭ
ਕਮਾਈ ਟੈਕਸ ਕਟੌਤੀ ਦਾ ਲਾਭ
8 ਲੱਖ 30 ਹਜ਼ਾਰ ਰੁਪਏ
9 ਲੱਖ 40 ਹਜ਼ਾਰ ਰੁਪਏ
10 ਲੱਖ 50 ਹਜ਼ਾਰ ਰੁਪਏ
11 ਲੱਖ 65 ਹਜ਼ਾਰ ਰੁਪਏ
12 ਲੱਖ 80 ਹਜ਼ਾਰ ਰੁਪਏ
18 ਲੱਖ 70 ਹਜ਼ਾਰ ਰੁਪਏ
20 ਲੱਖ 90 ਹਜ਼ਾਰ ਰੁਪਏ
25 ਲੱਖ 1.10 ਲੱਖ ਰੁਪਏ
ਪੁਰਾਣੇ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੁਰਾਣੇ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਪਹਿਲਾਂ ਵਾਂਗ ਪੁਰਾਣੇ ਟੈਕਸ ਸਲੈਬ 'ਚ 5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੈ। 50 ਹਜ਼ਾਰ ਰੁਪਏ ਦੀ ਸਟੈਂਡਰਡ ਡਿਡਕਸ਼ਨ ਵੀ ਹੈ।
ਪੁਰਾਣੀ ਟੈਕਸ ਪ੍ਰਣਾਲੀ ਟੈਕਸ ਸਲੈਬ
- 0 ਤੋਂ 2.5 ਲੱਖ ਰੁਪਏ ਦੀ ਆਮਦਨ 'ਤੇ: 0%
- 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦੀ ਆਮਦਨ 'ਤੇ: 5%
- 05 ਲੱਖ ਰੁਪਏ ਤੋਂ 10 ਲੱਖ ਰੁਪਏ ਦੀ ਆਮਦਨ: 20%
- 10 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ: 30%
ਅਗਲੇ ਹਫ਼ਤੇ ਤੋਂ ਨਵਾਂ ਟੈਕਸ ਬਿੱਲ
ਬਜਟ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕੀਤਾ ਅਤੇ 12 ਲੱਖ ਰੁਪਏ ਦੀ ਆਮਦਨ 'ਤੇ 0 ਟੈਕਸ ਦਾ ਪ੍ਰਸਤਾਵ ਰੱਖਿਆ। ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਨਵੇਂ ਟੈਕਸ ਬਿੱਲ ਦਾ ਐਲਾਨ ਕੀਤਾ ਸੀ, ਜੋ ਅਗਲੇ ਹਫਤੇ ਤੋਂ ਆਵੇਗਾ। ਹਾਲਾਂਕਿ ਵਿੱਤ ਮੰਤਰੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ।
ਬਜਟ ਦੌਰਾਨ ਸੈਂਸੈਕਸ ਡਿੱਗਿਆ, ਦਿਨ ਦੇ ਉੱਚੇ ਪੱਧਰ ਤੋਂ 759 ਅੰਕ ਟੁੱਟਿਆ ਤੇ ਨਿਫਟੀ 23,440 ਦੇ ਪੱਧਰ 'ਤੇ
NEXT STORY