helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAR 06, 2025
ਸਰੀਰ 'ਤੇ ਟੇਪ ਨਾਲ ਬੰਨ੍ਹ ਕੇ ਲਿਆਉਂਦੀ ਸੀ...
M4 ਚਿੱਪ ਨਾਲ ਲਾਂਚ ਹੋਇਆ Apple ਦਾ ਨਵਾਂ MacBook...
ਝੋਲਾਛਾਪ ਡਾਕਟਰਾਂ ਦੀ ਲਾਪਰਵਾਹੀ ਨਾਲ 2 ਬੱਚੀਆਂ ਦੀ...
ਮੁੰਬਈ 'ਚ ਇੱਥੇ ਖੁੱਲ੍ਹੇਗਾ Tesla ਦਾ ਪਹਿਲਾ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) 'ਚ 20 ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦੀ ਆਗਿਆ ਦੇਣ ਦਾ ਫ਼ੈਸਲਾ ਲਿਆ ਹੈ। ਸਰਕਾਰ ਜਨਤਕ ਖੇਤਰ ਦੇ ਬੈਕਾਂ ਦੀ ਤਰਜ 'ਤੇ ਅਜਿਹਾ ਕਰੇਗੀ ਤੇ ਇਸ ਦਿਸ਼ਾ 'ਚ ਅੱਗੇ ਵਧਣ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) 'ਚ ਸੰਸ਼ੋਧਨ ਕਰੇਗੀ। ਇਸ ਸੰਸ਼ੋਧਨ ਤੋਂ ਬਾਅਦ ਮਾਰਚ 'ਚ ਐੱਲ.ਆਈ.ਸੀ. ਦੇ ਸ਼ੁਰੂਆਤੀ ਜਨਤਕ ਨਿਰਗਮ (ਐੱਲ.ਆਈ.ਸੀ.) ਤੋਂ ਪਹਿਲਾਂ ਇਸ 'ਚ ਵਿਦੇਸ਼ੀ ਵਿਨਿਵੇਸ਼ ਨੂੰ ਵਾਧਾ ਦੇਣ ਦਾ ਖਾਕਾ ਤਿਆਰ ਹੋ ਜਾਵੇਗਾ। ਇਸ ਦੇ ਬਾਰੇ 'ਚ ਇਕ ਅਧਿਕਾਰੀ ਨੇ ਕਿਹਾ ਕਿ ਵਿੱਤੀ ਸੇਵਾ ਵਿਭਾਗ (ਡੀ.ਐੱਫ.ਐੱਸ) ਅਤੇ ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੇ ਉਦਯੋਗ ਅਤੇ ਅੰਤਰਿਕ ਵਪਾਰ ਤਰੱਕੀ (ਡੀ.ਪੀ.ਆਈ.ਆਈ.ਟੀ.) ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਐੱਫ.ਡੀ.ਆਈ. ਨੀਤੀ 'ਚ ਸੰਸ਼ੋਧਨ ਦਾ ਫ਼ੈਸਲਾ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸੰਸ਼ੋਧਨ 'ਚ 'ਬਾਡੀ ਕਾਰਪੋਰੇਟ' 'ਚ ਐੱਫ.ਡੀ.ਆਈ. ਦੀ ਆਗਿਆ ਦਾ ਪ੍ਰਤੀਬੰਧ ਹੋਵੇਗਾ। ਮੌਜੂਦਾ ਐੱਫ.ਡੀ.ਆਈ ਨੀਤੀ ਅਨੁਸਾਰ ਸਿਰਫ ਕੰਪਨੀਆਂ 'ਚ ਹੀ ਵਿਦੇਸ਼ੀ ਨਿਵੇਸ਼ ਦੀ ਆਗਿਆ ਹੈ ਪਰ ਕਿਸੇ ਨਿਗਮ 'ਚ ਇਸ ਦੀ ਆਗਿਆ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਐੱਲ.ਆਈ.ਸੀ. 'ਚ ਨਿਵੇਸ਼ ਦੀ ਆਗਿਆ ਦੇਣ ਲਈ ਐੱਫ.ਡੀ.