ਨਵੀਂ ਦਿੱਲੀ (ਭਾਸ਼ਾ)-ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਦੀਆਂ ਗਤੀਵਿਧੀਆਂ ’ਚ ਦਸੰਬਰ ’ਚ ਸੁਧਾਰ ਦਰਜ ਕੀਤਾ ਗਿਆ ਪਰ 2020 ਦੇ ਸਾਲਾਨਾ ਆਊਟਲੁਕ ਨੂੰ ਲੈ ਕੇ ਕੰਪਨੀਆਂ ਨੇ ਚਿੰਤਾ ਪ੍ਰਗਟਾਈ ਹੈ। ਅੱਜ ਜਾਰੀ ਪ੍ਰਚੇਜ਼ਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਮਹੀਨਾਵਾਰੀ ਸਰਵੇਖਣ ’ਚ ਕਿਹਾ ਗਿਆ ਹੈ ਕਿ ਕੰਪਨੀਆਂ ਦੀ ਇਸ ਚਿੰਤਾ ਨਾਲ ਨਵੇਂ ਸਾਲ ਦੇ ਸ਼ੁਰੂਆਤੀ ਹਿੱਸੇ ’ਚ ਉਤਪਾਦਨ, ਨਿਵੇਸ਼ ਅਤੇ ਰੋਜ਼ਗਾਰ ਸਿਰਜਣਾ ਪ੍ਰਭਾਵਿਤ ਹੋ ਸਕਦੀ ਹੈ। ਆਈ. ਐੱਚ. ਐੱਸ. ਮਾਰਕੀਟ ਦੀ ਮੁੱਖ ਅਰਥਸ਼ਾਸਤਰੀ ਪਾਲਿਆਨਾ ਡੀ ਲੀਮਾ ਨੇ ਕਿਹਾ ਕਿ ਕਾਰੋਬਾਰੀਆਂ ਦੀ ਚਿੰਤਾ ਦਾ ਪਤਾ ਵਿਸ਼ਵਾਸ ਦੇ ਪੱਧਰ ਤੋਂ ਚੱਲਦਾ ਹੈ। 2019 ਦੇ ਅੰਤ ’ਚ ਕਾਰੋਬਾਰੀਆਂ ’ਚ ਆਸ ਦਾ ਪੱਧਰ ਲਗਭਗ 3 ਸਾਲ ਦੇ ਹੇਠਲੇ ਪੱਧਰ ’ਤੇ ਵਿਖਾਈ ਦਿੱਤਾ। ਸਰਵੇਖਣ ਮੁਤਾਬਕ ਅਗਲੇ 12 ਮਹੀਨਿਆਂ ’ਚ ਉਤਪਾਦਨ ’ਚ ਵਾਧੇ ਦੀ ਉਮੀਦ ਹੈ ਪਰ ਆਸ ਦਾ ਪੱਧਰ 34 ਮਹੀਨੇ ਦੇ ਹੇਠਲੇ ਪੱਧਰ ’ਤੇ ਹੈ।
ਦਸੰਬਰ ’ਚ ਮੈਨੂਫੈਕਚਰਿੰਗ ਪੀ. ਐੱਮ. ਆਈ. 51.2 ਤੋਂ 52.7 ’ਤੇ ਪੁੱਜਾ
ਆਈ. ਐੱਚ. ਐੱਸ. ਮਾਰਕੀਟ ਇੰਡੀਆ ਮੈਨੂਫੈਕਚਰਿੰਗ ਪੀ. ਐੱਮ. ਆਈ. ਦਸੰਬਰ ’ਚ ਵਧ ਕੇ 52.7 ’ਤੇ ਪਹੁੰਚ ਗਿਆ, ਜੋ ਨਵੰਬਰ ’ਚ 5.12 ’ਤੇ ਸੀ। ਇਹ ਬੀਤੇ 10 ਮਹੀਨਿਆਂ ’ਚ ਸਭ ਤੋਂ ਤੇਜ਼ ਉਛਾਲ ਹੈ। ਇਸ ਦੌਰਾਨ ਕੰਪਨੀਆਂ ਨੂੰ ਮਿਲੇ ਨਵੇਂ ਠੇਕਿਆਂ ’ਚ ਜੁਲਾਈ ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਉਤਪਾਦਨ ਵਧਣ ਕਾਰਣ ਕੰਪਨੀਆਂ ਨੇ ਨਵੀਂ ਬਹਾਲੀ ਵੀ ਸ਼ੁਰੂ ਕੀਤੀ।
ਬਰਾਮਦ ਦਾ ਠੇਕਾ ਵਧਣ ਕਾਰਣ ਕੁਲ ਵਿਕਰੀ ਵਧੀ
