ਨਵੀਂ ਦਿੱਲੀ- ਵੋਡਾਫੋਨ-ਆਈਡੀਆ ਤੇ ਭਾਰਤੀ ਏਅਰਟੈੱਲ ਪ੍ਰਤੀ ਯੂਜ਼ਰ ਪਿੱਛੇ ਆਪਣੀ ਕਮਾਈ ਵਧਾਉਣ ਲਈ ਇਕ ਨਵਾਂ ਹੱਥਕੰਢਾ ਵਰਤ ਸਕਦੇ ਹਨ, ਜਿਸ ਨਾਲ ਟੈਰਿਫ ਵੀ ਵੱਧ ਜਾਵੇ ਪਰ ਸਿੱਧੇ ਤੌਰ 'ਤੇ ਗਾਹਕਾਂ ਨੂੰ ਮਹਿਸੂਸ ਵੀ ਨਾ ਹੋਵੇ। ਉਦਯੋਗ ਦੇ ਅਧਿਕਾਰੀਆਂ ਤੇ ਵਿਸ਼ਲੇਸ਼ਕਾਂ ਨੇ ਇਹ ਸੰਭਾਵਨਾ ਜਤਾਈ ਹੈ।
ਉਨ੍ਹਾਂ ਦਾ ਕਹਿਣਾ ਹੈ ਹੈ ਕਿ ਗਾਹਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤੇ ਬਿਨਾਂ ਪ੍ਰੀਪੇਡ ਪੈਕਸ ਦੇ ਐੱਮ. ਆਰ. ਪੀ. ਅਤੇ ਟੈਕਸ ਵੱਖਰੇ-ਵੱਖਰੇ ਕੀਤੇ ਜਾ ਸਕਦੇ ਹਨ।
ਉਦਾਹਰਣ ਦੇ ਤੌਰ 'ਤੇ ਇਸ ਸਮੇਂ ਤੁਸੀਂ 100 ਰੁਪਏ ਦਾ ਕੋਈ ਪਲਾਨ ਲੈ ਰਹੇ ਹੋ ਤਾਂ ਉਸ ਵਿਚ ਟੈਕਸ ਵੀ ਸ਼ਾਮਲ ਹੁੰਦਾ ਹੈ ਪਰ ਹੁਣ ਇਹ 100 ਰੁਪਏ ਐੱਮ. ਆਰ. ਪੀ. ਹੋ ਸਕਦਾ ਹੈ ਅਤੇ ਰੀਚਾਰਜ ਦੌਰਾਨ ਇਸ 'ਤੇ 18 ਫ਼ੀਸਦੀ ਜੀ. ਐੱਸ. ਟੀ. ਦਾ ਭੁਗਤਾਨ ਤੁਹਾਨੂੰ ਵੱਖਰੇ ਤੌਰ 'ਤੇ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਮੌਜੂਦਾ ਪ੍ਰੀਪੇਡ ਪੈਕਸ ਅਸਿੱਧੇ ਤੌਰ 'ਤੇ 18 ਫ਼ੀਸਦੀ ਤੱਕ ਮਹਿੰਗੇ ਹੋ ਸਕਦੇ ਹਨ।
ਇਹ ਵੀ ਪੜ੍ਹੋ- ਸੋਨੇ ਦੀ ਫਿਰ ਵਧਣ ਲੱਗੀ ਚਮਕ, 50 ਹਜ਼ਾਰ ਤੋਂ ਪਾਰ ਜਾ ਸਕਦਾ ਹੈ 10 ਗ੍ਰਾਮ
ਉੱਥੇ ਹੀ, ਇਸ ਤੋਂ ਇਲਾਵਾ ਦੂਜਾ ਹੱਥਕੰਢਾ ਇਹ ਹੋ ਸਕਦਾ ਹੈ ਕਿ ਮੌਜੂਦਾ ਪਲਾਨਸ ਦੇ ਐੱਮ. ਆਰ. ਪੀ. ਤਾਂ ਇਹੀ ਰਹਿਣ ਪਰ ਵੈਲਡਿਟੀ ਘਟਾ ਦਿੱਤੀ ਜਾਵੇ ਜਾਂ ਫਿਰ ਡਾਟਾ ਜਾਂ ਕਾਲਿੰਗ ਦੇ ਮਿੰਟਾਂ ਵਿਚ ਕਮੀ ਕਰ ਦਿੱਤੀ ਜਾਵੇ। ਜੇਕਰ ਪਲਾਨਸ ਦੀ ਵੈਲਡਿਟੀ 28 ਦਿਨਾਂ ਤੋਂ ਘਟਾ ਕੇ 24 ਦਿਨ ਕਰ ਦਿੱਤੀ ਜਾਂਦੀ ਹੈ ਤਾਂ ਇਹ ਅਸਿੱਧੇ ਤੌਰ 'ਤੇ ਟੈਰਿਫ ਵਿਚ 16 ਫ਼ੀਸਦੀ ਵਾਧਾ ਹੋਵੇਗਾ। ਹਾਲਾਂਕਿ, ਇਨ੍ਹਾਂ ਕੰਪਨੀਆਂ ਨੇ ਇਸ ਤਰ੍ਹਾਂ ਦੀ ਯੋਜਨਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਗਾਹਕ ਨਿਰਾਸ਼ ਹੋ ਸਕਦੇ ਹਨ।
ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਕੰਮ
►ਮੋਬਾਇਲ ਟੈਰਿਫ ਦੇ ਸੰਭਾਵਤ ਪਲਾਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
Alliance Air ਨੇ ਬਿਨਾਂ ਮਾਸਕ ਵਾਲੇ 4 ਯਾਤਰੀ 'ਨੋ ਫਲਾਈ ਲਿਸਟ' 'ਚ ਪਾਏ
NEXT STORY