ਆਈ. ਨੀਤੀ 'ਚ ਕਮਿਸ਼ਨ ਪ੍ਰੀਭਾਸ਼ਾ ਸ਼ਾਮਲ ਕੀਤੀ ਜਾਵੇਗੀ। ਬਾਡੀ ਕਾਰਪੋਰੇਟ ਅਜਿਹੀ ਇਕਾਈ ਹੁੰਦੀ ਹੈ ਜਿਸ 'ਚ ਇਸ ਨੂੰ ਤਿਆਰੀ ਕਰਨ ਵਾਲੇ ਵਿਅਕਤੀਆਂ ਤੋਂ ਇਲਾਵਾ ਇਕ ਦੀ ਵੱਖਰੀ ਕਾਨੂੰਨੀ ਮੌਜੂਦਗੀ ਹੁੰਦੀ ਹੈ। ਫੇਮਾ ਨਿਯਮਾਂ ਦੇ ਤਹਿਤ ਕੰਪਨੀਆਂ 'ਚ ਨਿਵੇਸ਼ ਦੀ ਆਗਿਆ ਹੈ ਪਰ ਇਸ 'ਚ ਬਾਡੀ ਕਾਰਪੋਰੇਟ 'ਚ ਵਿਦੇਸ਼ੀ ਨਿਵੇਸ਼ ਦੀ ਆਗਿਆ ਦਾ ਜ਼ਿਕਰ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਇਸ ਕਾਰਨ ਕਰਕੇ ਐੱਫ.ਡੀ.ਆਈ. ਨੀਤੀ 'ਚ ਸੰਸ਼ੋਧਨ ਕੀਤਾ ਜਾਵੇਗਾ। ਵਿਦੇਸ਼ੀ ਨਿਵੇਸ਼ ਦੀ ਸੀਮਾ 'ਚ ਬਦਲਾਅ ਨਾਲ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਲਈ ਰਸਤਾ ਖੁੱਲ੍ਹ ਜਾਵੇਗਾ, ਜੋ ਐੱਲ ਆਈ.ਸੀ. ਦੇ ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ.) 'ਚ ਨਿਵੇਸ਼ ਕਰਨਾ ਚਾਹੁੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਐੱਲ.ਆਈ.ਸੀ. ਦਾ ਆਈ.ਪੀ.ਓ. ਦੇਸ਼ ਦਾ ਸਭ ਤੋਂ ਵੱਡਾ ਆਈ.ਪੀ.ਓ. ਹੋਵੇਗਾ। ਸਰਕਾਰ ਨੂੰ ਉਮੀਦ ਹੈ ਕਿ ਐੱਲ.ਆਈ.ਸੀ. ਦਾ ਮੁੱਲਾਂਕਣ 10 ਲੱਖ ਕਰੋੜ ਰੁਪਏ ਤੱਕ ਮਾਪਿਆ ਜਾ ਸਕਦਾ ਹੈ। ਸਰਕਾਰ ਮਾਰਚ 2020 'ਚ ਇਸ ਦਾ ਆਈ.ਪੀ.ਓ. ਲਿਆਉਣਾ ਚਾਹੁੰਦੀ ਹੈ। ਐੱਲ.ਆਈ.ਸੀ. ਦੇ ਆਈ.ਪੀ.ਓ. ਨਾਲ ਸਰਕਾਰ ਨੂੰ ਵਿਨਿਵੇਸ਼ ਤੋਂ ਮਿਲਣ ਵਾਲੇ ਰਾਜਸਵ 'ਚ ਵੱਡੀ ਰਕਮ ਜੁੜਣ ਦੀ ਉਮੀਦ ਹੈ। ਇਕ ਦੂਜੇ ਅਧਿਕਾਰੀ ਨੇ ਕਿਹਾ ਹੈ ਕਿ ਡੀ.ਐੱਫ.ਐੱਸ. ਅਤੇ ਦੀਪਮ ਨੇ ਆਪਣੇ ਵਲੋਂ ਡੀ.ਪੀ.ਆਈ.ਆਈ.ਟੀ. ਨੂੰ ਜਾਣਕਾਰੀ ਸੌਂਪ ਦਿੱਤੀ ਹੈ ਅਤੇ ਉਦਯੋਗ ਵਿਭਾਗ ਐੱਫ.ਜੀ.ਆਈ. ਨੀਤੀ 'ਚ ਤਿੰਨ ਬਦਲਾਅ ਲਿਆਉਣਾ ਚਾਹੁੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਬਦਲਾਵਾਂ 'ਤੇ ਮੋਹਰ ਲਈ ਇਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। 20 ਫੀਸਦੀ ਹਿੱਸੇਦਾਰੀ ਦੀ ਆਗਿਆ ਮਿਲਣ ਨਾਲ ਜਨਤਕ ਖੇਤਰ ਦੇ ਬੈਂਕਾਂ ਵਲੋਂ ਐੱਲ.ਆਈ.ਸੀ.'ਚ ਵਿਦੇਸ਼ੀ ਨਿਵੇਸ਼ ਆਵੇਗਾ। ਹਾਲਾਂਕਿ ਬੈਂਕ ਨੂੰ ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਤੋਂ ਪਹਿਲੇ ਸਰਕਾਰ ਤੋਂ ਆਗਿਆ ਲੈਣੀ ਹੁੰਦੀ ਹੈ। ਮੌਜੂਦਾ ਐੱਫ.ਡੀ.ਆਈ. ਨੀਤੀ ਦੇ ਅਨੁਸਾਰ ਬੀਮਾ ਖੇਤਰ 'ਚ ਸਵੈ. ਮੱਧ ਨਾਲ 74 ਫੀਸਦੀ ਵਿਦੇਸ਼ੀ ਨਿਵੇਸ਼ ਦੀ ਆਗਿਆ ਲੈਣੀ ਹੈ ਪਰ ਇਹ ਨਿਯਮ ਐੱਲ.ਆਈ.ਸੀ. 'ਤੇ ਲਾਗੂ ਨਹੀਂ ਹੁੰਦਾ ਹੈ। ਸਰਕਾਰ ਨੇ ਬਜਟ 'ਚ ਐੱਲ. ਆਈ.ਸੀ. ਐਕਟ 'ਚ ਬਦਲਾਅ ਦੀ ਆਗਿਆ ਦਿੱਤੀ ਸੀ। ਇਸ ਐਕਟ ਦੇ ਤਹਿਤ ਸਰਕਾਰ ਤੋਂ ਪਰੇ ਸ਼ੇਅਰਧਾਰਕ ਐੱਲ.ਆਈ.ਸੀ. 'ਚ ਅਧਿਕਤਮ 5 ਫੀਸਦੀ ਹਿੱਸੇਦਾਰੀ ਰੱਖ ਸਕਦੇ ਹਨ।
