ਜਲੰਧਰ — ਜ਼ਿਲ੍ਹਾ ਪ੍ਰਸ਼ਾਸਨ ਨੇ ਰਿਲਾਇੰਸ ਫਰੈਸ਼ ਸਟੋਰ ਨੂੰ 18 ਮਹੀਨੇ ਪੁਰਾਣੇ ਕੇਸ ’ਚ ਵੱਡਾ ਝਟਕਾ ਦਿੱਤਾ ਹੈ। ਖ਼ੁਰਾਕ ਵਿਭਾਗ ਦੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਵੇਚੇ ਜਾ ਰਹੇ ਘਿਓ ਦੀ ਸ਼ਿਕਾਇਤ ਮਿਲਣ ’ਤੇ ਜਾਂਚ ਤੋਂ ਬਾਅਦ 5 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਸਿਰਫ਼ ਇੰਨਾ ਹੀ ਨਹੀਂ ਪ੍ਰਸ਼ਾਸਨ ਦੀ ਓ.ਡੀ.ਸੀ. ਜਸਬੀਰ ਸਿੰਘ ਦੀ ਕੋਰਟ ਨੇ ਰਿਲਾਇੰਸ ’ਤੇ ਭਵਿੱਖ ’ਚ ਫੂਡ ਐਂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਇਹ ਹੈ ਮਾਮਲਾ
ਮਈ 2019 ’ਚ ਰਵਿੰਦਰ ਕੁਮਾਰ ਅਤੇ ਅਸ਼ਵਨੀ ਕੁਮਾਰ ਨੇ ਪਿਮਸ ਦੇ ਸਾਹਮਣੇ ਸਥਿਤ ਰਿਲਾਇੰਸ ਸਟੋਰ ਤੋਂ ‘ਜੁਆਏ’ ਕੰਪਨੀ ਦੇ 1 ਕਿਲੋ ਦੇ 4 ਪੈਕੇਟ ਲਏ ਸਨ। ਇਨ੍ਹਾਂ ਲੋਕਾਂ ਨੇ ਪੈਕੇਟ ਲਏ ਤਾਂ ਦੇਖਿਆ ਕਿ ਪੈਕੇਟ ਦਾ ਰੰਗ ਅਜੀਬ ਲੱਗ ਰਿਹਾ ਸੀ ਅਤੇ ਪੈਕੇਟ ’ਤੇ ਮੈਨੁਫੈਕਚਰਿੰਗ ਦੀ ਤਾਰੀਖ ਵੀ ਸਾਫ਼ ਦਿਖਾਈ ਨਹੀਂ ਦੇ ਰਹੀ ਸੀ। ਇਸ ਤੋਂ ਇਲਾਵਾ ਪੈਕੇਟ ਦੀ ਪੈਕਿੰਗ ਨਾਲ ਸਬੰਧਿਤ ਹੋਰ ਕਈ ਖਾਮੀਆਂ ਮਿਲੀਆਂ। ਇਸ ਨੂੰ ਲੈ ਕੇ ਫੂਡ ਸੇਫਟੀ ਐਂਡ ਸਪਲਾਈ ਵਿਭਾਗ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਪਹੁੰਚੇ ਵਿਭਾਗ ਦੇ ਅਧਿਕਾਰੀਆਂ ਨੇ ਪੈਕੇਟ ਕਬਜ਼ੇ ’ਚ ਲੈ ਲਏ ਅਤੇ ਨਮੂਨਿਆਂ ਦੀ ਜਾਂਚ ਲਈ ਚੰਡੀਗੜ੍ਹ ਭੇਜ ਦਿੱਤਾ।
ਇਹ ਵੀ ਵੇਖੋ - ਭੰਨ-ਤੋੜ ਦੀਆਂ ਘਟਨਾਵਾਂ ਖ਼ਿਲਾਫ਼ ਰਿਲਾਇੰਸ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ
18 ਮਹੀਨਿਆਂ ਬਾਅਦ ਮਿਲਿਆ ਇਨਸਾਫ
ਲੰਮੇ ਸਮੇਂ ਤੋਂ ਮਾਮਲੇ ਦੀ ਸੁਣਵਾਈ ਪ੍ਰਸ਼ਾਸਨ ਦੇ ਏ.ਡੀ.ਸੀ. ਕੋਰਟ ਵਿਚ ਚਲ ਰਹੀ ਸੀ, ਕਰੀਬ 18 ਮਹੀਨਿਆਂ ਬਾਅਦ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ‘ਜੁਆਏ’ ਕੰਪਨੀ ਦਾ ਘਿਓ ਇਕ ਵੀ ਮਿਆਰ ’ਤੇ ਖ਼ਰਾ ਨਹੀਂ ਉਤਰਿਆ ਹੈ। ਇਸ ਤੋਂ ਇਲਾਵਾ ਸਬੰਧਿਤ ਕੰਪਨੀ ਵਲੋਂ ਅਜਿਹਾ ਕੋਈ ਪ੍ਰਮਾਣ ਨਹੀਂ ਦਿਖਾਇਆ ਜਾ ਸਕਿਆ ਹੈ ਜਿਹੜਾ ਕਿ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਗਲਤ ਸਾਬਤ ਕਰ ਸਕੇ। ਇਸ ਕਾਰਨ ਕੋਰਟ ਨੇ ਰਿਲਾਇੰਸ ਸਟੋਰ ਦੇ ਮੈਨੇਜਰ ਭੁਪਿੰਦਰ ’ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਵੇਖੋ - ਕੋਰੋਨਾ ਟੀਕੇ 'ਤੇ ਸਿਆਸਤ ਗਰਮਾਈ : ਸ਼ਸ਼ੀ ਥਰੂਰ ਨੇ ਪੂਰੇ ਟ੍ਰਾਇਲ ਤੋਂ ਪਹਿਲਾਂ ਪ੍ਰਵਾਨਗੀ ਨੂੰ ਦੱਸਿਆ ਜ਼ੋਖ਼ਮ ਭਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਭੰਨ-ਤੋੜ ਦੀਆਂ ਘਟਨਾਵਾਂ ਖ਼ਿਲਾਫ਼ ਹਾਈਕੋਰਟ ਪਹੁੰਚੀ 'ਰਿਲਾਇੰਸ', ਜਲਦ ਕਾਰਵਾਈ ਦੀ ਕੀਤੀ ਮੰਗ
NEXT STORY