ਅਰਥਸ਼ਾਸਤਰੀ ਪਾਲਿਆਨਾ ਡੀ ਲੀਮਾ ਨੇ ਕਿਹਾ ਕਿ ਮੰਗ ਵਧਣ ਨਾਲ ਕੰਪਨੀਆਂ ਨੂੰ ਲਾਭ ਮਿਲਿਆ, ਇਸ ਲਈ ਕੰਪਨੀਆਂ ਨੇ ਮਈ ਤੋਂ ਬਾਅਦ ਉਤਪਾਦਨ ’ਚ ਸਭ ਤੋਂ ਤੇਜ਼ ਵਾਧਾ ਕੀਤਾ। ਦਸੰਬਰ ’ਚ ਨਵੀਂ ਲਾਗਤ ਖਰੀਦਦਾਰੀ ਅਤੇ ਰੋਜ਼ਗਾਰ ’ਚ ਵੀ ਵਾਧਾ ਹੋਇਆ। ਸਰਵੇਖਣ ਮੁਤਾਬਕ ਨਵੇਂ ਠੇਕਿਆਂ ’ਚ ਜੁਲਾਈ ਦੇ ਬਾਅਦ ਤੋਂ ਸਭ ਤੋਂ ਤੇਜ਼ ਵਾਧਾ ਹੋਇਆ। ਵਿਦੇਸ਼ੀ ਮੰਗ ਵਧਣ ਕਾਰਣ ਕੁਲ ਵਿਕਰੀ ’ਚ ਵਾਧਾ ਦਰਜ ਕੀਤਾ ਗਿਆ। ਲਗਾਤਾਰ 26ਵੇਂ ਮਹੀਨਾ ਬਰਾਮਦ ਦੇ ਠੇਕਿਆਂ ’ਚ ਵਾਧਾ ਹੋਇਆ ਹੈ। ਹਾਲਾਂਕਿ ਇਹ ਵਾਧਾ ਮਾਮੂਲੀ ਹੈ।
ਲਗਾਤਾਰ 29ਵੇਂ ਮਹੀਨੇ ਮੈਨੂਫੈਕਚਰਿੰਗ ਪੀ. ਐੱਮ. ਆਈ. 50 ਤੋਂ ਉਪਰ
ਮੈਨੂਫੈਕਚਰਿੰਗ ਪੀ. ਐੱਮ. ਆਈ. ਲਗਾਤਾਰ 29ਵੇਂ ਮਹੀਨੇ 50 ਤੋਂ ’ਤੇ ਹੈ। ਪੀ. ਐੱਮ. ਆਈ. ਦੀ ਸ਼ਬਦਾਵਲੀ ’ਚ ਇੰਡੈਕਸ ਦੇ 50 ਤੋਂ ਉਪਰ ਰਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਸਬੰਧਤ ਖੇਤਰ ਦਾ ਉਤਪਾਦਨ ਵਧਿਆ ਹੈ। ਜੇਕਰ ਇਹ 50 ’ਤੇ ਹੈ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਉਤਪਾਦਨ ਜਿਓਂ ਦਾ ਤਿਓਂ ਹੈ ਅਤੇ 50 ਤੋਂ ਹੇਠਾਂ ਰਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਸਬੰਧਤ ਖੇਤਰ ਦਾ ਉਤਪਾਦਨ ਘਟਿਆ ਹੈ।
ਮੈਨੂਫੈਕਚਰਿੰਗ ਮਹਿੰਗਾਈ 13 ਮਹੀਨਿਆਂ ਦੇ ਉਪਰੀ ਪੱਧਰ ’ਤੇ
ਸਰਵੇਖਣ ਮੁਤਾਬਕ ਮੈਨੂਫੈਕਚਰਿੰਗ ਸੈਕਟਰ ’ਚ ਮਹਿੰਗਾਈ 13 ਮਹੀਨਿਆਂ ਦੇ ਉਪਰੀ ਪੱਧਰ ’ਤੇ ਪਹੁੰਚ ਗਈ ਹੈ। ਲੀਮਾ ਨੇ ਕਿਹਾ ਕਿ ਇਨਪੁਟ ਲਾਗਤ ਅਤੇ ਆਊਟਪੁਟ ਚਾਰਜ ਦੋਵਾਂ ’ਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ। ਆਊਟਪੁਟ ਚਾਰਜ ’ਚ ਤੇਜ਼ ਵਾਧੇ ਤੋਂ ਪਤਾ ਲੱਗਦਾ ਹੈ ਕਿ ਕੰਪਨੀਆਂ ਦੀ ਕੀਮਤ ਨਿਰਧਾਰਨ ਸਮਰੱਥਾ (ਪ੍ਰਾਈਸਿੰਗ ਪਾਵਰ) ਵਧੀ ਹੈ।
MTNL ਨੇ ਜਾਇਦਾਦਾਂ ਨੂੰ ਵੇਚਣ, ਕਿਰਾਏ ’ਤੇ ਦੇਣ ਦੀ ਪ੍ਰਕਿਰਿਆ ਕੀਤੀ ਸ਼ੁਰੂ
NEXT STORY