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 221 ਅੰਕਾਂ ਦਾ ਵਾਧਾ ਤੇ ਨਿਫਟੀ 18,055 ਦੇ ਪੱਧਰ 'ਤੇ ਹੋਇਆ ਬੰਦ
Stories You May Like
ਅਮਰੀਕੀ ਕਾਂਗਰਸਮੈਨ ਅਲ ਗ੍ਰੀਨ ਨੇ ਟਰੰਪ ਦੇ ਭਾਸ਼ਣ 'ਚ ਪਾਇਆ ਵਿਘਨ
'ਗ੍ਰੀਨਲੈਂਡ ਸਾਡਾ ਹੈ, ਇਸਨੂੰ ਖਰੀਦਿਆ ਨਹੀਂ ਜਾ ਸਕਦਾ'
ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ...
ਹਸੀਨਾ ਦੀ ਹਵਾਲਗੀ ਦੀ ਬੇਨਤੀ 'ਤੇ ਭਾਰਤ ਤੋਂ 'ਕੋਈ ਅਧਿਕਾਰਤ ਜਵਾਬ' ਨਹੀਂ :...
ਇਸ ਮੁਸਲਿਮ ਦੇਸ਼ ਦੀ ਚਿਤਾਵਨੀ, ਰਮਜ਼ਾਨ ਦੇ ਰੋਜ਼ੇ ਦੌਰਾਨ ਖਾਧਾ ਭੋਜਨ ਤਾਂ....
ਸੁਹਾਗਰਾਤ ਵਾਲੇ ਦਿਨ ਲਾੜੀ ਨੇ ਦੋਸਤਾਂ ਨੂੰ ਬੁਲਾਇਆ ਘਰ, ਫਿਰ ਰਾਤ ਨੂੰ ਕਰ'ਤਾ...
ਮਹਿਲਾ ਨਕਸਲੀ ਗ੍ਰਿਫ਼ਤਾਰ; ਫਰਜ਼ੀ ਪਛਾਣ ਦੇ ਆਧਾਰ 'ਤੇ ਨੌਕਰਾਣੀ ਵਜੋਂ ਕਰਦੀ ਸੀ...
10 ਹਜ਼ਾਰ ਦੀ SIP 'ਤੇ 28 ਲੱਖ ਦਾ ਰਿਟਰਨ, ਇਨ੍ਹਾਂ ਸ਼ੇਅਰਾਂ ਨੇ ਨਿਵੇਸ਼ਕ ਕੀਤੇ...
ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦਾ ਕਤਲ
ਅਭਿਸ਼ੇਕ 'ਤੇ ਲੱਗੇ ਦੋਸ਼, Amitabh Bachchan ਨੇ ਦਿੱਤਾ ਮੂੰਹਤੋੜ ਜਵਾਬ
ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ...
ਵ੍ਹਾਈਟ ਹਾਊਸ ਨੇੜਿਓਂ ਹਟਾਈ ਜਾਵੇੇਗੀ 'ਬਲੈਕ ਲਾਈਵਸ ਮੈਟਰ' ਪੇਂਟਿੰਗ
ਪੋਪ ਦੀ ਸਿਹਤ ਸਬੰਧੀ ਤਾਜ਼ਾ ਅਪਡੇਟ ਆਈ ਸਾਹਮਣੇ
ਖਾਧ ਸਪਲਾਈ 'ਤੇ ਰੋਕ, 20 ਲੱਖ ਲੋਕਾਂ ਲਈ ਬਣਿਆ ਸੰਕਟ
ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਇਲਾਜ ਲਈ ਨਵੀਂ ਵਿਧੀ ਵਿਕਸਿਤ
ਡੀਆਰ ਕਾਂਗੋ 'ਚ ਸੰਘਰਸ਼ ਜਾਰੀ, 2500 ਤੋਂ ਵੱਧ ਸਕੂਲ ਪ੍ਰਭਾਵਿਤ
Sunita Williams ਸਮੇਤ ਨਾਸਾ ਦੇ ਦੋ ਪੁਲਾੜ ਯਾਤਰੀ 9 ਮਹੀਨੇ ਬਾਅਦ ਪਰਤਣਗੇ ਘਰ
ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਜਲੰਧਰ 'ਚ ਚੱਲਿਆ ਪੀਲਾ ਪੰਜਾ
Subscribe Now!