ਨਵੀਂ ਦਿੱਲੀ— ਜੇਕਰ ਤੁਸੀਂ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਆਨਲਾਈਨ ਭਰੀ ਹੈ ਤਾਂ ਤੁਹਾਨੂੰ ਆਪਣਾ ਪੈਨ ਕਾਰਡ, ਆਧਾਰ ਨਾਲ ਲਿੰਕ ਕਰਾਉਣਾ ਜ਼ਰੂਰੀ ਹੈ, ਕਿਉਂਕਿ ਲਿੰਕ ਕਰਾਏ ਬਿਨਾਂ ਤੁਹਾਡੀ ਇਨਕਮ ਟੈਕਸ ਰਿਟਰਨ ਮਨਜ਼ੂਰ ਨਹੀਂ ਹੋਵੇਗੀ। ਇਨਕਮ ਟੈਕਸ ਵਿਭਾਗ ਮੁਤਾਬਕ, ਆਈ. ਟੀ. ਆਰ. ਉਦੋਂ ਤਕ ਪ੍ਰੋਸੈਸ ਨਹੀਂ ਹੋਵੇਗੀ ਜਦੋਂ ਤਕ ਕਿ ਆਧਾਰ ਪੈਨ ਨਾਲ ਲਿੰਕ ਨਹੀਂ ਹੋ ਜਾਂਦਾ।
ਇਹ ਹੋਵੇਗਾ ਨੁਕਸਾਨ
ਜੇਕਰ ਤੁਹਾਡਾ ਟੀ. ਡੀ. ਐੱਸ. ਕੱਟਿਆ ਹੈ ਜਾਂ ਤੁਸੀਂ ਜ਼ਿਆਦਾ ਟੈਕਸ ਜਮ੍ਹਾ ਕਰਾਇਆ ਹੈ ਤਾਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ 'ਚ ਰਿਫੰਡ ਕਲੇਮ ਕੀਤਾ ਹੋਵੇਗਾ। ਅਜਿਹੇ 'ਚ ਜੇਕਰ ਤੁਸੀਂ ਪੈਨ ਕਾਰਡ ਨੂੰ ਆਧਾਰ ਨੰਬਰ ਨਾਲ ਲਿੰਕ ਨਹੀਂ ਕਰਾਇਆ ਹੈ ਤਾਂ ਤੁਹਾਡੀ ਰਿਟਰਨ ਨਹੀਂ ਮੰਨੀ ਜਾਵੇਗੀ। ਤੁਹਾਡੇ ਖਾਤੇ 'ਚ ਰਿਫੰਡ ਉਦੋਂ ਤਕ ਨਹੀਂ ਆਵੇਗਾ ਜਦੋਂ ਤਕ ਤੁਸੀਂ ਇਨ੍ਹਾਂ ਦੋਹਾਂ ਨੂੰ ਲਿੰਕ ਨਹੀਂ ਕਰ ਲੈਂਦੇ। ਇਸ ਲਈ ਆਪਣਾ ਪੈਨ ਕਾਰਡ 31 ਅਗਸਤ ਤਕ ਆਧਾਰ ਨਾਲ ਲਿੰਕ ਜ਼ਰੂਰ ਕਰ ਲਓ।
ਐੱਸ. ਐੱਮ. ਐੱਸ. ਜ਼ਰੀਏ ਇੰਝ ਕਰੋ ਲਿੰਕ
ਤੁਸੀਂ ਐੱਸ. ਐੱਮ. ਐੱਸ. ਜ਼ਰੀਏ ਵੀ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਨਕਮ ਟੈਕਸ ਵਿਭਾਗ ਮੁਤਾਬਕ, 567678 ਜਾਂ 56161 'ਤੇ ਐੱਸ. ਐੱਮ. ਐੱਸ. ਭੇਜ ਕੇ ਆਧਾਰ ਨੂੰ ਪੈਨ ਨਾਲ ਲਿੰਕ ਕੀਤਾ ਜਾ ਸਕਦਾ ਹੈ। ਇਸ ਵਾਸਤੇ ਤੁਹਾਨੂੰ ਅੰਗਰੇਜ਼ੀ 'ਚ ਯੂ. ਆਈ. ਡੀ. ਪੈਨ ਲਿਖ ਕੇ ਖਾਲ੍ਹੀ ਜਗ੍ਹਾ ਛੱਡ ਕੇ ਆਧਾਰ ਨੰਬਰ, ਫਿਰ ਖਾਲ੍ਹੀ ਜਗ੍ਹਾ ਛੱਡ ਕੇ ਪੈਨ ਨੰਬਰ ਲਿਖਣਾ ਹੋਵੇਗਾ ਅਤੇ ਉਸ ਨੂੰ ਉਪਰੋਕਤ ਨੰਬਰ 'ਤੇ ਭੇਜਣਾ ਹੋਵੇਗਾ।
ਆਰ. ਬੀ. ਆਈ. ਜਾਰੀ ਕਰੇਗਾ 200 ਰੁਪਏ ਦੇ ਨੋਟ : ਵਿੱਤ ਮੰਤਰਾਲਾ
NEXT STORY