ਨਵੀਂ ਦਿੱਲੀ- ਬੈਂਕ ਮੁਲਾਜ਼ਮਾਂ ਪਿੱਛੋਂ ਹੁਣ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ. ਆਈ. ਸੀ.) ਦੇ ਕਰਮਚਾਰੀ ਵੀਰਵਾਰ ਨੂੰ ਇਕ ਦਿਨ ਦੀ ਹੜਤਾਲ 'ਤੇ ਰਹਿਣਗੇ। ਇਹ ਹੜਤਾਲ ਐੱਲ. ਆਈ. ਸੀ. ਦੇ ਵਿਨਿਵੇਸ਼ ਨਾਲ ਸਬੰਧਤ ਸਰਕਾਰ ਦੇ ਪ੍ਰਸਤਾਵ ਖਿਲਾਫ਼ ਹੋ ਰਹੀ ਹੈ। ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੀ ਸ਼ੁਰੂਆਤ 1956 ਵਿਚ ਹੋਈ ਸੀ ਅਤੇ ਇਸ ਵਿਚ ਤਕਰੀਬਨ 1,14,000 ਕਰਮਚਾਰੀ ਹਨ।
ਇਸ ਦੇ ਪਾਲਿਸੀ ਧਾਰਕਾਂ ਦੀ ਗਿਣਤੀ 29 ਕਰੋੜ ਤੋਂ ਜ਼ਿਆਦਾ ਹੈ। ਸਾਲ 2021 ਦੇ ਆਮ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਸੀ ਕਿ ਐੱਲ. ਆਈ. ਸੀ. ਦਾ ਆਈ. ਪੀ. ਓ. ਲਿਆਂਦਾ ਜਾਵੇਗਾ। ਸਰਕਾਰ ਨੇ ਪੀ. ਐੱਸ. ਯੂ. ਅਤੇ ਵਿੱਤੀ ਸੰਸਥਾਨਾਂ ਵਿਚ ਹਿੱਸੇਦਾਰੀ ਵੇਚ ਕੇ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ।
ਇਹ ਵੀ ਪੜੋ- ਸੋਨੇ ਨੇ 45 ਹਜ਼ਾਰ ਦਾ ਪੱਧਰ ਤੋੜਿਆ, ਚਾਂਦੀ 'ਚ ਵੀ ਵੱਡਾ ਉਛਾਲ, ਜਾਣੋ ਮੁੱਲ
ਉੱਥੇ ਹੀ, IDBI ਬੈਂਕ ਤੋਂ ਇਲਾਵਾ, ਦੋ ਜਨਤਕ ਖੇਤਰ ਬੈਂਕਾਂ ਅਤੇ ਇਕ ਜਨਰਲ ਬੀਮਾ ਕੰਪਨੀ ਵਿੱਤੀ ਸਾਲ 2021-22 ਵਿਚ ਸਰਕਾਰ ਦੀ ਵਿਨਿਵੇਸ਼ ਯੋਜਨਾ ਦਾ ਹਿੱਸਾ ਹੈ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਹੈ ਕਿ ਵਿਨਿਵੇਸ਼ ਤੋਂ ਮਿਲੀ ਰਕਮ ਦਾ ਇਸਤੇਮਾਲ ਸਰਕਾਰ ਸੋਸ਼ਲ ਸੈਕਟਰ ਅਤੇ ਵਿਕਾਸ ਪ੍ਰੋਗਰਾਮਾਂ ਦੇ ਵਿੱਤੀ ਪੋਸ਼ਣ ਵਿਚ ਕਰੇਗੀ। ਇੰਸ਼ੋਰੈਂਸ ਸੰਗਠਨਾਂ ਨੂੰ ਡਰ ਹੈ ਕਿ ਐੱਲ. ਆਈ. ਸੀ. ਵਿਨਿਵੇਸ਼ ਨਿੱਜੀਕਰਨ ਵੱਲ ਪਹਿਲਾ ਕਦਮ ਹੈ।
ਇਹ ਵੀ ਪੜੋ- ਵੋਡਾਫੋਨ-Idea, Airtel ਦੇ ਪਲਾਨ ਲਈ MRP ਤੋਂ ਵੱਖਰਾ ਦੇਣਾ ਪੈ ਸਕਦੈ GST!
► LIC ਸੰਗਠਨਾਂ ਦੇ ਖਦਸ਼ੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਸੋਨੇ ਨੇ 45 ਹਜ਼ਾਰ ਦਾ ਪੱਧਰ ਤੋੜਿਆ, ਚਾਂਦੀ 'ਚ ਵੀ ਵੱਡਾ ਉਛਾਲ, ਜਾਣੋ ਮੁੱਲ
NEXT STORY