ਨਵੀਂ ਦਿੱਲੀ— ਸ਼ੇਅਰ ਬਾਜ਼ਾਰ ਵਿੱਚ ਆਈ ਭਾਰੀ ਗਿਰਾਵਟ ਨੂੰ ਲੈ ਕੇ ਮਾਲਿਆ (ਰੈਵੇਨਿਊ) ਸਕੱਤਰ ਹਸਮੁਖ ਅਧਿਆ ਨੇ ਸਫਾਈ ਦਿੱਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸ਼ੇਅਰ ਬਾਜ਼ਾਰ ਵਿੱਚ 2 ਦਿਨ ਤੋਂ ਜੋ ਗਿਰਾਵਟ ਹਾਵੀ ਹੈ ਉਹ ਬਜਟ ਵਿੱਚ ਪ੍ਰਸਤਾਵਿਤ ਲਾਂਗ ਟਰਮ ਕੈਪਿਟਲ ਗੇਨ ਟੈਕਸ (ਐੱਲ. ਟੀ. ਸੀ. ਜੀ.) ਦੀ ਵਜ੍ਹਾ ਨਾਲ ਨਹੀਂ ਹੈ ਸਗੋਂ ਕੌਮਾਂਤਰੀ ਬਾਜ਼ਾਰਾਂ ਵਿੱਚ ਆਈ ਗਿਰਾਵਟ ਦੀ ਵਜ੍ਹਾ ਨਾਲ ਹੈ, ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ ਵਿੱਚ ਗਿਰਾਵਟ ਆਉਣ ਦੀ ਲਹਿਰ ਕਾਰਨ ਭਾਰਤੀ ਬਾਜ਼ਾਰ 'ਤੇ ਖਰਾਬ ਅਸਰ ਪਿਆ ਹੈ।
ਮਾਲਿਆ ਸਕੱਤਰ ਮੁਤਾਬਕ ਇਹ ਬਦਕਿਸਮਤੀ ਹੈ ਕਿ ਐੱਲ. ਟੀ. ਸੀ. ਜੀ. ਦਾ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਵਿਦੇਸ਼ੀ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਪਸ ਵਿੱਚ ਮਜ਼ਬੂਤ ਸੰਬੰਧ ਹਨ।ਪਿਛਲੇ ਹਫ਼ਤੇ ਸਾਰੇ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਦੇ ਪ੍ਰਮੁੱਖ ਸੂਚਕ ਅੰਕ 3.4 ਫੀਸਦੀ ਤੱਕ ਹੇਠਾਂ ਆ ਗਏ।ਉਨ੍ਹਾਂ ਨੇ ਕਿਹਾ ਕਿ ਜੇਕਰ ਪੂਰੇ ਸੰਸਾਰ ਦੇ ਸ਼ੇਅਰ ਸੂਚਕ ਅੰਕ ਵਿੱਚ 3.4 ਫੀਸਦੀ ਦੀ ਗਿਰਾਵਟ ਆਈ ਹੈ, ਤਾਂ ਭਾਰਤੀ ਬਾਜ਼ਾਰ 'ਤੇ ਇਸ ਦਾ ਅਸਰ ਪੈਣਾ ਸੁਭਾਵਿਕ ਹੈ। ਭਾਰਤ ਵਿੱਚ ਗਿਰਾਵਟ ਐੱਲ. ਟੀ. ਸੀ. ਜੀ. ਕਰਕੇ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਨਿਰਧਾਰਤ ਤਰੀਕ ਤੱਕ ਟੈਕਸ ਵਿੱਚ ਛੋਟ ਦਿੱਤੀ ਹੈ।ਫਿਰ ਕਿਸੇ ਨੂੰ ਚਿੰਤਤ ਹੋ ਕੇ ਸ਼ੇਅਰ ਕਿਉਂ ਵੇਚਣ ਚਾਹੀਦੇ ਹਨ, ਜਦੋਂ ਕਿ ਸਾਡੇ ਕੋਲ ਛੋਟ ਹੈ ਤਾਂ ਫਿਰ ਵੇਚਣ ਵਿੱਚ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ।
ਅਧਿਆ ਨੇ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੈ ਜਿਸ ਕਾਰਨ ਸ਼ੇਅਰਾਂ ਨੂੰ ਤੁਰੰਤ ਵੇਚਿਆ ਜਾਵੇ।ਇਸ ਲਈ ਸ਼ੇਅਰਾਂ ਦੀ ਵਿਕਵਾਲੀ ਐੱਲ. ਟੀ. ਸੀ. ਜੀ. ਦਾ ਅਸਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ (ਐੱਸ. ਟੀ. ਟੀ.) ਨਾਲ ਸਰਕਾਰ ਦੀ ਕਮਾਈ ਸਿਰਫ 9,000 ਕਰੋੜ ਰੁਪਏ ਹੈ।ਉਨ੍ਹਾਂ ਨੇ ਕਿਹਾ ਕਿ ਇਕੁਇਟੀ ਬਾਜ਼ਾਰ ਵਿੱਚ ਛੋਟੀ ਮਿਆਦ ਪੂੰਜੀਗਤ ਲੈਣ-ਦੇਣ ਦੀ ਗਿਣਤੀ ਜ਼ਿਆਦਾ ਹੈ। ਇਸ ਲਈ ਸਰਕਾਰ ਦੀ 9,000 ਕਰੋੜ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਛੋਟੀ ਮਿਆਦ ਦੇ ਸੌਦਿਆਂ ਤੋਂ ਆਉਂਦਾ ਹੈ।ਵਰਤਮਾਨ ਵਿੱਚ ਇਕ ਸਾਲ ਦੇ ਅੰਦਰ ਸ਼ੇਅਰ ਵਿਕਰੀ ਵਿੱਚ ਹੋਏ ਮੁਨਾਫੇ 'ਤੇ ਛੋਟੀ ਮਿਆਦ ਪੂੰਜੀਗਤ ਲਾਭ ਟੈਕਸ ਦੀ ਦਰ 15 ਫੀਸਦੀ ਹੈ ।ਉਦਯੋਗ ਸਮੂਹ ਸੀ. ਆਈ. ਆਈ. ਦੇ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕਿਹਾ ਲਾਂਗ ਟਰਮ ਕੈਪੀਟਲ ਗੇਨ ਟੈਕਸ 10 ਫੀਸਦੀ ਲਗਾਉਣ ਦਾ ਪ੍ਰਸਤਾਵ ਹੈ ਅਤੇ ਇਹ ਕਾਫ਼ੀ ਰਿਆਇਤੀ ਦਰ ਹੈ।
ਸੈਂਸੈਕਸ 34757 ਤੇ ਨਿਫਟੀ 10666 'ਤੇ ਗਿਰਾਵਟ ਨਾਲ ਬੰਦ
NEXT STORY