ਨਵੀਂ ਦਿੱਲੀ — ਅਰਥਵਿਵਸਥਾ ਦੀ ਸਥਿਤੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲੈਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੌਜੂਦਾ ਸਰਕਾਰ 'ਮੰਦੀ' ਸ਼ਬਦ ਨੂੰ ਸਵੀਕਾਰ ਨਹੀਂ ਕਰਦੀ ਅਤੇ ਅਸਲ ਖਤਰਾ ਇਹ ਹੈ ਕਿ ਜੇਕਰ ਸਮੱਸਿਆਵਾਂ ਦੀ ਪਛਾਣ ਨਹੀਂ ਕੀਤੀ ਗਈ ਤਾਂ ਸੁਧਾਰਾਤਮਕ ਕਾਰਵਾਈ ਲਈ ਭਰੋਸੇਯੋਗ ਹੱਲ ਦਾ ਪਤਾ ਲਗਾਏ ਜਾਣ ਦੀ ਸੰਭਾਵਨਾ ਨਹੀਂ ਹੈ।
ਮੋਂਟੇਕ ਸਿੰਘ ਆਹਲੂਵਾਲੀਆ ਦੀ ਕਿਤਾਬ 'ਬੈਕਸਟੇਜ' ਦੀ ਘੁੰਡ ਚੁਕਾਈ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਯੋਜਨਾ ਕਮਿਸ਼ਨ ਦੇ ਸਾਬਕਾ ਉੱਪ ਪ੍ਰਧਾਨ ਨੇ ਯੂ.ਪੀ.ਏ. ਸਰਕਾਰ ਦੇ ਵਧੀਆ ਕੰਮਾਂ ਦੇ ਨਾਲ ਉਨ੍ਹਾਂ ਦੀਆਂ ਕਮਜੋਰੀਆਂ ਬਾਰੇ ਵੀ ਲਿਖਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਬਹਿਸ ਹੋਵੇਗੀ ਅਤੇ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਅਜਿਹੀ ਸਰਕਾਰ ਹੈ ਜੋ ਮੰਦੀ ਵਰਗੇ ਸ਼ਬਦ ਨੂੰ ਸਵੀਕਾਰ ਨਹੀਂ ਕਰਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਲਈ ਵਧੀਆ ਨਹੀਂ ਹੈ।' ਉਨ੍ਹਾਂ ਕਿਹਾ, 'ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਦੀ ਪਾਣ ਨਹੀਂ ਕਰਦੇ ਜਿਨ੍ਹਾਂ ਦਾ ਸਾਹਮਣਾ ਤੁਸੀਂ ਕਰ ਰਹੇ ਹੋ, ਤਾਂ ਤੁਹਾਨੂੰ ਸੁਧਾਰਾਤਮਕ ਕਾਰਾਵਾਈ ਲਈ ਭਰੋਸੇਯੋਗ ਹੱਲ ਮਿਲਣ ਦੀ ਸੰਭਾਵਨਾ ਨਹੀਂ ਹੈ। ਇਹ ਅਸਲੀ ਖਤਰਾ ਹੈ।'
LED ਬੱਲਬ ਅਗਲੇ ਮਹੀਨੇ ਹੋ ਸਕਦੇ ਹਨ 10 ਫੀਸਦੀ ਮਹਿੰਗੇ
NEXT STORY