ਨਵੀਂ ਦਿੱਲੀ—ਹੁਣ ਤੱਕ ਤੁਹਾਨੂੰ ਆਨਲਾਈਨ ਹੋਟਲ ਦੀ ਬੁਕਿੰਗ ਲਈ ਭਾਰੀ ਡਿਸਕਾਊਂਟ ਮਿਲਦਾ ਸੀ। ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਮੇਕਮਾਈਟਰਿਪ ਅਤੇ ਗੋਆਇਬਿਬੋ ਰਾਹੀਂ ਕਿਸੇ ਵੀ ਹੋਟਲ ਦੀ ਬੁਕਿੰਗ ਕਰ ਲੈਂਦੇ ਸਨ। ਮੇਕਮਾਈਟਰਿਪ ਅਤੇ ਗੋਆਇਬਿਬੋ ਤੋਂ ਹੋਟਲ ਬੁੱਕ ਕਰਨ 'ਤੇ ਜਿਥੇ ਤੁਹਾਨੂੰ ਬੇਹੱਦ ਖੁਸ਼ੀ ਮਿਲਦੀ ਸੀ ਉੱਥੇ ਹੋਟਲ ਮਾਲਕ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਇਨ੍ਹਾਂ ਦੋਵਾਂ ਐਪ ਰਾਹੀਂ ਹੋਟਲ ਬੁਕਿੰਗ ਬੰਦ ਕਰ ਦਿੱਤੀ ਜਾਵੇਗੀ। 16 ਜਨਵਰੀ ਤੋਂ ਬਾਅਦ ਕੋਈ ਵੀ ਮੇਕਮਾਈਟਰਿਪ ਅਤੇ ਗੋਆਈਬਿਬੋ ਤੋਂ ਹੋਟਲ ਬੁਕਿੰਗ ਨਹੀਂ ਕਰ ਸਕਣਗੇ।
ਜ਼ਿਆਦਾ ਕਮਿਸ਼ਨ ਅਤੇ ਡਿਸਕਾਊਂਟ ਨਾਲ ਪ੍ਰੇਸ਼ਾਨ ਹੋ ਕੇ ਹੋਟਲ ਮਾਲਕਾਂ ਨੇ ਇਹ ਫੈਸਲਾ ਲਿਆ ਹੈ। ਹੋਟਲ ਕਾਰੋਬਾਰੀ ਆਨਲਾਈਨ ਪੋਰਟਲਸ 'ਤੇ ਛੋਟ ਤੋਂ ਪ੍ਰੇਸ਼ਾਨ ਹਨ। ਇਹ ਪੋਰਟਲ ਬਿਨ੍ਹਾਂ ਹੋਟਲ ਨਾਲ ਗੱਲ ਕੀਤੇ ਡਿਸਕਾਊਂਟ ਦਿੰਦੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ 'ਚ ਅਹਿਮਦਾਬਾਦ ਦੇ ਹੋਟਲਾਂ ਨੇ ਗੋਆਇਬਿਬੋ ਅਤੇ ਮੇਕਮਾਈਟਰਪਿ ਦੀ ਬੁਕਿੰਗ ਕੈਂਸਿਲ ਕਰ ਦਿੱਤੀ ਸੀ। ਦਰਅਸਲ ਹੋਟਲ ਮਾਲਕਾਂ ਅਤੇ ਮੇਕਮਾਈਟਰਿਪ, ਗੋਆਇਬਿਬੋ ਵਿਚਾਲੇ ਸਭ ਤੋਂ ਵੱਡਾ ਵਿਵਾਦ ਕਮੀਸ਼ਨ ਨੂੰ ਲੈ ਕੇ ਹੈ। ਹੋਟਲ ਮਾਲਕ 15 ਫੀਸਦੀ ਤੋਂ ਜ਼ਿਆਦਾ ਕਮੀਸ਼ਨ ਨਹੀਂ ਦੇਣਾ ਚਾਹੁੰਦੇ ਹਨ ਜਦਕਿ ਮੇਕਮਾਈਟਰਿਪ 22 ਫੀਸਦੀ ਤੋਂ ਘਟ ਨਹੀਂ ਲੈਣਾ ਚਾਹੁੰਦੇ ਹਨ। ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਕਈ ਮਾਮਲਿਆਂ 'ਚ 40 ਤੋਂ 50 ਫੀਸਦੀ ਤੱਕ ਇਹ ਪੋਰਟਲ ਕਮੀਸ਼ਨ ਲੈਂਦੇ ਹਨ।
ਸਰਾਫਾ ਸਮੀਖਿਆ: ਸੋਨੇ-ਚਾਂਦੀ ਦੀ ਵਧੀ ਚਮਕ
NEXT STORY